Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, NOV 03, 2026

    7:17:57 PM

  • special on punjab  s weather

    ਪੰਜਾਬ ਦੇ ਮੌਸਮ ਦੀ ਖਾਸ ਅਪਡੇਟ, ਜਾਣੋ ਆਉਣ ਵਾਲੇ...

  • major administrative reshuffle in punjab

    ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, ਕਈ ਅਫ਼ਸਰਾਂ...

  • alliance  akali bjp  narendra modi

    ਅਕਾਲੀ-ਭਾਜਪਾ ਗਠਜੋੜ 'ਚ ਅਕਾਲੀ ਦਲ ਦਾ ਹੋਵੇਗਾ CM...

  • gurdwara manji sahib  arrested  accused

    ਗੁਰਦੁਆਰਾ ਮੰਜੀ ਸਾਹਿਬ 'ਚ ਗੋਲੀਬਾਰੀ ਕਰਨ ਵਾਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Canada
  • ਕੈਨੇਡਾ ਦੀ ਮਹਿੰਗਾਈ ਨੇ ਝੰਬੇ ਪੰਜਾਬੀ, ਮਜਬੂਰੀ 'ਚ ਕਰ ਰਹੇ ਇਹ ਕੰਮ

INTERNATIONAL News Punjabi(ਵਿਦੇਸ਼)

ਕੈਨੇਡਾ ਦੀ ਮਹਿੰਗਾਈ ਨੇ ਝੰਬੇ ਪੰਜਾਬੀ, ਮਜਬੂਰੀ 'ਚ ਕਰ ਰਹੇ ਇਹ ਕੰਮ

  • Edited By Vandana,
  • Updated: 10 Oct, 2024 02:48 PM
Canada
due to the inflation of canada punjabis forced to do this work
  • Share
    • Facebook
    • Tumblr
    • Linkedin
    • Twitter
  • Comment

ਟੋਰਾਂਟੋ: ਕੈਨੇਡਾ ਵਿਚ ਰੁਜ਼ਗਾਰ ਦੇ ਬਦਤਰ ਹਾਲਾਤ ਪੇਸ਼ ਕਰਦੀ ਇਕ ਹੋਰ ਅਣਸੁਖਾਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਮੁਤਾਬਕ ਇਕ ਚੌਥਾਈ ਕਾਮੇ ਆਪਣਾ ਗੁਜ਼ਾਰਾ ਚਲਾਉਣ ਲਈ ਗਿਗ ਵਰਕਰ ਵਜੋਂ ਕੰਮ ਕਰਨ ਲਈ ਮਜਬੂਰ ਹਨ। ਗਿਗ ਵਰਕਰਜ਼ ਵਿਚ ਪਾਰਸਲ ਡਿਲੀਵਰੀ ਅਤੇ ਰਾਈਡ ਸ਼ੇਅਰਿੰਗ ਡਰਾਈਵਰ ਵਰਗੇ ਕੰਮ ਸ਼ਾਮਲ ਹੁੰਦੇ ਹਨ ਅਤੇ ਪੰਜਾਬ ਤੋਂ ਨਵੇਂ ਪੁੱਜ ਰਹੇ ਨੌਜਵਾਨਾਂ ਵਿਚੋਂ ਜ਼ਿਆਦਾਤਰ ਇਨ੍ਹਾਂ ਕਿੱਤਿਆਂ ਨੂੰ ਅਪਨਾਉਣ ਲਈ ਮਜਬੂਰ ਹਨ। 

ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਸਰਵੇਖਣ ਮੁਤਾਬਕ 18 ਸਾਲ ਤੋਂ 34 ਸਾਲ ਉਮਰ ਦੇ 30 ਫ਼ੀਸਦੀ ਕਾਮੇ ਗਿਗ ਵਰਕਰ ਵਜੋਂ ਕੰਮ ਕਰਦੇ ਹਨ ਜਦਕਿ 35 ਸਾਲ ਤੋਂ 54 ਸਾਲ ਉਮਰ ਵਾਲਿਆਂ ਵਿਚ ਗਿਗ ਵਰਕਰਾਂ ਦੀ ਗਿਣਤੀ 23 ਫ਼ੀਸਦੀ ਦਰਜ ਕੀਤੀ ਗਈ। 55 ਸਾਲ ਤੋਂ ਵੱਧ ਉਮਰ ਵਰਗ ਵਿਚ ਸਿਰਫ 16 ਫ਼ੀਸਦੀ ਕਾਮੇ ਹੀ ਗਿਗ ਵਰਕਰ ਵਜੋਂ ਕੰਮ ਕਰਨਾ ਪਸੰਦ ਕਰਦੇ ਹਨ। ਦੂਜੇ ਪਾਸੇ ਇਸ ਖੇਤਰ ਵਿਚ ਕੰਮ ਕਰਨ ਵਾਲੇ ਜ਼ਿਆਦਾਤਰ ਲੋਕ ਸਾਊਥ ਏਸ਼ੀਅਨ ਜਾਂ ਅਫ਼ਰੀਕੀ ਮੂਲ ਦੇ ਹੁੰਦੇ ਹਨ ਜਦਕਿ ਗੋਰਿਆਂ ਦੀ ਗਿਣਤੀ ਸਿਰਫ 20 ਫ਼ੀਸਦੀ ਦਰਜ ਕੀਤੀ ਗਈ। 

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਤੋਂ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ 

ਗਿਗ ਵਰਕਰ ਵਜੋਂ ਕੰਮ ਕਰ ਕੇ ਖਾ ਰਹੇ ਰੋਟੀ 

ਸਰਵੇਖਣ ਵਿਚ ਸ਼ਾਮਲ ਕਈ ਕਿਰਤੀਆਂ ਨੇ ਦੱਸਿਆ ਕਿ ਰਵਾਇਤੀ ਨੌਕਰੀ ਨਾਲ ਖਰਚਾ ਪੂਰਾ ਨਹੀਂ ਹੁੰਦਾ ਜਿਸ ਕਰ ਕੇ ਉਹ ਗਿਗ ਵਰਕਰ ਵਜੋਂ ਵਾਧੂ ਕੰਮ ਕਰਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਰਵਾਇਤੀ ਨੌਕਰੀਆਂ ਰਾਹੀਂ ਐਨੀ ਕਮਾਈ ਨਹੀਂ ਹੋ ਰਹੀ ਜਿੰਨੀ ਇਸ ਵੇਲੇ ਗੁਜ਼ਾਰਾ ਚਲਾਉਣ ਲਈ ਲਾਜ਼ਮੀ ਹੈ। ਵੈਨਕੂਵਰ ਦੀ ਫ੍ਰੀਲਾਂਸ ਗ੍ਰਾਫਿਕ ਡਿਜ਼ਾਈਨਰ ਚੈਰਿਲ ਲੋਹ ਨੇ ਦੱਸਿਆ ਕਿ ਉਹ ਆਪਣਾ ਖਰਚਾ ਚਲਾਉਣ ਲਈ ਰਵਾਇਤੀ ਨੌਕਰੀ ਕਰਨ ਦੀ ਬਜਾਏ ਪ੍ਰੌਜੈਕਟਾਂ ’ਤੇ ਆਧਾਰਤ ਕੰਮ ਕਰ ਰਹੀ ਹੈ ਜਿਸ ਨਾਲ ਕਮਾਈ ਵਿਚ ਵਾਧਾ ਹੁੰਦਾ ਹੈ। ਇਸ ਤਰੀਕੇ ਨਾਲ ਕੰਮ ਦਾ ਸਮਾਂ ਖੁਦ ਤੈਅ ਕਰਨ ਦਾ ਮੌਕਾ ਮਿਲਦਾ ਹੈ ਅਤੇ ਕੋਈ ਵਾਧੂ ਦਬਾਅ ਵੀ ਨਹੀਂ ਹੁੰਦਾ। ਬੱਝਵੀਂ ਤਨਖਾਹ ਦੀ ਬਜਾਏ ਫ਼੍ਰੀਲਾਂਸ ਵਜੋਂ ਕੰਮ ਕਰਨਾ ਉਸ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ। 

