ਕਾਹਿਰਾ, (ਭਾਸ਼ਾ)- ਮਿਸਰ ਦੇ ਈਮਾਮ-ਏ-ਆਜ਼ਮ (ਗ੍ਰੈਂਡ ਈਮਾਮ) ਨੇ ਇਹ ਕਹਿ ਕੇ ਵਿਵਾਦ ਛੇੜ ਦਿੱਤਾ ਹੈ ਕਿ ਬਹੁ-ਵਿਆਹ ਔਰਤਾਂ ਲਈ ਅਨਿਆਂ ਹੈ। ਅਲ-ਅਜ਼ਹਰ ਦੇ ਈਮਾਮ-ਏ-ਆਜ਼ਮ ਸ਼ੇਖ ਅਹਿਮਦ ਅਲ ਤੈਅਬ ਨੇ ਐਤਵਾਰ ਕਿਹਾ ਕਿ ਬਹੁ-ਵਿਆਹ ਦੀ ਇਸਲਾਮ ਵਿਚ ਆਗਿਆ ਨਹੀਂ ਹੈ। ਇਹ ਪ੍ਰਥਾ ਕੁਰਾਨ ਅਤੇ ਪੈਗੰਬਰ ਦੀ ਪ੍ਰੰਪਰਾ ਨੂੰ ਸਮਝਣ ’ਚ ਕਮੀ ਕਾਰਨ ਆਈ।
ਉਨ੍ਹਾਂ ਨੇ ਔਰਤਾਂ ਨੂੰ ਇਸ ਮੁੱਦੇ 'ਤੇ ਨਵੇਂ ਸਿਰਿਓਂ ਸੋਚਣ ਦੀ ਜ਼ਰੂਰਤ ਦੱਸਿਆ ਹੈ। ਉਨ੍ਹਾਂ ਕਿਹਾ ਕਿ ਔਰਤਾਂ ਸਮਾਜ ਦੀ ਅੱਧੀ ਆਬਾਦੀ ਹਨ। ਜੇਕਰ ਅਸੀਂ ਉਨ੍ਹਾਂ ਵੱਲ ਧਿਆਨ ਨਾ ਦੇਵਾਂਗੇ ਤਾਂ ਇਹ ਇਕ ਪੈਰ 'ਤੇ ਤੁਰਨ ਵਾਲੀ ਗੱਲ ਹੋਵੇਗੀ। ਉਨ੍ਹਾਂ ਦੀ ਟਿੱਪਣੀ ਮਗਰੋਂ ਸੋਸ਼ਲ ਮੀਡੀਆ 'ਤੇ ਬਹਿਸ ਛਿੜ ਗਈ। ਕੁਝ ਲੋਕ ਉਨ੍ਹਾਂ ਦੇ ਸਮਰਥਨ 'ਚ ਆਏ ਤੇ ਕੁੱਝ ਵਿਰੋਧ ਕਰਨ ਲੱਗ ਗਏ।
ਮਿਸਰ ਦੀ ਰਾਸ਼ਟਰੀ ਮਹਿਲਾ ਪ੍ਰੀਸ਼ਦ ਨੇ ਅਲ ਤੈਅਬ ਦੀ ਟਿੱਪਣੀ ਦਾ ਸਵਾਗਤ ਕੀਤਾ ਹੈ। ਪ੍ਰੀਸ਼ਦ ਦੀ ਪ੍ਰਧਾਨ ਮਾਇਆ ਮੋਰਸੀ ਨੇ ਕਿਹਾ ਕਿ ਇਸਲਾਮ ਔਰਤਾਂ ਦਾ ਸਨਮਾਨ ਕਰਦਾ ਹੈ। ਉਨ੍ਹਾਂ ਨਾਲ ਨਿਰਪੱਖ ਤਰੀਕੇ ਨਾਲ ਵਤੀਰਾ ਕਰਦਾ ਹੈ ਅਤੇ ਉਨ੍ਹਾਂ ਨੂੰ ਕਈ ਅਧਿਕਾਰ ਦਿੰਦਾ ਹੈ ਜੋ ਪਹਿਲਾਂ ਨਹੀਂ ਸਨ। ਜ਼ਿਕਰਯੋਗ ਹੈ ਕਿ ਬਹੁਵਿਆਹ ਦੀ ਜ਼ਿਆਦਾਤਰ ਛੋਟ ਅਰਬ ਅਤੇ ਇਸਲਾਮੀ ਦੇਸ਼ਾਂ 'ਚ ਹੈ। ਟਿਊਨੀਸ਼ੀਆ ਅਤੇ ਤੁਰਕੀ 'ਚ ਇਸ 'ਤੇ ਰੋਕ ਲੱਗੀ ਹੈ।
ਸੀਰੀਆ ’ਚ ਆਈ. ਐੱਸ. ਵਿਰੁੱਧ ਚਿੱਟੇ ਫਾਸਫੋਰਸ ਦੀ ਵਰਤੋਂ?
NEXT STORY