ਪੈਰਿਸ - ਫਰਾਂਸ ਦੀ ਪੂਰੀ ਦੁਨੀਆ ਵਿਚ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ 'ਆਈਫਲ ਟਾਵਰ' ਨੂੰ ਬੁੱਧਵਾਰ ਨੂੰ ਬੰਬ ਲੱਗੇ ਹੋਣ ਦੀ ਧਮਕੀ ਤੋਂ ਬਾਅਦ ਬੰਦ ਕਰ ਦਿੱਤਾ ਗਿਆ। ਪੁਲਸ ਨੂੰ ਅਣਜਾਣ ਸ਼ਖਸ ਨੇ ਫੋਨ ਕਰਕੇ ਦਾਅਵਾ ਕੀਤਾ ਸੀ ਕਿ ਇਥੇ ਬੰਬ ਲਗਾਇਆ ਗਿਆ ਹੈ। ਇਸ ਤੋਂ ਬਾਅਦ ਪੁਲਸ ਵਿਭਾਗ ਵਿਚ ਹੜਕੰਪ ਮਚ ਗਿਆ ਅਤੇ ਜਲਦ ਹੀ ਇਸ ਨੂੰ ਬੰਦ ਕਰਾਇਆ ਗਿਆ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਪੁਲਸ ਨੇ ਇਲਾਕਾ ਖਾਲੀ ਕਰਾਇਆ ਅਤੇ ਤਲਾਸ਼ੀ ਸ਼ੁਰੂ ਕਰ ਦਿੱਤੀ।
ਸਥਾਨਕ ਪੱਤਰਕਾਰ ਨੇ ਟਵਿੱਟਰ 'ਤੇ ਇਸ ਐਕਸ਼ਨ ਦੀ ਤਸਵੀਰ ਸ਼ੇਅਰ ਕੀਤੀ ਅਤੇ ਦੱਸਿਆ ਕਿ ਇਕ ਸ਼ਖਸ ਨੇ ਇਥੇ ਆ ਕੇ 'ਅੱਲਾਹ-ਹੂ-ਅਕਬਰ' ਉੱਚੀ ਆਵਾਜ਼ ਵਿਚ ਬੋਲਿਆ। ਉਥੇ, ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਇਸ ਸ਼ਖਸ ਨੇ ਸਭ ਕੁਝ ਉਡਾਉਣ ਦੀ ਧਮਕੀ ਵੀ ਦਿੱਤੀ। ਹਾਲਾਂਕਿ, ਪੁਲਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ ਅਤੇ ਉਨ੍ਹਾਂ ਆਖਿਆ ਕਿ ਉਥੇ ਉਨਾਂ ਨੇ ਕੁਝ ਨਹੀਂ ਦੇਖਿਆ। ਉਥੇ ਕੋਰੋਨਾਵਾਇਰਸ ਦੇ ਬਾਵਜੂਦ ਹਜ਼ਾਰਾਂ ਲੋਕ ਇਥੇ ਘੁੰਮਣ ਆਉਂਦੇ ਹਨ ਜਿਨ੍ਹਾਂ ਨੂੰ ਦੂਰ ਰਹਿਣ ਲਈ ਕਿਹਾ ਗਿਆ।
ਜ਼ਿਕਰਯੋਗ ਹੈ ਕਿ 2015 ਵਿਚ ਫਰਾਂਸ ