ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਆਪਣੇ ਖੂਫੀਆ ਅਧਿਕਾਰੀਆਂ ਦੇ ਨਤੀਜਿਆਂ ਨਾਲ ਹਮੇਸ਼ਾ ਸਹਿਮਤ ਨਹੀਂ ਹੁੰਦੇ। ਇਹੀ ਕਾਰਨ ਹੈ ਕਿ ਈਰਾਨ ਤੇ ਇਰਾਕ 'ਤੇ ਉਹ ਨਤੀਜਿਆਂ ਨੂੰ ਖਾਰਿਜ ਕਰ ਚੁੱਕੇ ਹਨ। ਟਰੰਪ ਨੇ ਪਿਛਲੇ ਹਫਤੇ ਆਪਣੇ ਖੂਫੀਆ ਮੁਖੀਆਂ 'ਤੇ ਨਿਸ਼ਾਨਾ ਵਿੰਨ੍ਹਿਆ ਸੀ। ਕਾਂਗਰਸ ਦੀ ਬਹਿਸ 'ਚ ਗਲੋਬਲ ਖਤਰੇ 'ਤੇ ਰਾਸ਼ਟਰੀ ਖੂਫੀਆ ਨਿਰਦੇਸ਼ਕ, ਸੀ.ਆਈ.ਏ. ਤੇ ਐੱਫ.ਬੀ.ਆਈ. ਦੇ ਅਧਿਕਾਰੀਆਂ ਦੇ ਬਿਆਨ ਦਾ ਉਨ੍ਹਾਂ ਨੇ ਮਜ਼ਾਕ ਉਡਾਇਆ ਸੀ।
ਈਰਾਨ, ਉੱਤਰ ਕੋਰੀਆ ਤੇ ਆਈ.ਐੱਸ.ਆਈ.ਐੱਸ. 'ਤੇ ਵੀ ਰਾਸ਼ਟਰਪਤੀ ਦੀ ਰਾਇ ਖੂਫੀਆ ਅਧਿਕਾਰੀਆਂ ਦੀ ਰਾਇ ਤੋਂ ਉਲਟ ਸੀ। ਕਾਂਗਰਸ 'ਚ ਬਹਿਸ ਦੌਰਾਨ ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਡੈਨ ਕੋਟਸ, ਸੀ.ਆਈ.ਏ. ਨਿਰਦੇਸ਼ਕ ਜਿਨਾ ਹਾਸਪੇਲ ਤੇ ਹੋਰ ਚੋਟੀ ਦੇ ਸੁਰੱਖਿਆ ਅਧਿਕਾਰੀਆਂ ਨੇ ਸੰਸਦ ਮੈਂਬਰਾਂ ਨੂੰ ਦੱਸਿਆ ਕਿ 2015 ਦਾ ਪ੍ਰਮਾਣੂ ਸਮਝੌਤੇ ਈਰਾਨ ਲਈ ਸਥਾਈ ਹੈ। ਟਰੰਪ ਨੇ ਕਿਹਾ ਕਿ ਉਹ ਆਪਣੇ ਖੂਫੀਆ ਅਧਿਕਾਰੀਆਂ ਦੇ ਨਤੀਜਿਆਂ ਨਾਲ ਸਹਿਮਤ ਨਹੀਂ ਸਨ ਕਿ ਈਰਾਨ ਨਾਲ ਪ੍ਰਮਾਣੂ ਸਮਝੌਤਾ ਟਿਕਾਊ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ ਅੱਗੇ ਵਧਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਰਾਕ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੇ ਅੰਕੜਿਆਂ ਕਾਰਨ ਅਮਰੀਕਾ ਜੰਗ 'ਚ ਲੱਗਾ ਹੋਇਆ ਹੈ, ਅਜਿਹਾ ਨਹੀਂ ਹੋਣਾ ਚਾਹੀਦਾ।
ਟਰੰਪ ਨੇ ਇਕ ਨਿਊਜ਼ ਏਜੰਸੀ ਨੂੰ ਇੰਟਰਵਿਊ ਦੌਰਾਨ ਕਿਹਾ ਕਿ ਖੂਫੀਆ ਤੰਤਰ ਦੇ ਲੋਕ ਹਨ ਪਰ ਇਸ ਦਾ ਇਹ ਮਤਲਬ ਨਹੀਂ ਹੈ ਕਿ ਮੈਂ ਹਮੇਸ਼ਾ ਹੀ ਸਹਿਮਤ ਹੋ ਜਾਵਾਂ। ਜੋ ਲੋਕ ਕਹਿੰਦੇ ਸਨ ਕਿ ਇਰਾਕ 'ਚ ਸੱਦਾਮ ਹੁਸੈਨ ਕੋਲ ਪ੍ਰਮਾਣੂ ਹਥਿਆਰ ਹਨ, ਖੂਫੀਆ ਤੰਤਰ ਦੇ ਉਨ੍ਹਾਂ ਲੋਕਾਂ ਨੂੰ ਪਤਾ ਨਹੀਂ ਸੀ ਜੋ ਗੜਬੜੀ ਉਨ੍ਹਾਂ ਨੇ ਕੀਤੀ ਤੇ ਜੰਗ 'ਚ ਸਾਨੂੰ ਫਸਾਇਆ, ਉਥੇ ਸਾਨੂੰ ਬਿਲਕੁਲ ਨਹੀਂ ਹੋਣਾ ਚਾਹੀਦਾ ਸੀ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਬੁਸ਼ ਪ੍ਰਸ਼ਾਸਨ ਦੌਰਾਨ ਖੂਫੀਆ ਅੰਕੜੇ ਕਾਰਨ ਅਮਰੀਕਾ ਨੇ ਪੱਛਮੀ ਏਸ਼ੀਆ 'ਤੇ ਨਾ ਸਿਰਫ 7 ਹਜ਼ਾਰ ਅਰਬ ਡਾਲਰ ਖਰਚ ਕਰ ਦਿੱਤੇ ਬਲਕਿ ਹਜ਼ਾਰਾਂ ਜਾਨਾਂ ਵੀ ਗੁਆ ਦਿੱਤੀਆਂ। ਟਰੰਪ ਨੇ ਕਿਹਾ ਕਿ ਉਹ ਆਪਣੇ ਖੂਫੀਆ ਅਧਿਆਕਾਰੀਆਂ ਦੇ ਇਸ ਅਨੁਮਾਨ ਨਾਲ ਸਹਿਮਤ ਨਹੀਂ ਹਨ ਕਿ ਈਰਾਨ ਪ੍ਰਮਾਣੂ ਸਮਝੌਤੇ ਦਾ ਪਾਲਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਈਰਾਨ ਆਪਣੇ ਪ੍ਰਮਾਣੂ ਪ੍ਰੋਗਰਾਮ 'ਤੇ ਅੱਗੇ ਵਧ ਰਿਹਾ ਹੈ।
ਅਮਰੀਕਾ 'ਚ ਭਾਰਤੀ ਨਾਗਰਿਕ ਨੇ ਮਨੁੱਖੀ ਤਸਕਰੀ ਦਾ ਅਪਰਾਧ ਕਬੂਲਿਆ
NEXT STORY