ਗੁਆਟੇਮਾਲਾ(ਭਾਸ਼ਾ)— ਮੈਕਸੀਕੋ, ਗੁਆਟੇਮਾਲਾ ਅਤੇ ਚੀਨ 'ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਗੁਆਟੇਮਾਲਾ ਅਤੇ ਮੈਕਸੀਕੋ 'ਚ 6.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਨ੍ਹਾਂ 'ਚ 3 ਜ਼ਖਮੀ ਹੋ ਗਏ ਅਤੇ ਕਈ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਭੂਚਾਲ ਦਾ ਕੇਂਦਰ ਮੈਕਸੀਕੋ ਦੇ ਚਿਆਪਾਸ ਸੂਬੇ ਤੋਂ 37 ਕਿਲੋਮੀਟਰ ਦੂਰ ਦੱਖਣੀ-ਪੱਛਮੀ ਇਲਾਕੇ ਕੋਲ ਰਿਹਾ।
ਅਧਿਕਾਰੀਆਂ ਨੇ ਦੱਸਿਆ ਕਿ ਗੁਆਟੇਮਾਲਾ 'ਚ ਭੂਚਾਲ ਕਾਰਨ ਕਈ ਥਾਵਾਂ 'ਤੇ ਪੱਥਰ ਡਿੱਗ ਗਏ ਅਤੇ 3 ਵਿਅਕਤੀਆਂ ਨੂੰ ਹਲਕੀਆਂ ਸੱਟਾਂ ਲੱਗੀਆਂ। 3 ਹਾਈਵੇਅਜ਼ ਵੀ ਬੰਦ ਹੋ ਗਏ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਮੈਕਸੀਕੋ 'ਚ ਕਈ ਉੱਚੀਆਂ ਇਮਾਰਤਾਂ ਝੁੱਕ ਗਈਆਂ ਅਤੇ ਹਜ਼ਾਰਾਂ ਲੋਕਾਂ ਨੂੰ ਇੱਥੋਂ ਸੁਰੱਖਿਅਤ ਕੱਢਿਆ ਗਿਆ। ਚੀਨ 'ਚ ਸਵੇਰੇ 5 :54 ਮਿੰਟ 'ਤੇ ਭੂਚਾਲ ਦੇ ਝਟਕੇ ਲੱਗੇ,ਜਿਨ੍ਹਾਂ ਦੀ ਤੀਬਰਤਾ 5.2 ਮਾਪੀ ਗਈ। ਇੱਥੇ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ।
ਅਰਜਨਟੀਨਾ ਦੇ ਇਕ ਹੋਟਲ 'ਚ ਲੱਗੀ ਭਿਆਨਕ ਅੱਗ, 112 ਲੋਕ ਜ਼ਖਮੀ
NEXT STORY