ਵਾਸ਼ਿੰਗਟਨ — ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਨੂੰ ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਓਨ ਦਾ ਖੌਫ ਸਤਾ ਰਿਹਾ ਹੈ। ਅਮਰੀਕੀ ਖੁਫੀਆ ਏਜੰਸੀ ਸੈਂਟ੍ਰਲ ਇੰਟੈਲੀਜੇਂਸ ਏਜੰਸੀ (ਸੀ. ਆਈ. ਏ.) ਦਾ ਕਹਿਣਾ ਹੈ ਕਿ ਕਿਮ ਜੋਂਗ ਓਨ ਕੋਰੀਆਈ ਦੀਪ ਨੂੰ ਆਪਣੇ ਅਧੀਨ ਕਰਨ ਦੇ ਇਰਾਦੇ ਨਾਲ ਪ੍ਰਮਾਣੂ ਹਮਲਾ ਕਰ ਸਕਦਾ ਹੈ।
ਸੀ. ਆਈ. ਏ. ਦੇ ਡਾਇਰੈਕਟਰ ਮਾਇਕ ਪਾਂਮਪਿਓ ਨੇ ਕਿਹਾ ਕਿ ਉੱਤਰ ਕੋਰੀਆ ਦੇ ਸੁਪਰੀਮ ਲੀਡਰ ਕਿਮ ਜੋਂਗ ਓਨ ਪ੍ਰਸ਼ਾਸਨ ਦਾ ਪ੍ਰਮਾਣੂ ਮਿਜ਼ਾਈਲ ਪ੍ਰੋਗਰਾਮ ਨਾ ਸਿਰਫ ਆਤਮ ਰੱਖਿਆ ਲਈ ਹੈ, ਬਲਕਿ ਇਸ ਦਾ ਇਸਤੇਮਾਲ ਉਹ ਕੋਰੀਆਈ ਦੀਪ ਨੂੰ ਆਪਣੇ ਅਧੀਨ ਕਰਨ ਦੇ ਇਰਾਦੇ ਨਾਲ ਹਮਲਾ ਕਰ ਸਕਦਾ ਹੈ।
ਮੰਗਲਵਾਰ ਨੂੰ ਅਮਰੀਕਨ ਇੰਟਰਪ੍ਰਾਈਜ ਇੰਸਟੀਚਿਊਟ 'ਚ ਪਾਂਮਪਿਓ ਨੇ ਕਿਹਾ, ''ਅਸੀਂ ਅਜਿਹਾ ਮੰਨਦੇ ਹਾਂ ਕਿ ਕਿਮ ਜੋਂਗ ਓਨ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਆਤਮ ਰੱਖਿਆ ਤੋਂ ਪਰੇ ਜਾ ਕੇ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਮ ਦੋਹਾਂ ਕੋਰੀਆਈ ਦੇਸ਼ਾਂ ਨੂੰ ਆਪਣੇ ਅਧੀਨ ਕਰਨ ਦੇ ਇਰਾਦੇ ਨਾਲ ਹਮਲੇ ਲਈ ਪ੍ਰਮਾਣੂ ਅਤੇ ਫੌਜੀ ਬਲਾਂ ਦਾ ਇਸਤੇਮਾਲ ਕਰ ਸਕਦਾ ਹੈ।
ਸੀ. ਆਈ. ਏ. ਪ੍ਰਮੁੱਖ ਨੇ ਕਿਹਾ, 'ਕਿਮ ਜੋਂਗ ਓਨ ਸਿਰਫ ਪ੍ਰਮਾਣੂ ਪ੍ਰੀਖਣ ਨਾਲ ਸ਼ਾਂਤ ਨਹੀਂ ਬੈਠੇਗਾ। ਉਸ ਦਾ ਅਗਲਾ ਕਦਮ ਹਥਿਆਰਾਂ ਦੇ ਜ਼ਖੀਰੇ ਨੂੰ ਵਿਕਸਤ ਕਰਨਾ ਜਾਂ ਕਈ ਮਿਜ਼ਾਈਲਾਂ ਨੂੰ ਲਾਂਚ ਕਰਨ ਦੀ ਸਮਰਥਾ ਦਾ ਵਿਕਾਸ ਕਰਨਾ ਹੋ ਸਕਦਾ ਹੈ। ਉਨ੍ਹਾਂ ਕਿਹਾ, ''ਸਾਡਾ ਮਿਸ਼ਨ ਇਹ ਹੈ ਕਿ ਉਹ ਜਿੰਨੇ ਦਿਨ ਹੋ ਸਕੇ, ਇਸ ਅਭਿਆਨ ਨੂੰ ਟਾਲਣ।''
ਉਨ੍ਹਾਂ ਨੇ ਕਿਹਾ, ''ਸਾਡਾ ਮਿਸ਼ਨ ਹਲੇਂ ਪੂਰਾ ਨਹੀਂ ਹੋਇਆ ਹੈ, ਪਰ ਪੂਰੀ ਦੁਨੀਆ 'ਚ ਸਾਡੇ ਅਧਿਕਾਰੀ ਹਨ, ਜਿਹੜੇ ਅਮਰੀਕੀ ਦਬਾਅ ਅਭਿਆਨ ਨੂੰ ਮਦਦ ਲਈ ਜਿੰਨੀ ਸੰਭਵ ਹੋ ਸਕੇ, ਕਰਨ ਲਈ ਮਿਹਨਤ ਨਾਲ ਕੰਮ ਕਰ ਰਹੇ ਹਨ ਅਤੇ ਦੀਪ ਨੂੰ ਪ੍ਰਮਾਣੂ ਮੁਕਤ ਬਣਾਉਣ ਲਈ ਪਾਬੰਦੀ ਨੂੰ ਅਤੇ ਸਖਤ ਕਰਨ ਦੇ ਮੌਕਿਆਂ ਦੀ ਤਲਾਸ਼ ਕਰ ਰਹੇ ਹਨ।
ਅਮਰੀਕਾ ਨੇ ਸੀਰੀਆ 'ਚ ਮਾਰ ਸੁੱਟੇ 150 ਅੱਤਵਾਦੀ
NEXT STORY