ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ 'ਤੇ ਵਾਪਸੀ ਦੀ ਤਿਆਰੀ ਵਿਚ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਉਹ ਖੁਦ ਆਪਣੀ ਕੰਪਨੀ ਲਾਂਚ ਕਰਨ ਵਾਲੇ ਹਨ। ਇੱਥੇ ਦੱਸ ਦਈਏ ਕਿ ਇਹਨੀਂ ਦਿਨੀਂ ਉਹ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਨਹੀਂ ਹਨ। ਇਸੇ ਸਾਲ ਟਰੰਪ 'ਤੇ 6 ਜਨਵਰੀ ਨੂੰ ਅਮਰੀਕੀ ਕੈਪੀਟਲ 'ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਿਆ ਸੀ, ਇਸ ਘਟਨਾ ਵਿਚ ਇਕ ਪੁਲਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਟਵਿੱਟਰ ਨੇ ਉਹਨਾਂ ਦੇ ਅਕਾਊਂਟ ਨੂੰ ਹਮੇਸ਼ਾ ਲਈ ਬਲਾਕ ਕਰ ਦਿੱਤਾ ਸੀ।ਇਸ ਦੇ ਇਲਾਵਾ ਫੇਸਬੁੱਕ ਨੇ ਵੀ ਉਹਨਾਂ ਦੇ ਅਕਾਊਂਟ ਨੂੰ ਹਟਾ ਦਿੱਤਾ ਸੀ।
ਟਵੀਟ ਕਰ ਦਿੱਤੀ ਜਾਣਕਾਰੀ
ਸੋਸ਼ਲ ਮੀਡੀਆ 'ਤੇ ਟਰੰਪ ਦੀ ਵਾਪਸੀ ਨੂੰ ਲੈਕੇ ਖ਼ਬਰ ਉਹਨਾਂ ਦੇ ਇਕ ਪੁਰਾਣੇ ਸਲਾਹਕਾਰ ਅਤੇ ਬੁਲਾਰੇ ਜੈਸਨ ਮਿਲਰ ਨੇ ਦਿੱਤੀ ਹੈ। ਮਿਲਰ ਨੇ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਟਰੰਪ ਦੋ ਤੋਂ ਤਿੰਨ ਮਹੀਨਿਆਂ ਵਿਚ ਸੋਸ਼ਲ ਮੀਡੀਆ 'ਤੇ ਵਾਪਸੀ ਕਰ ਸਕਦੇ ਹਨ। ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਮੀਡੀਆ ਪਲੇਟਫਾਰਮ ਟਰੰਪ ਦਾ ਆਪਣਾ ਹੋਵੇਗਾ।ਮਿਲਰ ਮੁਤਾਬਕ ਟਰੰਪ ਦਾ ਇਹ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਆਉਣ ਵਾਲੇ ਦਿਨਾਂ ਵਿਚ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਪਲੇਟਫਾਰਮ 'ਤੇ ਕਰੋੜਾਂ ਲੋਕ ਜੁੜ ਸਕਦੇ ਹਨ।
ਕਈ ਕੰਪਨੀਆਂ ਨਾਲ ਸੰਪਰਕ
