ਕਵੀਟੋ (ਭਾਸ਼ਾ)— ਇਕਵਾਡੋਰ ਵਿਚ ਵਾਪਰੇ ਬੱਸ ਹਾਦਸੇ ਵਿਚ ਮਾਰੇ ਗਏ 24 ਸੈਲਾਨੀਆਂ ਵਿਚੋਂ 19 ਕੋਲੰਬੀਆ ਦੇ ਨਾਗਰਿਕ ਸਨ। ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਮਾਰੇ ਗਏ 19 ਨਾਗਰਿਕਾਂ ਵਿਚੋਂ 14 ਦੀ ਪਛਾਣ ਕਰ ਲਈ ਗਈ ਹੈ। ਹਾਦਸੇ ਵਿਚ ਮਾਰੇ ਗਏ ਵੈਨੇਜ਼ੁਏਲਾ ਦੇ 4 ਅਤੇ ਇਕਵਾਡੋਰ ਦੇ 2 ਨਾਗਰਿਕਾਂ ਦੀ ਵੀ ਪਛਾਣ ਹੋ ਗਈ ਹੈ। ਬੋਗੋਟਾ ਦੇ ਅਟਾਰਨੀ ਜਨਰਲ ਦੇ ਦਫਤਰ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,''ਸਾਰੀਆਂ ਲਾਸ਼ਾਂ ਦੀ ਪਛਾਣ ਹੋਣ ਮਗਰੋਂ ਕੋਲੰਬੀਆਈ ਨਾਗਰਿਕਾਂ ਦੀਆਂ ਲਾਸ਼ਾਂ ਵਾਪਸ ਭੇਜ ਦਿੱਤੀਆਂ ਜਾਣਗੀਆਂ। ਰਾਜਾਧਾਨੀ ਕਵੀਟੋ ਨੇੜੇ ਹੋਏ ਬੱਸੇ ਹਾਦਸੇ ਵਿਚ 24 ਲੋਕ ਮਾਰੇ ਗਏ ਸਨ ਜਦਕਿ 22 ਹੋਰ ਜ਼ਖਮੀ ਹੋ ਗਏ ਸਨ।
ਲੰਡਨ ਪੁਲਸ ਨੇ 12ਵੀਂ ਸਦੀ ਦੀ ਬੁੱਧ ਦੀ ਕਾਂਸੇ ਦੀ ਮੂਰਤੀ ਭਾਰਤ ਨੂੰ ਕੀਤੀ ਵਾਪਸ
NEXT STORY