PunjabKesari

ਦੂਜੇ ਪਾਸੇ ਸਟੈਟਿਸਟਿਕਸ ਕੈਨੇਡਾ ਦੀ ਪਰਿਭਾਸ਼ਾ ਮੁਤਾਬਕ ਗਿਗ ਵਰਕਰ ਉਹ ਕਿਰਤੀ ਹੁੰਦੇ ਹਨ ਜੋ ਇੰਪਲੌਇਰਜ਼ ਨਾਲ ਵਧੇਰੇ ਲਚੀਲੀ ਕਾਰਜ ਪ੍ਰਣਾਲੀ ਅਧੀਨ ਕੰਮ ਕਰਦੇ ਹਨ। ਇਹ ਥੋੜ੍ਹੇ ਸਮੇਂ ਦਾ ਇਕਰਾਰਨਾਮਾ ਜਾਂ ਸਮਝੌਤਾ ਵੀ ਹੋ ਸਕਦਾ ਹੈ। ਅਜਿਹਾ ਅਕਸਰ ਮੋਬਾਈਲ ਐਪਸ ਰਾਹੀਂ ਕੀਤਾ ਜਾਂਦਾ ਹੈ। ਸਰਵੇਖਣ ਦੌਰਾਨ 1500 ਤੋਂ ਵੱਧ ਕੈਨੇਡੀਅਨਜ਼ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਵਿਚੋਂ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਰਹੀ ਜੋ ਆਪਣੀ ਰਵਾਇਤੀ ਨੌਕਰੀ ਤੋਂ ਇਲਾਵਾ ਕੰਮ ਕਰਦੇ ਹਨ। ਇਹ ਕੰਮ ਆਪਣੀ ਆਰਥਿਕ ਹਾਲਤ ਨੂੰ ਮਜ਼ਬੂਤ ਬਣਾਉਣ ਜਾਂ ਸਮੇਂ ਦੀ ਸਹੀ ਵਰਤੋਂ ਕਰਨ ਨਾਲ ਸਬੰਧਤ ਹੋ ਸਕਦਾ ਹੈ। ਗਿਗ ਵਰਕਰਾਂ ਵਿਚੋਂ 30 ਫ਼ੀਸਦੀ ਸਲਾਹਕਾਰ ਜਾਂ ਫੋਟੋਗ੍ਰਾਫੀ ਵਰਗੀਆਂ ਸੇਵਾਵਾਂ ਦੇ ਰਹੇ ਹਨ ਜਦਕਿ 26 ਫ਼ੀਸਦੀ ਐਮੇਜ਼ੌਨ ਜਾਂ ਹੋਰ ਆਨਲਾਈਨ ਕੰਪਨੀਆਂ ਦੇ ਸਮਾਨ ਦੀ ਡਿਲੀਵਰੀ ਕਰਦੇ ਹਨ। ਇਸ ਤੋਂ ਇਲਾਵਾ 21 ਫ਼ੀਸਦੀ ਗ੍ਰਾਫਿਕ ਡਿਜ਼ਾਈਨਿੰਗ ਜਾਂ ਟਿਊਸ਼ਨ ਵਰਗੀਆਂ ਫ੍ਰੀਲਾਂਸ ਸੇਵਾਵਾਂ ਵਿਚ ਲੱਗੇ ਹੋਏ ਹਨ। ਇਕ ਤਿਹਾਈ ਗਿਗ ਵਰਕਰਾਂ ਨੇ ਦੱਸਿਆ ਕਿ ਆਪਣੀ ਰਵਾਇਤੀ ਨੌਕਰੀ ਤੋਂ ਸਾਲਾਨਾ ਇਕ ਲੱਖ ਡਾਲਰ ਦੀ ਕਮਾਈ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਵਾਧੂ ਕੰਮ ਕਰਨਾ ਪੈਂਦਾ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਵਿਚ ਲੇਬਰ ਮਾਰਕਿਟ ਰਿਸਰਚਰ ਸਿਲਵੀਆ ਫੂਲਰ ਦਾ ਇਸ ਬਾਰੇ ਕਹਿਣਾ ਸੀ ਕਿ ਲੋਕ ਵਧਦੇ ਖਰਚੇ ਨੂੰ ਮਹਿਸੂਸ ਕਰ ਰਹੇ ਹਨ ਅਤੇ ਵਾਧੂ ਕੰਮ ਕਰ ਕੇ ਇਹ ਖਰਚਾ ਘਟਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਇੰਪਲੌਇਰ ਪੱਕੇ ਤੌਰ ’ਤੇ ਕਾਮੇ ਰੱਖਣਾ ਪਸੰਦ ਨਹੀਂ ਕਰਦੇ ਅਤੇ ਆਰਜ਼ੀ ਕਾਮਿਆਂ ਨੂੰ ਹੀ ਤਰਜੀਹ ਦਿੰਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Punjabi
  • Inflation
  • Gig Worker
  • Canada
  • ਪੰਜਾਬੀ
  • ਮਹਿੰਗਾਈ
  • ਗਿਗ ਵਰਕਰ
  • ਕੈਨੇਡਾ

