ਕਾਹਿਰਾ (ਭਾਸ਼ਾ)— ਮਿਸਰ ਦੇ ਸਵੇਜ਼ ਸ਼ਹਿਰ ਵਿਚ ਸ਼ਨੀਵਾਰ ਨੂੰ ਸੁਰੱਖਿਆ ਬਲਾਂ ਅਤੇ ਸੈਂਕੜੇ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀਆਂ ਵਿਚ ਹਿੰਸਕ ਝੜਪਾਂ ਹੋਈਆਂ। ਇਸ ਮਗਰੋਂ ਸੁਰੱਖਿਆ ਬਲਾਂ ਨੇ ਹੰਝੂ ਗੈਸ ਦੋ ਗੋਲੇ ਛੱਡੇ ਅਤੇ ਗੋਲੀਆਂ ਵੀ ਚਲਾਈਆਂ। ਸਵੇਜ਼ ਵਿਚ ਸ਼ਨੀਵਾਰ ਨੂੰ ਲਗਾਤਾਰ ਦੂਜੀ ਵਾਰ ਰਾਤ ਨੂੰ ਮਿਸਰਵਾਸੀ ਰਾਸ਼ਟਰਪਤੀ ਅਬਦੇਲ ਫਤਹਿ ਅਲ-ਸਿਸੀ ਵਿਰੁੱਧ ਸੜਕਾਂ 'ਤੇ ਉਤਰ ਆਏ। ਸਪੇਨ ਵਿਚ ਰਹਿਣ ਵਾਲੇ ਮਿਸਰ ਦੇ ਦੇਸ਼ ਵਿਚੋਂ ਬਾਹਰ ਕੱਢੇ ਗਏ ਵਪਾਰੀ ਮੁਹੰਮਦ ਅਲੀ ਵੱਲੋਂ ਆਨਲਾਈਨ ਸਾਂਝਾ ਕੀਤੇ ਗਏ ਇਕ ਵੀਡੀਓ ਦੇ ਬਾਅਦ ਇਹ ਵਿਰੋਧ ਪ੍ਰਦਰਸ਼ਨ ਸ਼ੁਰੂ ਹੋਇਆ।
ਉਸ ਨੇ ਸਿਸੀ 'ਤੇ ਵੱਡੇ ਪੱਧਰ 'ਤੇ ਭ੍ਰਿਸ਼ਟਾਚਾਰ ਦਾ ਦੋਸ਼ ਲਗਾਇਆ ਹੈ ਅਤੇ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਮੰਗ ਕੀਤੀ ਹੈ। ਪ੍ਰਦਰਸ਼ਨ ਵਿਚ ਸ਼ਾਮਲ ਹੋਏ ਇਕ ਵਿਅਕਤੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਦੱਸਿਆ,''ਉੱਥੇ ਕਰੀਬ 200 ਲੋਕ ਸਨ। ਸੁਰੱਖਿਆ ਬਲਾਂ ਨੇ ਹੰਝੂ ਗੈਸ ਦੇ ਗੋਲ ਛੱਡੇ, ਰਬੜ ਦੀਆਂ ਅਤੇ ਅਸਲੀ ਗੋਲੀਆਂ ਚਲਾਈਆਂ। ਕਈ ਲੋਕ ਜ਼ਖਮੀ ਵੀ ਹੋਏ ਹਨ।'' ਇਕ ਹੋਰ ਮਹਿਲਾ ਨੇ ਦੱਸਿਆ ਕਿ ਹੰਝੂ ਗੈਸ ਵਿਚੋਂ ਨਿਕਲੀ ਗੈਸ ਇੰਨੀ ਸੰਘਣੀ ਸੀ ਕਿ ਉਹ ਪ੍ਰਦਰਸ਼ਨ ਸਥਲ ਤੋਂ ਕੁਝ ਕਿਲੋਮੀਟਰ ਦੂਰ ਸਥਿਤ ਉਸ ਦੇ ਅਪਾਰਟਮੈਂਟ ਤੱਕ ਪਹੁੰਚ ਗਈ।
ਇਕ ਮਹਿਲਾ ਨੇ ਕਿਹਾ,''ਮੇਰੀ ਨੱਕ ਸੜਨ ਲੱਗੀ। ਬਾਲਕੋਨੀ ਤੋਂ ਗੰਧ ਅੰਦਰ ਆਉਣ ਲੱਗੀ। ਮੈਂ ਕਈ ਨੌਜਵਾਨਾਂ ਨੂੰ ਆਪਣੇ ਇੱਥੇ ਸੜਕਾਂ 'ਤੇ ਲੁਕਦੇ ਹੋਏ ਦੇਖਿਆ।'' ਉੱਥੇ ਇਕ ਸੁਰੱਖਿਆ ਸੂਤਰ ਨੇ ਦੱਸਿਆ ਕਿ ਉੱਥੇ ਕਈ ਪ੍ਰਦਰਸ਼ਨਕਾਰੀ ਸਨ। ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਾਕਰੀਆਂ ਵਿਚ ਹੋਈ ਝੜਪ ਦੇ ਬਾਅਦ ਕਰੀਬ 74 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਗੌਰਤਲਬ ਹੈ ਕਿ 2013 ਦੇ ਕਾਨੂੰਨ ਦੇ ਤਹਿਤ ਦੇਸ਼ ਵਿਚ ਪ੍ਰਦਰਸ਼ਨਾਂ 'ਤੇ ਪਾਬੰਦੀ ਹੈ ਅਤੇ ਐਮਰਜੈਂਸੀ ਸਥਿਤੀ ਪੂਰੀ ਤਰ੍ਹਾਂ ਲਾਗੂ ਹੈ।
ਸੰਯੁਕਤ ਰਾਸ਼ਟਰ 'ਚ ਅਮਰੀਕਾ ਦੀਆਂ ਪ੍ਰਾਪਤੀਆਂ ਗਿਣਾਉਣਗੇ ਟਰੰਪ
NEXT STORY