ਨਿਊਯਾਰਕ (ਰਾਜ ਗੋਗਨਾ): ਅਮਰੀਕਾ ਦੇ ਸੂਬੇ ਕੈਲੀਫੋਰਨੀਆ ਵਿਚ ਰਹਿੰਦੇ ਸਮਾਜ ਸੇਵੀ ਦਲੀਪ ਸਿੰਘ ਸੇਠੀ ਜਿੰਨਾ ਨੇ ਅਫਗਾਨਿਸਤਾਨ ਤੋਂ ਕਰੀਬ 100 ਸਿੱਖ ਪਰਿਵਾਰਾਂ ਨੂੰ ਸਪਾਂਸਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਵਸਾਉਣ ਵਿੱਚ ਸਹਾਇਤਾ ਕੀਤੀ ਸੀ, ਉਹ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ ਹਨ। ਸੇਠੀ ਨੇ 25 ਮਾਰਚ, 2020 ਨੂੰ ਕਾਬੁਲ ਦੇ ਗੁਰਦੁਆਰੇ 'ਤੇ ਹੋਏ ਹਮਲੇ ਤੋਂ ਬਾਅਦ ਇਨ੍ਹਾਂ ਅਫਗਾਨ ਪਰਿਵਾਰਾਂ ਨੂੰ ਭਾਰਤ ਪਰਵਾਸ ਕਰਨ ਵਿੱਚ ਮਦਦ ਕਰਨ ਲਈ "ਮੇਰਾ ਪਰਿਵਾਰ, ਮੇਰੀ ਜ਼ਿੰਮੇਵਾਰੀ" ਦੇ ਪ੍ਰੋਗਰਾਮ ਨੂੰ ਉਲੀਕ ਕੇ ਪਹਿਲਕਦਮੀ ਸ਼ੁਰੂ ਕੀਤੀ ਸੀ ਅਤੇ ਆਪਣੇ ਪਰਿਵਾਰ ਅਤੇ ਦੋਸਤਾਂ ਦੀ ਮਦਦ ਨਾਲ ਇਹ ਕਾਰਜ ਸਿਰੇ ਚਾੜਿਆ।ਸੇਠੀ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੇ ਭਿਆਨਕ ਬਿਮਾਰੀ ਦੇ ਨਾਲ ਲੜ ਰਹੇ ਸਨ। ਲੰਘੀ 8 ਅਕਤੂਬਰ ਨੂੰ ਉਹ ਕੈਲੀਫੋਰਨੀਆ ਵਿਚਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।
ਪੜ੍ਹੋ ਇਹ ਅਹਿਮ ਖਬਰ- ਕਾਬੁਲ ਗੁਰਦੁਆਰੇ 'ਚ ਮੁੜ ਦਾਖਲ ਹੋਏ ਹਥਿਆਰਬੰਦ ਵਿਅਕਤੀ, ਅਫਗਾਨ ਸਿੱਖ ਭਾਈਚਾਰੇ ਨੂੰ ਦਿੱਤੀ ਧਮਕੀ
ਸਵ: ਸੇਠੀ ਵਿਚ ਅਫਗਾਨੀ ਸਿੱਖ ਪਰਿਵਾਰਾਂ ਦੀ ਮਦਦ ਕਰਨ ਦਾ ਬਹੁਤ ਹੀ ਜਨੂੰਨ ਸੀ, ਜੋ ਉਹਨਾਂ ਆਪਣੇ ਆਖਰੀ ਸਾਹਾਂ ਤੱਕ ਜਾਰੀ ਰੱਖਿਆ। 8 ਅਕਤੂਬਰ ਨੂੰ ਸੇਠੀ ਨੇ ਇਸ ਸੰਸਾਰ ਦੀ ਯਾਤਰਾ ਖ਼ਤਮ ਕੀਤੀ ਅਤੇ ਇੱਕ ਸਕਾਰਾਤਮਕ ਪੈੜ ਛੱਡ ਗਏ। ਸਵ: ਦਲੀਪ ਸਿੰਘ ਸੇਠੀ ਨੇ ਲੌਂਗਆਈਲੈਂਡ, ਨਿਊਯਾਰਕ ਦੇ ਸਿੱਖ ਪਰਮਜੀਤ ਸਿੰਘ ਬੇਦੀ ਅਤੇ ਨਵੀਂ ਦਿੱਲੀ ਦੇ ਵਿਕਰਮਜੀਤ ਸਿੰਘ ਸਾਹਨੀ ਦੇ ਨਾਲ ਮਿਲ ਕੇ ਇਹ ਸੁਨਿਸ਼ਚਿਤ ਕੀਤਾ ਕਿ ਇਹ ਅਫਗਾਨ ਸਿੱਖ ਅਤੇ ਹਿੰਦੂ ਪਰਿਵਾਰ ਸੁਰੱਖਿਅਤ ਢੰਗ ਨਾਲ ਅਫਗਾਨਿਸਤਾਨ ਤੋਂ ਇੰਡੀਆ ਆ ਜਾਣ। ਬਹੁਤੇ ਪਰਿਵਾਰ 2020 ਦੇ ਹਮਲੇ ਤੋਂ ਬਾਅਦ ਆਏ ਅਤੇ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ ਤਾਂ ਜੋ ਉਹ ਦਿੱਲੀ ਵਿੱਚ ਸਨਮਾਨਜਨਕ ਜੀਵਨ ਸ਼ੁਰੂ ਕਰ ਸਕਣ। ਹਰੇਕ ਪਰਿਵਾਰ ਨੂੰ ਰਿਹਾਇਸ਼ ਅਤੇ ਬੁਨਿਆਦੀ ਸਹੂਲਤਾਂ ਦੇ ਨਾਲ ਯਾਤਰਾ ਦੇ ਪ੍ਰਬੰਧ ਪ੍ਰਦਾਨ ਕੀਤੇ ਗਏ ਸਨ। ਜਿਨ੍ਹਾਂ ਨੂੰ ਲੋੜ ਸੀ ਉਨ੍ਹਾਂ ਨੂੰ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਵੀ ਦਿੱਤੀ ਗਈ।
ਜਦੋਂ ਛੋਟੀ ਜਿਹੀ ਬੱਚੀ ਨੇ ਹਵਾਈ ਅੱਡੇ 'ਤੇ ਸੁਰੱਖਿਆ ਗਾਰਡ ਤੋਂ ਮੰਗੀ ਇਜਾਜ਼ਤ, ਵੀਡੀਓ ਵਾਇਰਲ
NEXT STORY