ਤਹਿਰਾਨ-ਈਰਾਨ ਦੇ ਦੱਖਣੀ ਹੋਰਮੋਜਗਨ ਸੂਬੇ 'ਚ ਮੱਧ ਤੀਬਰਤਾ ਦੇ ਭੂਚਾਲ ਦੇ ਦੋ ਝਟਕੇ ਮਹਿਸੂਸ ਕੀਤੇ ਗਏ। ਇਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਸਰਕਾਰੀ ਟੀ.ਵੀ. ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਸਰਕਾਰੀ ਟੀ.ਵੀ. ਨੇ ਬੰਦਰ ਅੱਬਾਸ ਦੇ ਗਵਰਨਰ ਅਜ਼ੀਜ਼ੁੱਲਾ ਕੋਨਾਰੀ ਦੇ ਹਵਾਲੇ ਤੋਂ ਕਿਹਾ ਕਿ ਭੂਚਾਲ ਦੇ ਕਾਰਨ ਬਿਜਲੀ ਦਾ ਇਕ ਖੰਭਾ 22 ਸਾਲ ਦੇ ਇਕ ਵਿਅਕਤੀ ਦੇ ਸਿਰ 'ਤੇ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਜਲਵਾਯੂ ਸੰਮੇਲਨ 'ਚ ਹੋਏ ਸਮਝੌਤੇ ਨੂੰ ਦੱਸਿਆ 'ਵੱਡਾ ਕਦਮ'
ਈਰਾਨ ਦੇ ਭੂਚਾਲ ਵਿਗਿਆਨ ਕੇਂਦਰ ਨੇ ਕਿਹਾ ਕਿ ਭੂਚਾਲ ਦੇ ਝਟਕੇ ਰਾਜਧਾਨੀ ਤਹਿਰਾਨ ਤੋਂ ਇਕ ਹਜ਼ਾਰ ਕਿਲੋਮੀਟਰ ਦੱਖਣ 'ਚ ਸਥਿਤ ਕੇਸ਼ਮ ਟਾਪੂ 'ਤੇ ਦੁਪਹਿਰ 'ਚ ਮਹਿਸੂਸ ਕੀਤੇ ਗਏ। ਇਸ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ 6.4 ਅਤੇ 6.3 ਮਾਪੀ ਗਈ ਅਤੇ ਇਹ 18 ਕਿਲੋਮੀਟਰ ਦੀ ਡੂੰਘਾਈ 'ਚ ਆਇਆ। ਭੂਚਾਲ ਦਾ ਕੇਂਦਰ ਹੋਰਮੋਜਗਨ ਸੂਬੇ 'ਚ ਬੰਦਰ ਅੱਬਾਸ ਤੋਂ 60 ਕਿਲੋਮੀਟਰ ਦੱਖਣ-ਪੱਛਮ 'ਚ ਸਥਿਤ ਸੀ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ ਕ੍ਰਮਵਾਰ 6 ਅਤੇ 6.3 ਮਾਪੀ ਗਈ। ਇਸ ਨਾਲ ਨੁਕਸਾਨ ਦੀ ਫਿਲਹਾਲ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ : ਆਮ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ ਜਾਪਾਨ ਦੀ ਸਾਬਕਾ ਰਾਜਕੁਮਾਰੀ ਅਮਰੀਕਾ ਲਈ ਰਵਾਨਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਦੇ PM ਬੋਰਿਸ ਜਾਨਸਨ ਨੇ ਜਲਵਾਯੂ ਸੰਮੇਲਨ 'ਚ ਹੋਏ ਸਮਝੌਤੇ ਨੂੰ ਦੱਸਿਆ 'ਵੱਡਾ ਕਦਮ'
NEXT STORY