ਜਲੰਧਰ (ਇੰਟ.)-ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚੀਨ (ਡ੍ਰੈਗਨ) ਦੁਨੀਆ ਭਰ ਦੇ ਗਧਿਆਂ ਦੇ ਪਿੱਛੇ ਹੱਥ ਧੋ ਕੇ ਪਿਆ ਹੈ। ਦਰਅਸਲ, ਕਾਰਨ ਇਹ ਹੈ ਕਿ ਚੀਨੀ ਗਧਿਆਂ ਦੀ ਖੱਲ ਦੀ ਵਰਤੋਂ ਉਮਰ ਲੰਬੀ ਕਰਨ ਲਈ ਇਜੀਆਓ ਨਾਂ ਦੀ ਦਵਾਈ ਬਣਾਉਣ ਲਈ ਕਰਦੇ ਹਨ। ਜਿਸ ਕਾਰਨ ਚੀਨ ’ਚ ਇਜੀਆਓ ਬਾਜ਼ਾਰ ਦਾ ਆਕਾਰ 2013 ’ਚ ਲੱਗਭਗ 3.2 ਬਿਲੀਅਨ ਅਮਰੀਕੀ ਡਾਲਰ ਤੋਂ ਵਧ ਕੇ 2020 ’ਚ ਲੱਗਭਗ 7.8 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ। ਇਜੀਆਓ ਦੀ ਮੰਗ ਕਾਰਨ ਚੀਨ ਅਤੇ ਦੁਨੀਆ ਭਰ ’ਚ ਗਧਿਆਂ ਦੀ ਕਮੀ ਹੋ ਗਈ ਹੈ। ਅਫਰੀਕਾ ਦੇ ਦੇਸ਼ ਖਾਸ ਤੌਰ ’ਤੇ ਪ੍ਰਭਾਵਿਤ ਹੋਏ ਹਨ। ਅਫ਼ਰੀਕਾ ’ਚ ਗਧਿਆਂ ਦੀ ਖੱਲ ਦੀ ਜਿੱਥੇ ਬਰਾਮਦ ਵਧੀ ਹੈ, ਉੱਥੇ ਹੁਣ ਖੱਲ ਦੀ ਸਮੱਗਲਿੰਗ ਵੀ ਅਫ਼ਰੀਕਾ ਲਈ ਇਕ ਵੱਡੀ ਚੁਣੌਤੀ ਬਣਦੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ : ਖ਼ਾਕੀ ਮੁੜ ਸ਼ਰਮਸਾਰ, ਚਿੱਟਾ ਪੀਂਦਾ ਪੁਲਸ ਮੁਲਾਜ਼ਮ ਪਿੰਡ ਵਾਸੀਆਂ ਨੇ ਕੀਤਾ ਕਾਬੂ
ਕੀ ਹੈ ਦਵਾਈ ਦਾ ਵਿਗਿਆਨਕ ਮਕਸਦ
ਚੀਨ ’ਚ ਗਧਿਆਂ ਦੀ ਖੱਲ ਨਾਲ ਬਣਾਈ ਜਾਣ ਵਾਲੀ ਦਵਾਈ ਇਜੀਆਓ ਮਨੁੱਖੀ ਸਰੀਰ ’ਚ ਕੋਲੇਜਨ ਨੂੰ ਵਧਾਉਣ ’ਚ ਮਦਦ ਕਰਦੀ ਹੈ। ਕੋਲੇਜਨ ਸਾਡੇ ਸਰੀਰ ’ਚ ਇਕ ਠੋਸ ਗੈਰ-ਘੁਲਣਸ਼ੀਲ ਅਤੇ ਰੇਸ਼ੇਦਾਰ ਪ੍ਰੋਟੀਨ ਹੈ। ਸਰੀਰ ’ਚ ਜਿੰਨਾ ਪ੍ਰੋਟੀਨ ਹੁੰਦਾ ਹੈ, ਇਹ ਉਸ ਦਾ ਇਕ-ਤਿਹਾਈ ਹਿੱਸਾ ਹੁੰਦਾ ਹੈ। ਜ਼ਿਆਦਾਤਰ ਕੋਲੇਜਨ ਦੇ ਅਣੂ ਇਕ-ਦੂਜੇ ਨਾਲ ਮਿਲ ਕੇ ਲੰਬੇ ਅਤੇ ਪਤਲੇ ਰੇਸ਼ੇ ਬਣਾਉਂਦੇ ਹਨ, ਜਿਨ੍ਹਾਂ ਨੂੰ ਫਾਈਬ੍ਰਿਲਸ ਕਿਹਾ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ਦੇ ਬਾਹਰ ਚੱਲੀਆਂ ਗੋਲ਼ੀਆਂ, ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੜ੍ਹੋ Top 10