ਟਰੰਪ ਨੇ ਫੌਕਸ ਨਿਊਜ਼ ਦੇ ਬਹਿਸ ਪ੍ਰਸਤਾਵ ਨੂੰ ਕੀਤਾ ਰੱਦ

NEXT STORY

Stories You May Like

  • punjabi boy in canada
    ਕੈਨੇਡਾ 'ਚ ਲਾਪਤਾ ਹੋਇਆ ਪੰਜਾਬੀ ਨੌਜਵਾਨ, ਪੁਲਸ ਨੇ ਤਸਵੀਰ ਕੀਤੀ ਜਾਰੀ
  • incident with punjabi boys in canada
    ਕੈਨੇਡਾ 'ਚ ਪੰਜਾਬੀ ਨੌਜਵਾਨਾਂ ਨਾਲ ਵਾਪਰਿਆ ਭਾਣਾ ! ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ, 3 ਹੋਰ ਜ਼ਖ਼ਮੀ
  • punjabi youth in xanada
    ਕੈਨੇਡਾ ਤੋਂ ਵੱਡੀ ਖ਼ਬਰ, ਰੇਲਗੱਡੀ ਹੇਠਾਂ ਆਇਆ ਪੰਜਾਬੀ ਨੌਜਵਾਨ
  • advisory issued for indians going to uae
    ਜਾ ਰਹੇ ਹੋ UAE ਤਾਂ ਤੁਰੰਤ ਕਰ ਲਓ ਇਹ ਕੰਮ..., ਭਾਰਤੀਆਂ ਲਈ ਤਾਜ਼ਾ ਐਡਵਾਇਜ਼ਰੀ ਜਾਰੀ
  • punjabi female councillor in canada
    ਕੈਨੇਡਾ 'ਚ ਪੰਜਾਬੀ ਮਹਿਲਾ ਕੌਂਸਲਰ ਨੂੰ ਨਿਸ਼ਾਨਾ ਬਣਾ ਕੇ ਲਗਾਏ ਗਏ ਨਫ਼ਰਤ ਭਰੇ ਪੋਸਟਰ, ਮਾਮਲਾ ਭਖਿਆ
  • some parents are selling their children out of desperation or greed for money
    ‘ਮਜਬੂਰੀ ਜਾਂ ਧਨ ਦੇ ਲਾਲਚ ’ਚ’ ਆਪਣੇ ਬੱਚਿਆਂ ਨੂੰ ਵੇਚ ਰਹੇ ਕੁਝ ਮਾਤਾ-ਪਿਤਾ!
  • cooking oil prices   common people  s budget spoiled during festivals
    Cooking oil ਦੀਆਂ ਕੀਮਤਾਂ ਨੇ ਬਲਦੀ ਮਹਿੰਗਾਈ 'ਚ ਪਾਇਆ ਤੇਲ, ਤਿਉਹਾਰਾਂ ਦਰਮਿਆਨ ਵਿਗੜਿਆ ਆਮ ਲੋਕਾਂ ਦਾ ਬਜਟ
  • canada visa processing
    ਕੈਨੇਡਾ ਜਾਣ ਦੀ ਤਿਆਰੀ 'ਚ ਬੈਠੇ ਪੰਜਾਬੀ ਨੌਜਵਾਨਾਂ ਲਈ ਅਹਿਮ ਖ਼ਬਰ
  • special on punjab  s weather
