ਲੰਡਨ-ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਗਲਾਸਗੋ 'ਚ ਹੋਏ ਸੀ.ਓ.ਪੀ.26 ਜਲਵਾਯੂ ਸੰਮੇਲਨ ਦੇ ਆਖਿਰ 'ਚ ਹੋਏ ਕਰਾਰ ਦੀ ਸਹਾਰਨੀ ਕਰਦੇ ਹੋਏ ਇਸ ਨੂੰ 'ਅੱਗੇ ਦੀ ਦਿਸ਼ਾ 'ਚ ਵੱਡਾ ਕਦਮ' ਅਤੇ ਕੋਲੇ ਦੇ ਇਸਤੇਮਾਲ ਨੂੰ 'ਘੱਟ ਕਰਨ' ਲਈ ਪਹਿਲਾਂ ਅੰਤਰਰਾਸ਼ਟਰੀ ਸਮਝੌਤਾ ਦੱਸਿਆ। ਸੀ.ਓ.ਪੀ.26 ਦੇ ਪ੍ਰਧਾਨ ਅਤੇ ਗੱਲਾਂ-ਬਾਤਾਂ ਦੇ ਸੰਚਾਲਨ ਲਈ ਇੰਚਾਰਜ ਕੈਬਨਿਟ ਮੰਤਰੀ ਬ੍ਰਿਟਿਸ਼-ਭਾਰਤੀ ਆਲੋਕ ਸ਼ਰਮਾ ਦੀ ਸਖ਼ਤ ਮਿਹਨਤ ਦੀ ਤਾਰੀਫ਼ ਕਰਦੇ ਹੋਏ ਜਾਨਸਨ ਨੇ ਉਮੀਦ ਜਤਾਈ ਕਿ ਦੋ ਹਫ਼ਤੇ ਤੱਕ ਚੱਲਿਆ ਇਹ ਸ਼ਿਖਰ ਸੰਮੇਲਨ 'ਜਲਵਾਯੂ ਪਰਿਵਰਤਨ ਦੇ ਆਖਿਰ ਦੀ ਸ਼ੁਰੂਆਤ' ਨੂੰ ਨਿਸ਼ਾਨਦੇਹੀ ਕਰੇਗਾ।
ਇਹ ਵੀ ਪੜ੍ਹੋ : ਆਮ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ ਜਾਪਾਨ ਦੀ ਸਾਬਕਾ ਰਾਜਕੁਮਾਰੀ ਅਮਰੀਕਾ ਲਈ ਰਵਾਨਾ
ਉਨ੍ਹਾਂ ਦਾ ਬਿਆਨ ਲਗਭਗ 200 ਦੇਸ਼ਾਂ ਦਰਮਿਆਨ ਸ਼ਨੀਵਾਰ ਦੀ ਦੇਰ ਰਾਤ ਇਕ ਸਮਝੌਤਾ ਹੋਣ ਤੋਂ ਬਾਅਦ ਆਇਆ ਹੈ, ਜਿਸ ਦੇ ਤਹਿਤ ਜੈਵਿਕ ਈਂਧਨਾਂ ਦੀ ਵਰਤੋਂ 'ਪੜਾਅਵਾਰ ਤਰੀਕੇ ਨਾਲ ਬੰਦ ਕਰਨ ਦੀ ਥਾਂ, ਇਸ ਦੀ ਵਰਤੋਂ ਨੂੰ ਪੜਾਰਵਾਰ ਤਰੀਕੇ ਨਾਲ ਘੱਟ ਕਰਨ' ਦੇ ਭਾਰਤ ਦੇ ਸੁਝਾਅ ਨੂੰ ਮਾਨਤਾ ਦਿੱਤੀ ਗਈ ਹੈ। ਜਾਨਸਨ ਨੇ ਕਿਹਾ ਕਿ ਆਉਣ ਵਾਲੇ ਸਾਲਾ 'ਚ ਅਜੇ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਪਰ ਅੱਜ ਦਾ ਸਮਝੌਤਾ ਇਕ ਵੱਡਾ ਕਦਮ ਹੈ। ਇਹ ਕੋਲੇ ਦੇ ਇਸਤੇਮਾਲ ਨੂੰ ਪੜਾਅਵਾਰ ਤਰੀਕੇ ਨਾਲ ਘੱਟ ਕਰਨ ਲਈ ਪਹਿਲਾ ਅੰਤਰਰਾਸ਼ਟਰੀ ਸਮਝੌਤਾ ਹੈ। ਨਾਲ ਹੀ ਇਹ ਗਲੋਬਲ ਵਾਰਮਿੰਗ ਨੂੰ 1.5 ਡਿਗਰੀ ਤੱਕ ਸੀਮਿਤ ਕਰਨ ਲਈ ਇਕ ਰੋਡਮੈਪ ਹੈ।
ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ ਜਲਵਾਯੂ ਸੰਮੇਲਨ 'ਚ ਇਕ ਸਮਝੌਤੇ 'ਤੇ ਬਣੀ ਸਹਿਮਤੀ, ਕੋਲੇ 'ਤੇ ਭਾਰਤ ਦਾ ਵੱਖਰਾ ਰੁਖ਼
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਆਮ ਵਿਅਕਤੀ ਨਾਲ ਵਿਆਹ ਕਰਵਾਉਣ ਵਾਲੀ ਜਾਪਾਨ ਦੀ ਸਾਬਕਾ ਰਾਜਕੁਮਾਰੀ ਅਮਰੀਕਾ ਲਈ ਰਵਾਨਾ
NEXT STORY