ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਸਿੱਖ ਇਤਿਹਾਸ ਵਿੱਚ ਭਾਈ ਘਨੱਈਆ ਜੀ ਦੀ ਸੇਵਾ ਦਾ ਜ਼ਿਕਰ ਮਾਣਮੱਤਾ ਹੈ। ਉਹਨਾਂ ਦੀ ਸੇਵਾ ਨੂੰ ਮਨ ਵਿੱਚ ਚਿਤਵਦਿਆਂ ਵੀ ਮਨ ਠੰਢੇ ਜਲ ਦੀਆਂ ਘੁੱਟਾਂ ਭਰ ਰਿਹਾ ਪ੍ਰਤੀਤ ਹੁੰਦਾ ਹੈ। ਗਰਮੀ ਦਾ ਸਿਖਰ ਮੰਨੀ ਜਾਂਦੀ ਦੁਬਈ ਦੀ ਧਰਤੀ 'ਤੇ ਜਾਤਾਂ ਧਰਮਾਂ ਦਾ ਜੂਲਾ ਲਾਹ ਕੇ ਜੇਕਰ ਕੋਈ ਭਾਈ ਘਨੱਈਆ ਜੀ ਦੇ ਦਰਸਾਏ ਮਾਰਗ 'ਤੇ ਚੱਲ ਰਿਹਾ ਹੋਵੇ ਤਾਂ ਤਾਰੀਫ਼ ਕਰਨੀ ਬਣਦੀ ਹੈ। ਦੁਬਈ ਵਿੱਚ ਇੱਕ ਚਰਚਿਤ ਨਾਮ ਹੈ ਆਪਣਾ ਪੰਜਾਬ ਰੈਸਟੋਰੈਂਟ ਵਾਲਾ ਨੌਜਵਾਨ ਸਰਦਾਰ ਮਨਜਿੰਦਰ ਸਿੰਘ ਗਿੱਲ ਮੰਝ। ਉਹਨਾਂ ਦੇ ਰੈਸਟੋਰੈਂਟ ਦੇ ਸਾਹਮਣੇ ਸੜਕ ਦੇ ਦੂਜੇ ਪਾਸੇ ਹੈ ਮਸਜਿਦ। ਹਰ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਹਜ਼ਾਰਾਂ ਦੀ ਤਾਦਾਦ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਆਉਂਦੇ ਹਨ। ਜਿਉਂ ਹੀ ਨਮਾਜ਼ ਖਤਮ ਹੋਣ ਉਪਰੰਤ ਮੁਸਲਿਮ ਭਾਈਚਾਰੇ ਦੇ ਲੋਕ ਮਸਜਿਦ 'ਚੋਂ ਬਾਹਰ ਨਿਕਲਦੇ ਹਨ ਤਾਂ ਉਹਨਾਂ ਦਾ ਸਵਾਗਤ ਠੰਢੇ ਮਿੱਠੇ ਜਲ ਦੀ ਛਬੀਲ ਨਾਲ ਮਨਜਿੰਦਰ ਸਿੰਘ ਗਿੱਲ ਮੰਝ, ਅਮਨ ਕਰਨਾਲ ਟਰਾਂਸਪੋਰਟ, ਮਨਪ੍ਰੀਤ ਸਿੰਘ, ਹੈਪੀ, ਸੋਨਾ, ਗੁਰਪੰਥ ਸਿੰਘ ਤੇ ਸਾਥੀ ਕਰਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਜਦੋਂ ਆਸਮਾਨ 'ਚ ਸੀ ਜਹਾਜ਼ ਤਾਂ ਖ਼ਤਮ ਹੋ ਗਿਆ 'ਤੇਲ', ਯਾਤਰੀਆਂ ਦੇ ਛੁੱਟੇ ਪਸੀਨੇ
ਪਿਛਲੇ ਲੰਮੇ ਸਮੇਂ ਤੋਂ ਹਰ ਸ਼ੁੱਕਰਵਾਰ ਨੂੰ ਲਗਦੀ ਆ ਰਹੀ ਛਬੀਲ ਦੁਬਈ ਦੇ ਹਰ ਘਰ, ਹਰ ਕਾਰੋਬਾਰੀ ਅਦਾਰੇ ਵਿੱਚ ਚਰਚਿਤ ਹੈ। ਇਹ ਮਹਿਜ਼ ਇੱਕ ਛਬੀਲ ਨਾ ਹੋ ਕੇ ਸਿੱਖ ਮੁਸਲਿਮ ਭਾਈਚਾਰਕ ਸਾਂਝ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕਰਦੀ ਹੈ। ਜ਼ਿਕਰਯੋਗ ਹੈ ਕਿ ਮਨਜਿੰਦਰ ਸਿੰਘ ਤੇ ਸਾਥੀ ਸਮਾਜ ਸੇਵਾ ਨੂੰ ਪ੍ਰਣਾਏ ਹੋਣ ਕਰਕੇ ਦੁਬਈ ਦੀ ਧਰਤੀ 'ਤੇ ਅਕਸਰ ਹੀ ਖੂਨਦਾਨ ਕੈਂਪ ਵਰਗੇ ਵੱਡੇ ਕਾਰਜ ਕਰਦੇ ਰਹਿੰਦੇ ਹਨ। ਦੁਬਈ ਦੇ ਉੱਘੇ ਬਿਜ਼ਨਸਮੈਨ, ਕਲਾਤਮਿਕ ਵਸਤਾਂ ਦੇ ਸੰਗ੍ਰਿਹ ਕਰਤਾ ਵਜੋਂ ਵਰਲਡ ਰਿਕਾਰਡ ਬਣਾਉਣ ਵਾਲੇ ਹਿਜ ਐਕਸੀਲੈਂਸੀ ਸੁਹੇਲ ਮੁਹੰਮਦ ਅਲ ਜ਼ਰੂਨੀ ਨਾਲ ਬਹੁਤ ਹੀ ਮੁਹੱਬਤੀ ਸੰਬੰਧ ਹੋਣ ਕਰਕੇ ਮਨਜਿੰਦਰ ਸਿੰਘ ਗਿੱਲ ਮੰਝ ਭਾਈਚਾਰੇ ਦੇ ਬ੍ਰਾਂਡ ਅੰਬੈਸਡਰ ਵਜੋਂ ਵਿਚਰਦਾ ਆ ਰਿਹਾ ਹੈ। ਸਿੱਖ ਮੁਸਲਿਮ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜਬੂਤ ਕਰਨ ਵਿੱਚ ਬਿਜੜੇ ਵਾਂਗ ਰੁੱਝੇ ਇਹਨਾਂ ਨੌਜਵਾਨਾਂ ਨੂੰ ਲੋਕ ਰਾਹ ਜਾਂਦਿਆਂ ਰੁਕ ਰੁਕ ਕੇ ਵੀ ਸ਼ਾਬਾਸ਼ ਦੇ ਕੇ ਜਾਂਦੇ ਹਨ।
ਇਟਲੀ ਪੁਲਸ ਦਾ ਬਹਾਦਰੀ ਵਾਲਾ ਕਾਰਨਾਮਾ, ਲੈਂਬਰਗਿਨੀ ਕਾਰ ਨਾਲ ਮਰੀਜ਼ ਨੂੰ ਤੁਰੰਤ ਪਹੁੰਚਾਇਆ ਗੁਰਦਾ
NEXT STORY