ਲੰਡਨ (ਏਜੰਸੀ)- ਮੈਕਡੋਨਲਡ ਪੂਰੇ ਇਕ ਹਫਤੇ ਲਈ ਮੁਫਤ ਵਿਚ ਚੀਜ਼ ਬਰਗਰ ਦੇ ਰਿਹਾ ਹੈ, ਪਰ ਇਹ ਬਰਗਰ ਸਿਰਫ ਉਸ ਨੂੰ ਹੀ ਮਿਲੇਗਾ ਜਿਸ ਨੇ ਮੈਕਡੋਨਲਡ ਦੀ ਮੋਬਾਈਲ ਐਪ ਡਾਊਨਲੋਡ ਕੀਤੀ ਹੋਵੇਗੀ। ਇਹ ਆਫਰ ਅੱਜ ਤੋਂ ਸ਼ੁਰੂ ਹੋ ਰਹੀ ਹੈ। ਮੁਫਤ ਵਿਚ ਬਰਗਰ ਲੈਣ ਵਾਲਿਆਂ ਨੂੰ ਕਰਨਾ ਸਿਰਫ ਇਹ ਹੋਵੇਗਾ ਕਿ ਉਨ੍ਹਾਂ ਨੂੰ ਆਪਣੇ ਮੋਬਾਇਲ ਵਿਚ ਗੂਗਲ ਪਲੇ ਅਤੇ ਐਪ ਸਟੋਰ ਵਿਚ ਜਾਣਾ ਹੋਵੇਗਾ, ਜਿਥੋਂ ਇਸ ਐਪ ਨੂੰ ਸਰਚ ਕਰਕੇ ਡਾਊਨਲੋਡ ਕੀਤਾ ਜਾ ਸਕੇਗਾ। ਇਸ ਤੋਂ ਬਾਅਦ ਨੇੜਲੇ ਰੈਸਟੋਰੈਂਟ ਵਿਚ ਜਾ ਕੇ ਤੁਸੀਂ ਮੁਫਤ ਵਿਚ ਬਰਗਰ ਲੈ ਸਕੋਗੇ।
ਇਹ ਆਫਰ ਅੱਜ ਸਵੇਰੇ 10-30 ਵਜੇ ਤੋਂ ਸ਼ੁਰੂ ਹੋ ਜਾਵੇਗਾ ਅਤੇ ਪੂਰੇ ਪੰਜ ਦਿਨ ਤੱਕ ਚੱਲੇਗਾ। ਇਕ ਵਾਰ ਜਦੋਂ ਤੁਸੀਂ ਐਪ ਡਾਊਨਲੋਡ ਕਰ ਲੈਂਦੇ ਹੋ, ਤਾਂ ਤੁਹਾਨੂੰ ਇਕ ਖਾਤਾ ਬਣਾਉਣਾ ਹੋਵੇਗਾ, ਜੇਕਰ ਤੁਹਾਡੇ ਕੋਲ ਪਹਿਲਾਂ ਤੋਂ ਇਹ ਐਪ ਹੈ ਤਾਂ ਫਿਰ ਤੁਸੀਂ ਮਾਈ ਡੀਲ 'ਤੇ ਜਾਓ ਅਤੇ ਆਪਣਾ ਮੁਫਤ ਚੀਜ਼ਬਰਗਰ ਆਰਡਰ ਕਰ ਸਕਦੇ ਹੋ। ਇਹ ਆਫਰ ਸਿਰਫ ਯੂ.ਕੇ. ਵਿਚ ਮੈਕਡੋਨਲਡ ਦੀਆਂ ਬ੍ਰਾਂਚਾਂ ਵਿਚ ਹੀ ਉਪਲਬਧ ਹੈ।
ਅਮਰੀਕਾ: ਪਹਿਲੀ ਵਾਰ ਬਿਨਾਂ ਸੈਲਰੀ ਕੰਮ ਕਰ ਰਹੇ ਹਨ ਫੌਜੀ, ਟਰੰਪ ਦੇ ਨਹੀਂ ਬਦਲੇ ਤੇਵਰ
NEXT STORY