ਦੁਬਈ (ਬਿਊਰੋ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਦੁਬਈ ਵਿਚ ਹੋਣ ਵਾਲੀ ਓ.ਆਈ.ਸੀ. ਦੀ ਬੈਠਕ ਵਿਚ ਸ਼ਾਮਲ ਨਹੀਂ ਹੋਣਗੇ। ਆਬੂ ਧਾਬੀ ਵਿਚ 1-2 ਮਾਰਚ ਨੂੰ ਇਸਲਾਮਿਕ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦਾ ਸੰਮੇਲਨ ਹੋਣ ਜਾ ਰਿਹਾ ਹੈ। ਇਸ ਸੰਮੇਲਨ ਵਿਚ ਸੁਸ਼ਮਾ ਨੂੰ ਯੂ.ਏ.ਈ. ਦੇ ਵਿਦੇਸ਼ ਮੰਤਰੀ ਐੱਚ.ਐੱਚ. ਸ਼ੇਖ ਅਬਦੁੱਲਾ ਬਿਨ ਜਾਏਦ ਅਲ ਨਾਹੀਆਨ ਨੇ ਵਿਸ਼ੇਸ਼ ਮਹਿਮਾਨ (Guest of Honour) ਦੇ ਤੌਰ 'ਤੇ ਸੱਦਾ ਦਿੱਤਾ ਹੈ।
ਖਾਸ ਗੱਲ ਇਹ ਹੈ ਇਸਲਾਮਿਕ ਸਹਿਯੋਗ ਸੰਗਠਨ (ਓ.ਆਈ.ਸੀ.) ਦਾ ਗਠਨ 1969 ਵਿਚ ਕੀਤਾ ਗਿਆ ਸੀ ਅਤੇ ਪਾਕਿਸਤਾਨ ਇਸ ਦਾ ਸੰਸਥਾਪਕ ਮੈਂਬਰ ਦੇਸ਼ ਹੈ। ਇਸ ਸੰਗਠਨ ਵਿਚ 57 ਮੈਂਬਰ ਹਨ ਜਿਸ ਵਿਚ 40 ਮੁਸਲਿਮ ਬਹੁ ਗਿਣਤੀ ਦੇਸ਼ ਹਨ।
ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਭਾਰਤੀ ਹਵਾਈ ਫੌਜ ਦੇ ਵਿਸ਼ੇਸ਼ ਜਹਾਜ਼ ਵਿਚ ਬੈਠ ਕੇ ਦੁਬਈ ਪਹੁੰਚ ਚੁੱਕੀ ਹੈ। ਸੁਸ਼ਮਾ ਇੱਥੇ 57 ਮੈਂਬਰੀ ਵਿਦੇਸ਼ ਮੰਤਰੀਆਂ ਦੀ ਪਰੀਸ਼ਦ ਦੇ 46ਵੇਂ ਸੈਸ਼ਨ ਦੇ ਉਦਘਾਟਨ ਸਮਾਰੋਹ ਨੂੰ ਸੰਬੋਧਿਤ ਕਰੇਗੀ। ਓ.ਆਈ.ਸੀ. ਵੱਲੋਂ ਭਾਰਤ ਨੂੰ ਸੱਦਾ ਦਿੱਤੇ ਜਾਣ ਨਾਲ ਪਾਕਿਸਤਾਨ ਕਾਫੀ ਨਾਰਾਜ਼ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਬੁੱਧਵਾਰ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਸ਼ਾਮਲ ਹੋਈ ਤਾਂ ਉਹ ਓ.ਆਈ.ਸੀ. ਦੀ ਬੈਠਕ ਦਾ ਬਾਈਕਾਟ ਕਰਨਗੇ।
ਪਾਕਿ ਵੱਲੋਂ ਭਾਰਤੀ ਪਾਇਲਟ ਦੀ ਰਿਹਾਈ ਦਾ ਅਮਰੀਕਾ ਨੇ ਕੀਤਾ ਸਵਾਗਤ
NEXT STORY