    ਪੰਜਾਬ ਦੇ ਮੌਸਮ ਦੀ ਖਾਸ ਅਪਡੇਟ, ਜਾਣੋ ਆਉਣ ਵਾਲੇ ਦਿਨਾਂ ਦਾ ਹਾਲ
  • divit auluck last rituals
    Divit Auluck ਨੂੰ ਨਮ ਅੱਖਾਂ ਨਾਲ ਦਿੱਤੀ ਗਈ ਵਿਦਾਈ! ਸਸਕਾਰ 'ਚ ਪਹੁੰਚੇ ਗਿੱਪੀ...
  • the last rites of dinesh olakh s son
    ਦਿਵਿਤ ਓਲਖ ਦੀ ਮੌਤ 'ਤੇ ਜੈਜ਼ੀ ਬੀ ਹੋਏ ਭਾਵੁਕ, ਵੈਨਕੂਵਰ ਕੈਨਕਸ ਦਾ ਸ਼ੋਅ ਕੀਤਾ...
  • during the show singer gagan became emotional
    ਘਰ ਪਹੁੰਚੀ ਦਿਵਿਤ ਦੀ ਮ੍ਰਿਤਕ ਦੇਹ, ਗਾਇਕ ਗਗਨ ਕੋਕਰੀ ਸ਼ੋਅ 'ਚ ਹੋਏ ਭਾਵੁਕ
  • divit auluck last rituals
    Divit Auluck ਦੀ ਅੰਤਿਮ ਯਾਤਰਾ: ਫੁੱਲਾਂ ਨਾਲ ਸਜੀ ਗੱਡੀ ਵਿਚ ਲਿਜਾਈ ਜਾ ਰਹੀ...
  • incident with youth in italy
    ਇਟਲੀ 'ਚ ਵਾਪਰਿਆ ਦਰਦਨਾਕ ਹਾਦਸਾ, ਜਲੰਧਰ ਦੇ ਨੌਜਵਾਨ ਦੀ ਟਰੱਕ ਹੇਠ ਆਉਣ ਨਾਲ ਮੌਤ
  • administration  s arrangements for festivals are insufficient
    ਤਿਉਹਾਰਾਂ ਲਈ ਪ੍ਰਸ਼ਾਸਨ ਦੇ ਪ੍ਰਬੰਧ ਨਾਕਾਫੀ, ਸੜਕਾਂ ’ਤੇ ਨਹੀਂ ਦਿਸ ਰਹੇ ਟ੍ਰੈਫਿਕ...
  • there will be no compromise on children  s safety dr  baljit kaur
    ਬੱਚਿਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ : ਡਾ. ਬਲਜੀਤ ਕੌਰ
Trending
Ek Nazar
india and israel voted

ਭਾਰਤ ਅਤੇ ਇਜ਼ਰਾਈਲ ਨੇ UN 'ਚ ਖੇਤਰੀ ਰਵਾਇਤੀ ਹਥਿਆਰ ਨਿਯੰਤਰਣ ਬਾਰੇ ਖਰੜਾ ਮਤੇ...

indian american voters l

ਭਾਰਤੀ-ਅਮਰੀਕੀ ਵੋਟਰਾਂ ਦਾ ਡੈਮੋਕ੍ਰੇਟਿਕ ਪਾਰਟੀ ਵੱਲ ਝੁਕਾਅ , ਸਰਵੇਖਣ 'ਚ...