ਟਰੰਪ ਦੇ ਸਲਾਹਕਾਰ ਮਿਲਰ ਨੇ ਫੌਕਸ ਨਿਊਜ਼ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਟਰੰਪ ਨਾਲ ਕਈ ਕੰਪਨੀਆਂ ਨੇ ਸੰਪਰਕ ਕੀਤਾ ਹੈ। ਉਹਨਾਂ ਨਾਲ ਨਵੇਂ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਚਰਚਾ ਕੀਤੀ ਗਈ ਹੈ। ਉਹਨਾਂ ਨੇ ਕਿਹਾ ਕਿ ਟਰੰਪ ਦਾ ਸੋਸ਼ਲ ਮੀਡੀਆ ਪਲੇਟਫਾਰਮ ਕਾਫੀ ਵੱਡਾ ਹੋਣ ਵਾਲਾ ਹੈ। ਹਰ ਕੋਈ ਉਹਨਾਂ ਨੂੰ ਪਸੰਦ ਕਰਦਾ ਹੈ। ਇਸ ਲਈ ਕਰੋੜਾਂ ਲੋਕ ਉਹਨਾਂ ਦੇ ਨਵੇਂ ਪਲੇਟਫਾਰਮ 'ਤੇ ਆਉਣਗੇ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਚ ਗਿਰਾਵਟ, ਭਾਰਤ-ਚੀਨ ਤੋਂ 47 ਫੀਸਦੀ
ਟਰੰਪ ਸਮਰਥਕਾਂ ਨੇ ਜਤਾਈ ਨਾਰਾਜ਼ਗੀ
ਜਨਵਰੀ ਵਿਚ ਟਵਿੱਟਰ ਨੇ ਪਹਿਲਾਂ ਟਰੰਪ ਦਾ ਅਕਾਊਂਟ 12 ਘੰਟੇ ਲਈ ਬਲਾਕ ਕਰ ਦਿੱਤਾ ਸੀ ਅਤੇ ਇਕ ਵੀਡੀਓ ਸਮੇਤ ਉਹਨਾਂ ਦੇ ਤਿੰਨ ਟਵੀਟ ਹਟਾ ਦਿੱਤੇ ਸਨ ਪਰ ਬਾਅਦ ਵਿਚ ਕੰਪਨੀ ਨੇ ਉਹਨਾਂ ਦੇ ਅਕਾਊਂਟ ਨੂੰ ਹਮੇਸ਼ਾ ਲਈ ਬਲਾਕ ਕਰ ਦਿੱਤਾ। ਇਸ ਮਗਰੋਂ ਟਰੰਪ ਦੀ ਟੀਮ ਨੇ ਟਵਿੱਟਰ ਹੈਂਡਲ ਦੇ ਇਸ ਕਦਮ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਸਾਨੂੰ ਚੁੱਪ ਨਹੀਂ ਕਰਾ ਸਕਦੇ।ਇੱਥੇ ਦੱਸ ਦਈਏ ਕਿ ਸਮਰਥਕਾਂ ਦਾ ਕਹਿਣਾ ਹੈਕਿ ਟਰੰਪ ਦਾ ਅਕਾਊਂਟ ਹਮੇਸ਼ਾ ਲਈ ਬਲਾਕ ਕਰਨਾ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਮਤਲਬ ਪ੍ਰਗਟਾਵੇ ਦੀ ਆਜ਼ਾਦੀ 'ਤੇ ਹਿੰਸਾ ਹੈ। ਭਾਵੇਂਕਿ ਉਸ ਸਮੇਂ ਮਾਹਰਾਂ ਦਾ ਕਹਿਣਾ ਸੀ ਕਿ ਇਹ ਨਿਯਮ ਸੰਵਿਧਾਨ ਵਿਚ ਹਨ ਅਤੇ ਸਰਕਾਰੀ ਸੰਸਥਾਵਾਂ 'ਤੇ ਲਾਗੂ ਹੁੰਦਾ ਹੈ। ਟਵਿੱਟਰ ਇਕ ਨਿੱਜੀ ਕੰਪਨੀ ਹੈ ਤਾਂ ਅਜਿਹੇ ਵਿਚ ਉਹ ਇਸ ਤਰ੍ਹਾਂ ਦਾ ਫ਼ੈਸਲਾ ਲੈਣ ਲਈ ਸੁਤੰਤਰ ਹੈ।
ਨੋਟ- ਸੋਸ਼ਲ ਮੀਡੀਆ 'ਤੇ ਵਾਪਸੀ ਦੀ ਤਿਆਰੀ 'ਚ ਟਰੰਪ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
'ਪ੍ਰਵਾਸੀ ਪੰਜਾਬੀਆਂ ਦੀਆਂ ਜਾਇਦਾਦਾਂ ਦੇ ਕੇਸਾਂ ਦੇ ਨਿਪਟਾਰੇ ਲਈ ਅਦਾਲਤਾਂ ਨੂੰ ਵਧੇਰੇ ਸ਼ਕਤੀਆਂ ਦਿਤੀਆਂ ਜਾਣ'
NEXT STORY