ਲੰਡਨ (ਬਿਊਰੋ)— ਲੰਡਨ ਮੈਟਰੋਪੋਲੀਟਨ ਪੁਲਸ ਨੇ ਬੁੱਧਵਾਰ ਨੂੰ ਬੁੱਧ ਦੀ 12ਵੀਂ ਸਦੀ ਇਕ ਕਾਂਸੇ ਦੀ ਮੂਰਤੀ ਭਾਰਤ ਦੇ ਆਜ਼ਾਦੀ ਦਿਹਾੜੇ ਦੇ ਸਮਾਰੋਹ ਦੌਰਾਨ ਵਾਪਸ ਕਰ ਦਿੱਤੀ। ਬੁੱਧ ਦੀ ਇਹ ਮੂਰਤੀ ਬਿਹਾਰ ਦੇ ਨਾਲੰਦਾ ਦੇ ਇਕ ਮਿਊਜ਼ੀਅਮ ਤੋਂ ਕਰੀਬ 60 ਸਾਲ ਪਹਿਲਾਂ ਚੋਰੀ ਕੀਤੀ ਗਈ ਸੀ। ਚਾਂਦੀ ਦੀ ਕਲਾਕਾਰੀ ਵਾਲੀ ਇਹ ਕਾਂਸੇ ਦੀ ਮੂਰਤੀ ਸਾਲ 1961 ਵਿਚ ਨਾਲੰਦਾ ਨੇ ਭਾਰਤੀ ਪੁਰਾਤੱਤਵ ਸਰਵੇਖਣ ਸੰਸਥਾ ਦੇ ਇਕ ਮਿਊਜ਼ੀਅਮ ਤੋਂ ਚੋਰੀ ਕੀਤੀਆਂ ਗਈਆਂ 14 ਮੂਰਤੀਆਂ ਵਿਚੋਂ ਇਕ ਸੀ। ਲੰਡਨ ਵਿਚ ਨੀਲਾਮੀ ਲਈ ਸਾਹਮਣੇ ਲਿਆਏ ਜਾਣ ਤੋਂ ਪਹਿਲਾਂ ਇਹ ਮੂਰਤੀ ਕਈ ਸਾਲਾਂ ਤੱਕ ਵੱਖ-ਵੱਖ ਹੱਥਾਂ ਵਿਚੋਂ ਲੰਘੀ।
ਮੈਟਰੋਪੋਲੀਟਨ ਪੁਲਸ ਮੁਤਾਬਕ ਡੀਲਰ ਅਤੇ ਮਾਲਕ ਨੂੰ ਇਸ ਮੂਰਤੀ ਦੇ ਬਾਰੇ ਵਿਚ ਦੱਸਿਆ ਗਿਆ ਕਿ ਇਹ ਊਹੀ ਮੂਰਤੀ ਹੈ ਜੋ ਭਾਰਤ ਤੋਂ ਚੋਰੀ ਕੀਤੀ ਗਈ ਸੀ। ਫਿਰ ਉਨ੍ਹਾਂ ਨੇ ਪੁਲਸ ਦੀ ਕਲਾ ਅਤੇ ਪੁਰਾਤਨ ਯੂਨਿਟ ਈਕਾਈ ਨਾਲ ਸਹਿਯੋਗ ਕੀਤਾ ਅਤੇ ਉਹ ਇਸ ਨੂੰ ਭਾਰਤ ਨੂੰ ਵਾਪਸ ਕਰਨ ਲਈ ਰਾਜ਼ੀ ਹੋ ਗਏ। ਇਸ ਸਾਲ ਮਾਰਚ ਵਿਚ ਹੋਏ ਇਕ ਵਪਾਰ ਮੇਲੇ ਵਿਚ 'ਐਸੋਸੀਏਸ਼ਨ ਫੌਰ ਇੰਟੂ ਕ੍ਰਾਈਮਸ ਅਗੇਨਸਟ' ਦੀ ਲਿੰਡਾ ਅਲਬਰਟਸਨ ਅਤੇ 'ਇੰਡੀਆ ਪ੍ਰਾਈਡ ਪ੍ਰਾਜੈਕਟ' ਦੇ ਵਿਜੈ ਕੁਮਾਰ ਦੀ ਇਸ ਮੂਰਤੀ 'ਤੇ ਨਜ਼ਰ ਪਈ ਅਤੇ ਉਨ੍ਹਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸਕਾਟਲੈਂਡ ਯਾਰਡ ਨੇ ਬੁੱਧਵਾਰ ਨੂੰ ਲੰਡਨ ਵਿਚ ਇੰਡੀਆ ਹਾਊਸ ਵਿਚ ਆਜ਼ਾਦੀ ਦਿਹਾੜੇ ਦੇ ਮੌਕੇ 'ਤੇ ਆਯੋਜਿਤ ਪ੍ਰੋਗਰਾਮ ਵਿਚ ਇਹ ਮੂਰਤੀ ਬ੍ਰਿਟੇਨ ਨੇ ਭਾਰਤ ਦੇ ਰਾਜਦੂਤ ਵਾਈ.ਕੇ. ਸਿਨਹਾ ਨੂੰ ਸੌਂਪੀ। ਸਿਨਹਾ ਨੇ ਬੁੱਧ ਦੀ ਮੂਰਤੀ ਵਾਪਸ ਕੀਤੇ ਜਾਣ ਨੂੰ ਇਕ ਚੰਗਾ ਕਦਮ ਦੱਸਿਆ। ਬ੍ਰਿਟੇਨ ਦੇ ਕਲਾ, ਵਿਰਾਸਤ ਅਤੇ ਸੈਲਾਨੀ ਮੰਤਰੀ ਮਾਈਕਲ ਐਲੀਸ ਨੇ ਕਲਾ ਅਤੇ ਪੁਰਾਤੱਤਵ ਈਕਾਈ ਦੇ ਇਸ ਕਦਮ ਦੀ ਪ੍ਰਸ਼ੰਸਾ ਕੀਤੀ।
ਅਮਰੀਕੀ ਔਰਤਾਂ ਨੂੰ ਪਸੰਦ ਨਹੀਂ ਟਰੰਪ ਪ੍ਰਸ਼ਾਸਨ
NEXT STORY