measles in new york

30 ਸਾਲਾਂ 'ਚ ਅਜਿਹੀ ਪਹਿਲੀ ਘਟਨਾ, ਨਿਊਯਾਰਕ 'ਚ ਖਸਰੇ ਨਾਲ ਜਵਾਕ ਦੀ ਮੌਤ

why is the word only written after the amount on a cheque

ਆਖ਼ਿਰ ਚੈੱਕ 'ਤੇ ਰਕਮ ਲਿਖਣ ਮਗਰੋਂ ਕਿਉਂ ਲਿਖਿਆ ਜਾਂਦੈ ONLY ? ਜਾਣੋ ਕੀ ਹੈ ਨਿਯਮ

indians arrested in sri lanka

ਸ਼੍ਰੀਲੰਕਾ 'ਚ 21 ਵਿਦੇਸ਼ੀ ਗ੍ਰਿਫਤਾਰ, ਤਿੰਨ ਭਾਰਤੀ ਵੀ ਸ਼ਾਮਲ

imran khan and bushra bibi

ਜੇਲ੍ਹ 'ਚ ਬੰਦ ਇਮਰਾਨ ਖਾਨ ਅਤੇ ਬੁਸ਼ਰਾ ਬੀਬੀ ਨਾਲ ਵਕੀਲ ਨੇ ਕੀਤੀ ਮੁਲਾਕਾਤ

russia ukraine conflict

ਯੂਕਰੇਨ 'ਚ ਸਹਾਇਤਾ ਕੇਂਦਰ ਅਤੇ ਆਸਰਾ ਸਥਲ 'ਤੇ ਰੂਸੀ ਹਮਲੇ, 26 ਲੋਕਾਂ ਦੀ ਮੌਤ

long power cut in punjab tomorrow

ਪੰਜਾਬ 'ਚ ਭਲਕੇ ਲੱਗੇਗਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੱਤੀ ਰਹੇਗੀ...

indian origin shuchita patel

ਫੋਰਸਿਥ 'ਚ ਭਾਰਤੀ ਮੂਲ ਦੀ ਸ਼ੁਚਿਤਾ ਪਟੇਲ ਰਚੇਗੀ ਇਤਿਹਾਸ; 16 ਸਾਲਾਂ ਤੋਂ ਅਜੇਤੂ...

prime minister de wever submits resignatio

ਬੈਲਜੀਅਮ ਦੇ ਪ੍ਰਧਾਨ ਮੰਤਰੀ ਡੀ ਵੇਵਰ ਨੇ ਦੇ'ਤਾ ਅਸਤੀਫ਼ਾ, ਕਿੰਗ ਨੂੰ ਸੌਂਪਿਆ

polio vaccination teams

ਪਾਕਿਸਤਾਨ 'ਚ ਪੋਲੀਓ ਟੀਕਾਕਰਨ ਟੀਮਾਂ ਦੀ ਸੁਰੱਖਿਆ ਲਈ 8,000 ਤੋਂ ਵੱਧ ਪੁਲਸ...

incident in australia

ਆਸਟ੍ਰੇਲੀਆ : ਸੜਕ ਹਾਦਸਿਆਂ 'ਚ 10 ਲੋਕਾਂ ਦੀ ਮੌਤ

court issues fresh summons to bollywood actor nora fatehi as witness

'ਕੋਰਟ ਨੂੰ ਹਲਕੇ 'ਚ ਨਾ ਲਵੋ'; ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਨੂੰ ਅਦਾਲਤ ਨੇ...

famous actor left the world at a young age

ਛੋਟੀ ਉਮਰੇ ਦੁਨੀਆ ਛੱਡ ਗਿਆ ਮਸ਼ਹੂਰ ਅਦਾਕਾਰ, ਰਾਤੀਂ ਸੁੱਤਾ, ਨਹੀਂ ਦੇਖ ਸਕਿਆ...

indian tourists safe

ਨੇਪਾਲ 'ਚ ਬਚਾਏ ਗਏ ਰਾਸ਼ਟਰੀ ਪਾਰਕ 'ਚ ਫਸੇ ਛੇ ਭਾਰਤੀ ਸੈਲਾਨੀ

veteran filmmaker passes away at the age of 93

ਦਿੱਗਜ ਫਿਲਮਮੇਕਰ ਦਾ 93 ਸਾਲ ਦੀ ਉਮਰ 'ਚ ਹੋਇਆ ਦਿਹਾਂਤ ! ਦੂਰਦਰਸ਼ਨ ਦੇ ਇਸ ਮਸ਼ਹੂਰ...

