ਸੈਕਰਾਮੈਂਟੋ, (ਰਾਜ ਗੋਗਨਾ)- ਬੀਤੇ ਦਿਨ ਪੰਜਾਬੀ ਭਾਈਚਾਰੇ ਦੀ ਜਾਣੀ-ਪਹਿਚਾਣੀ ਸ਼ਖਸੀਅਤ ਡਾ. ਆਸਿਫ ਮਹਿਮੂਦ ਨੂੰ ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਸਮ ਵੱਲੋਂ 'ਕੈਲੀਫੋਰਨੀਆ ਮੈਡੀਕਲ ਬੋਰਡ' ਦਾ ਕਮਿਸ਼ਨ ਮੈਂਬਰ ਨਾਮਜ਼ਦ ਕੀਤਾ ਗਿਆ ਹੈ, ਜੋ ਕਿ ਇਕ ਵੱਡੀ ਪ੍ਰਾਪਤੀ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਅੰਮ੍ਰਿਤ ਸਿੰਘ ਨੇ ਦੱਸਿਆ ਕਿ ਡਾ. ਆਸਿਫ ਮਹਿਮੂਦ ਦੀ ਇਸ ਨਾਮਜ਼ਦਗੀ ਨਾਲ ਪੰਜਾਬੀ ਭਾਈਚਾਰੇ ਅਤੇ ਡਾਕਟਰੀ ਖਿੱਤੇ ਦਾ ਮਾਣ ਵਧਿਆ ਹੈ।
ਉਨ੍ਹਾਂ ਦੱਸਿਆ ਕਿ ਡਾ. ਆਸਿਫ ਮਹਿਮੂਦ 2018 'ਚ 'ਕੈਲੀਫੋਰਨੀਆ ਕਮਿਸ਼ਨਰ ਆਫ ਇੰਸ਼ੋਰੈਂਸ' ਦੀ ਚੋਣ ਲੜ ਚੁੱਕੇ ਹਨ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਅਮਰੀਕੀ ਰਾਜਨੀਤੀ ਵਿਚ ਸਰਗਰਮ ਹਨ। ਇਨ੍ਹਾਂ ਦੀ ਨਿਯੁਕਤੀ ਨਾਲ ਕੈਲੀਫੋਰਨੀਆ 'ਚ ਮੈਡੀਕਲ ਨਾਲ ਸੰਬੰਧਤ ਸਮੱਸਿਆਵਾਂ ਨੂੰ ਉਜਾਗਰ ਕੀਤਾ ਜਾ ਸਕੇਗਾ।
ਪੋਂਪੀਓ ਦਾ ਰੂਸ 'ਤੇ ਦਬਾਅ- 'MH17 ਦੇ ਦੋਸ਼ੀਆਂ ਸਬੰਧੀ ਹੋਵੇ ਕਾਰਵਾਈ'
NEXT STORY