ਇਹ ਫਾਈਬ੍ਰਿਲਸ ਇਕ-ਦੂਜੇ ਨਾਲ ਬੱਝੇ ਹੁੰਦੇ ਹਨ, ਜਿਸ ਨਾਲ ਇਹ ਇਕ-ਦੂਜੇ ਨੂੰ ਮਜ਼ਬੂਤੀ ਪ੍ਰਦਾਨ ਕਰਦੇ ਹਨ ਅਤੇ ਇਨ੍ਹਾਂ ਤੋਂ ਚਮੜੀ ਨੂੰ ਤਾਕਤ ਅਤੇ ਲਚਕੀਲਾਪਣ ਮਿਲਦਾ ਹੈ। ਚੀਨ ’ਚ ਮੰਨਿਆ ਜਾਂਦਾ ਹੈ ਕਿ ਗਧੇ ਦੀ ਖੱਲ ਨਾਲ ਬਣਨ ਵਾਲੀ ਦਵਾਈ ਕੋਲੇਜਨ ਨੂੰ ਸਰੀਰ ’ਚ ਬਰਕਰਾਰ ਰੱਖਦੀ ਹੈ ਅਤੇ ਆਦਮੀ ਜ਼ਿਆਦਾ ਉਮਰ ਦਾ ਹੋਣ ’ਤੇ ਵੀ ਜਵਾਨ ਲੱਗਦਾ ਹੈ।
ਅਫ਼ਰੀਕਾ ’ਚ ਘਟ ਰਹੀ ਹੈ ਗਧਿਆਂ ਦੀ ਗਿਣਤੀ
ਚੀਨ ’ਚ ਗਧਿਆਂ ਦੀ ਖੱਲ ਦੀ ਮੰਗ ’ਚ ਇਹ ਤਾਜ਼ਾ ਵਾਧਾ ਕਈ ਕਾਰਕਾਂ ਤੋਂ ਪ੍ਰੇਰਿਤ ਹੈ, ਜਿਸ ’ਚ ਵਧਦੀ ਆਮਦਨੀ, ਟੈਲੀਵਿਜ਼ਨ ਲੜੀਵਾਰਾਂ ਰਾਹੀਂ ਦਵਾਈ ਦੀ ਲੋਕਪ੍ਰਿਯਤਾ ਸ਼ਾਮਲ ਹੈ। ਇਸ ਤੋਂ ਇਲਾਵਾ ਇਜਿਆਓ ਕਈ ਵਾਰ ਡਾਕਟਰਾਂ ਵੱਲੋਂ ਤਜਵੀਜ਼ ਕੀਤਾ ਜਾਂਦਾ ਹੈ ਅਤੇ ਲਾਗਤ ਨੂੰ ਸਿਹਤ ਬੀਮੇ ਰਾਹੀਂ ਕਵਰ ਕੀਤਾ ਜਾ ਸਕਦਾ ਹੈ। ਇਕ ਰਿਪੋਰਟ ਅਨੁਸਾਰ ਦੱਖਣੀ ਅਫ਼ਰੀਕਾ ’ਚ ਗਧਿਆਂ ਦੀ ਆਬਾਦੀ ਦਾ ਇਕ ਅਧਿਐਨ ਦੱਸਦਾ ਹੈ ਕਿ ਇਹ 1996 ’ਚ 210,000 ਤੋਂ ਘਟ ਕੇ 2019 ’ਚ ਲੱਗਭਗ 146,000 ਹੋ ਗਈ ਹੈ। ਇਸ ਦਾ ਸਿਹਰਾ ਗਧਿਆਂ ਦੀ ਖੱਲ ਦੀ ਬਰਾਮਦ ਨੂੰ ਦਿੱਤਾ ਗਿਆ। ਮਾਹਿਰਾਂ ਦਾ ਮੰਨਣਾ ਹੈ ਕਿ ਗਧਿਆਂ ਦਾ ਗੈਰ-ਕਾਨੂੰਨੀ ਅਤੇ ਕਾਨੂੰਨੀ ਪੈਮਾਨਾ ਦੱਖਣੀ ਅਫ਼ਰੀਕਾ ਦੇ ਦੇਸ਼ਾਂ ਲਈ ਵੱਡੀ ਚੁਣੌਤੀ ਹੈ। ਜੇਕਰ ਸਿਲਸਿਲਾ ਇੰਝ ਹੀ ਜਾਰੀ ਰਿਹਾ ਤਾਂ ਗਧਿਆਂ ਦੀ ਪ੍ਰਜਾਤੀ ਹੌਲੀ-ਹੌਲੀ ਖ਼ਤਮ ਹੋ ਸਕਦੀ ਹੈ।
ਲੁਧਿਆਣਾ ਦੀ ਅਦਾਲਤ ਦੇ ਬਾਹਰ ਚੱਲੀਆਂ ਗੋਲ਼ੀਆਂ, ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ, ਪੜ੍ਹੋ Top 10
NEXT STORY