ਮਾਸਕੋ— ਡਰੱਗਜ਼ ਇਕ ਅਜਿਹਾ ਨਸ਼ਾ ਹੈ, ਜਿਸ ਨੂੰ ਲੈਣ ਵਾਲੇ ਵਿਅਕਤੀ ਦਾ ਖੁਦ 'ਤੇ ਕੋਈ ਵੱਸ ਨਹੀਂ ਰਹਿੰਦਾ। ਇਨ੍ਹਾਂ ਨਸ਼ੇੜੀਆਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਇਸ ਨਸ਼ੇ ਦੀ ਆਦਤ ਬਾਰੇ ਬਹੁਤ ਸਾਰੇ ਰਾਜ਼ ਖੋਲ੍ਹਦੀਆਂ ਹਨ। ਇਹ ਤਸਵੀਰਾਂ ਖਿੱਚੀਆਂ ਨੇ ਇਟਲੀ ਦੀ ਪ੍ਰਸਿੱਧ ਫੋਟੋਗ੍ਰਾਫਰ ਇਮਾਨਿਊਲ ਸੋਤੇਲੀ ਨੇ ਉਸ ਨੇ ਰੂਸ ਦੇ ਡਰੱਗਜ਼ ਲੈਣ ਵਾਲਿਆਂ ਦੀਆਂ ਤਸਵੀਰਾਂ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ ਹੈ। ਸੋਤੇਲੀ ਨੇ ਰੂਸ ਦੇ ਯਕਾਤੇਰਿਨਬਰਗ ਦੀ ਤਿੰਨ ਵਾਰ ਯਾਤਰਾ ਕੀਤੀ ਅਤੇ ਡਰੱਗਜ਼ ਦੇ ਨਸ਼ੇ ਵਿਚ ਡੁੱਬੇ ਲੋਕਾਂ ਦੇ ਜੀਵਨ ਨੂੰ ਨੇੜੇ ਤੋਂ ਦੇਖਿਆ। ਇਹ ਲੋਕ ਇਸ ਕਦਰ ਨਸ਼ਾਖੋਰੀ ਦੇ ਸ਼ਿਕਾਰ ਹੋ ਚੁੱਕੇ ਹਨ ਕਿ ਇਹ ਇਸ ਤੋਂ ਬਿਨਾਂ ਜਿਊ ਨਹੀਂ ਸਕਦੇ।
ਰੂਸ ਦੇ ਯਕਾਤੇਰਿਨਬਰਗ ਵਿਚ ਡਰੱਗਜ਼ ਦੀ ਸਪਲਾਈ ਵੱਡੇ ਪੱਧਰ 'ਤੇ ਹੁੰਦੀ ਹੈ। ਇਹ ਡਰੱਗਜ਼ ਵੀ ਕੈਮੀਕਲਜ਼ ਵਾਲੀ ਹੁੰਦੀ ਹੈ। ਜ਼ਿਆਦਾਤਰ ਡਰੱਗਜ਼ ਵਿਚ ਥਿਨਰ ਅਤੇ ਫਾਸਫੋਰਸ ਦੀ ਵੀ ਕੁਝ ਮਾਤਰਾ ਹੁੰਦੀ ਹੈ। ਇਸ ਕੈਮੀਕਲ ਵਾਲੀ ਡਰੱਗਜ਼ ਨੂੰ 'ਕ੍ਰੋਕੋਡਿਲ' ਡਰੱਗਜ਼ ਕਹਿੰਦੇ ਹਨ। ਡਰੱਗਜ਼ ਚਮੜੀ ਦੇ ਜਿਸ ਹਿੱਸੇ ਵਿਚ ਲਗਾਈ ਜਾਂਦੀ ਹੈ, ਉਹ ਸੜ ਜਾਂਦਾ ਹੈ। ਪਰ ਇਹ ਨਸ਼ਾਖੋਰ ਅਜਿਹਾ ਹੋਣ 'ਤੇ ਸਰੀਰ ਦੇ ਦੂਜੇ ਹਿੱਸੇ ਤੋਂ ਡਰੱਗਜ਼ ਲੈਣਾ ਸ਼ੁਰੂ ਕਰ ਦਿੰਦੇ ਹਨ। ਇੱਥੇ ਹੁਣ ਤੱਕ ਸੈਂਕੜੇ ਲੋਕਾਂ ਦੀ ਡਰੱਗਜ਼ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ ਪਰ ਇਸ ਦੇ ਬਾਵਜੂਦ ਨਸ਼ੇੜੀਆਂ ਵਿਚ ਕਮੀ ਨਹੀਂ ਹੋ ਰਹੀ। ਸਿਰਫ ਲੜਕੇ ਹੀ ਨਹੀਂ ਲੜਕੀਆਂ ਵੀ ਵੱਡੀ ਗਿਣਤੀ ਵਿਚ ਡਰੱਗਜ਼ ਦੀਆਂ ਸ਼ਿਕਾਰ ਹਨ।
ਆਈ. ਐੱਸ. ਵਿਰੁੱਧ ਰਣਨੀਤੀ ਲਈ ਟਰੰਪ ਨੇ ਅਮਰੀਕੀ ਫੌਜ ਨੂੰ ਦਿੱਤੇ 30 ਦਿਨ
NEXT STORY