tankers in strait of hormuz

ਹੋਰਮੁਜ਼ 'ਚ ਦੋ ਤੇਲ ਟੈਂਕਰਾਂ 'ਚ ਧਮਾਕਾ, ਮਿਡਲ ਈਸਟ 'ਚ ਵਧਿਆ ਤਣਾਅ

dhanteras people mistake money problem

ਧਨਤੇਰਸ 'ਤੇ ਲੋਕ ਗ਼ਲਤੀ ਨਾਲ ਵੀ ਨਾ ਕਰਨ ਇਹ ਕੰਮ, ਪੈਸੇ ਦੀ ਹੋ ਸਕਦੀ ਹੈ ਕਮੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • israel gaza strike
      ਗਾਜ਼ਾ 'ਚ ਇਜ਼ਰਾਈਲ ਨੇ ਕੀਤੀ ਏਅਰਸਟ੍ਰਾਈਕ ! 4 ਲੋਕਾਂ ਦੀ ਗਈ ਜਾਨ
    • survive during nuclear attack
      ਪ੍ਰਮਾਣੂ ਹਮਲੇ ਦੌਰਾਨ ਕਿਵੇਂ ਬਚਿਆ ਜਾਵੇ ;  ਈਰਾਨ ਨੇ ਵੀਡੀਓ ਜਾਰੀ ਕਰ ਦਿੱਤੇ...
    • iran netanyahu
      ਇਰਾਨ 'ਤੇ ਪਰਮਾਣੂ ਹਮਲਾ ਕਰਨਾ ਚਾਹੁੰਦੇ ਨੇਤਨਯਾਹੂ ! ਅਮਰੀਕਾ ਨੂੰ ਉਕਸਾਉਣ ਦੇ...
    • india pakistan trade
      ਭਾਰਤ ਨਾਲ ਵਪਾਰ ਬੰਦ ਹੋਣ ਦੀ ਵੱਡੀ ਕੀਮਤ ਚੁਕਾ ਰਿਹੈ ਪਾਕਿਸਤਾਨ ! 40 ਕਰੋੜ ਡਾਲਰ...
    • interest rates in australia
      ਆਸਟ੍ਰੇਲੀਆ 'ਚ ਵਿਆਜ ਦਰਾਂ 18 ਸਾਲਾਂ ਦੇ ਸਭ ਤੋਂ ਉੱਚੇ ਪੱਧਰ 'ਤੇ
    • iran us conflict
      'ਦੇਵਾਂਗੇ ਮੂੰਹ-ਤੋੜਵਾਂ ਜਵਾਬ' !  ਅਮਰੀਕਾ ਦੇ ਨਵੇਂ ਹਮਲੇਂ ਮਗਰੋਂ ਈਰਾਨ ਨੇ...
    • indian national in helicopter crash
      ਹੈਲੀਕਾਪਟਰ ਕ੍ਰੈਸ਼ 'ਚ ਭਾਰਤੀ ਨੌਜਵਾਨ ਦੀ ਮੌਤ ! ਮਾਊਂਟ ਐਵਰੈਸਟ 'ਚ ਵਾਪਰਿਆ...
    • indians arrested in sri lanka
      ਸ਼੍ਰੀਲੰਕਾ 'ਚ 21 ਵਿਦੇਸ਼ੀ ਗ੍ਰਿਫਤਾਰ, ਤਿੰਨ ਭਾਰਤੀ ਵੀ ਸ਼ਾਮਲ
    • bangladesh economy
      ਬੰਗਲਾਦੇਸ਼ 'ਚ ਡੂੰਘਾ ਹੁੰਦਾ ਜਾ ਰਿਹੈ ਊਰਜਾ ਸੰਕਟ ! ਅਰਥਵਿਵਸਥਾ ਨੂੰ ਲੱਗੀ ਢਾਹ
    • human rights activists
      ਪਾਕਿ 'ਚ ਮਨੁੱਖੀ ਅਧਿਕਾਰਾਂ ਲਈ ਆਵਾਜ਼ ਚੁੱਕਣਾ ਬਣਿਆ 'ਗੁਨਾਹ': ਈਮਾਨ ਮਜ਼ਾਰੀ ਅਤੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +