ਟੋਰਾਂਟੋ— ਪਬਲਿਕ ਹੈਲਥ ਏਜੰਸੀ ਆਫ ਕੈਨੇਡਾ ਦਾ ਕਹਿਣਾ ਹੈ ਕਿ ਰੋਮਨ ਲੈਟਸ ਨਾਲ ਜੁੜੇ ਈ.ਕੋਲੀ ਵਾਇਰਸ ਦਾ ਅੰਤ ਹੋ ਗਿਆ ਲੱਗ ਰਿਹਾ ਹੈ, ਕਿਉਂਕਿ 12 ਦਸੰਬਰ ਤੋਂ ਬਾਅਦ ਇਸ ਸਬੰਧੀ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਏਜੰਸੀ ਦਾ ਕਹਿਣਾ ਹੈ ਕਿ ਬੁੱਧਵਾਰ ਤੱਕ ਈ.ਕੋਲੀ ਵਾਇਰਸ ਦੇ ਪੰਜ ਸੂਬਿਆਂ 'ਚੋਂ 42 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 8 ਓਨਟਾਰੀਓ, 15 ਕਿਊਬਿਕ, 5 ਨਿਊ ਬਰਨਸਵਿਕ, 1 ਨੋਵੀ ਸਕੋਟੀਆ ਤੇ 13 ਨਿਊ ਫਾਊਂਡਲੈਂਡ ਤੇ ਲੈਬਰਾਡੋਰ 'ਚ ਮਾਮਲੇ ਸਾਹਮਣੇ ਆਏ ਹਨ। ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ 'ਚੋਂ 17 ਲੋਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਗਈ ਸੀ। ਵਿਭਾਗ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ 12 ਦਸੰਬਰ ਤੋਂ ਇਸ ਬੀਮਾਰੀ ਦੇ ਸ਼ੁਰੂ ਹੋਣ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ।
ਹੁਣ ਤੱਕ ਦੀ ਜਾਂਚ ਦੇ ਨਤੀਜਿਆਂ ਦੇ ਅਧਾਰ 'ਤੇ ਏਜੰਸੀ ਦਾ ਕਹਿਣਾ ਹੈ ਕਿ ਰੋਮਨ ਲੈਟਸ ਦੀ ਪਛਾਣ ਵਾਇਰਸ ਦੇ ਫੈਲਣ ਦੇ ਸਰੋਤ ਵਜੋਂ ਕੀਤੀ ਗਈ ਸੀ। ਇਸ ਦੇ ਨਾਲ ਹੀ ਕੈਨੇਡੀਅਨ ਫੂਡ ਇੰਸਪੈਕਸ਼ਨ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਕੀਤੇ ਸਾਰੇ ਫੂਡ ਟੈਸਟਾਂ 'ਚ ਈ.ਕੋਲੀ ਵਾਇਰਸ ਦੇ ਸਾਰੇ ਨਮੂਨੇ ਨਾਕਾਰਾਤਮਕ ਪਾਏ ਗਏ ਹਨ।
ਵਾਤਾਵਰਣ ਕੈਨੇਡਾ ਵਲੋਂ ਮੌਸਮ ਸਬੰਧੀ ਚਿਤਾਵਨੀ
NEXT STORY