ਟੋਰਾਂਟੋ/ਨਿਊਯਾਰਕ — ਅਮਰੀਕਾ ਸਮੇਤ ਪੂਰੀ ਦੁਨੀਆ ਦੇ ਕਈ ਵੱਡਿਆਂ ਸ਼ਹਿਰਾਂ ਦੇ ਮਾਲਜ਼ ਅਤੇ ਰਿਟੇਲ ਸਟੋਰਾਂ 'ਚ ਸ਼ੁੱਕਰਵਾਰ ਨੂੰ ਵੱਖਰੇ ਹੀ ਨਜ਼ਾਰੇ ਦੇਖਣ ਨੂੰ ਮਿਲੇ। 'ਬਲੈਕ ਫ੍ਰਾਈਡੇਅ' ਸ਼ੌਪਿੰਗ ਲਈ ਖਰੀਦਦਾਰ ਵੀਰਵਾਰ ਰਾਤ ਨੂੰ ਹੀ ਸਟੋਰਾਂ ਦੇ ਬਾਹਰ ਲਾਈਨਾਂ ਲਾ ਕੇ ਖੜ੍ਹੇ ਹੋ ਗਏ ਸਨ। ਬਲੈਕ ਫ੍ਰਾਈਡੇਅ ਅਮਰੀਕਾ, ਕੈਨੇਡਾ, ਯੂਰਪ, ਬ੍ਰਾਜ਼ੀਲ, ਬ੍ਰਿਟੇਨ ਅਤੇ ਦੱਖਣੀ ਅਫਰੀਕਾ 'ਚ ਸ਼ੌਪਿੰਗ ਦਾ ਸਭ ਤੋਂ ਵੱਡਾ ਦਿਨ ਹੁੰਦਾ ਹੈ। ਸੌਂਪਿੰਗ ਲਈ ਸਭ ਤੋਂ ਜ਼ਿਆਦਾ ਭੀੜ ਸਵੇਰੇ 5-8 ਵਜੇ ਦੇ ਵਿਚਾਲੇ ਹੁੰਦੀ ਹੈ।

ਜਾਣਕਾਰੀ ਮੁਤਾਬਕ ਅਮਰੀਕਾ 'ਚ ਸਵੇਰੇ 10 ਵਜੇ ਤੱਕ 4 ਹਜ਼ਾਰ ਕਰੋੜ ਰੁਪਏ ਦੀ ਵਿਕਰੀ ਹੋ ਚੁੱਕੀ ਹੈ। ਬਲੈਕ ਫ੍ਰਾਈਡੇਅ 'ਤੇ 9,900 ਕਰੋੜ ਰੁਪਏ ਦੀ ਆਨਲਾਈਨ ਸ਼ੌਪਿੰਗ ਹੋਈ। ਇਹ ਪਿਛਲੇ ਸਾਲ ਦੀ ਗਿਣਤੀ 'ਚ 17 ਫੀਸਦੀ ਜ਼ਿਆਦਾ ਹੈ। ਇਸ ਵਾਰ ਅਮਰੀਕਾ ਦੇ ਟਾਪ 100 ਰਿਟੇਲਰਾਂ ਦੀ 80 ਫੀਸਦੀ ਟ੍ਰਾਂਜੈਕਸ਼ਨ ਆਨਲਾਈਨ ਹੋਈ।

ਇਕ ਈ-ਕਾਮਰਸ ਵੈੱਬਸਾਈਟ 'ਤੇ 87.5 ਕਰੋੜ ਲੋਕਾਂ ਦੀ ਸਾਈਟ ਵਿਜੀਟ ਦੇਖੀ ਹਈ। ਬਲੈਕ ਫ੍ਰਾਈਡੇਅ 'ਤੇ ਇਹ ਸਭ ਤੋਂ ਵੱਡਾ ਆਂਕੜਾ ਹੈ। ਹਰ ਸਕਿੰਟ 3 ਲੋਕ 'ਆਈਫੋਨ' ਸਰਚ ਕਰ ਰਹੇ ਸਨ।
ਰਿਟੇਲਰਾਂ ਨੇ 63 ਫੀਸਦੀ ਛੋਟ ਦਿੰਦੇ ਹੋਏ ਵਿਕਰੀ ਕੀਤੀ। 33 ਫੀਸਦੀ ਲੋਕਾਂ ਨੇ 32 ਹਜ਼ਾਰ ਰੁਪਏ ਤੋਂ ਜ਼ਿਆਦਾ ਖਰਚ ਕੀਤੇ। ਔਰਤਾਂ ਲਈ ਆਨਲਾਈਨ ਸ਼ੌਪਿੰਗ 'ਤੇ 60 ਫੀਸਦੀ ਛੋਟ ਦਿੱਤੀ ਜਾ ਰਹੀ ਸੀ।
ਅਮਰੀਕੀ ਸੋਟਰਾਂ 'ਚ ਇਸ ਵਾਰ ਸਭ ਤੋਂ ਡਿਮਾਂਡ ਸਮਾਰਟ ਟੀ. ਵੀ. ਦੀ ਰਹੀ। ਐੱਨ. ਆਰ. ਐੱਫ. ਮੁਤਾਬ 16 ਫੀਸਦੀ ਸ਼ੌਪਿੰਗ ਇਲੈਕਟ੍ਰਾਨਿਕ ਅਤੇ ਘਰੇਲੂ ਸਮਾਨ ਹੋਈ। ਬੂਲਮਿੰਗਟਨ ਦੇ ਮਾਲ ਆਫ ਅਮਰੀਕਾ ਦੇ ਬਾਹਰ ਸ਼ੁੱਕਰਵਾਰ ਸਵੇਰੇ 3 ਹਜ਼ਾਰ ਤੋਂ ਜ਼ਿਆਦਾ ਗਾਹਕਾਂ ਦੀ ਭੀੜ ਜਮ੍ਹਾ ਹੋ ਗਈ ਸੀ।

ਹੈਲੀਫੈਕਸ ਦਾ ਇਹ ਖੇਤਰ ਆਇਆ ਤੂਫਾਨ ਦੀ ਲਪੇਟ 'ਚ, ਜਨ ਜੀਵਨ ਹੋਇਆ ਠੱਪ
NEXT STORY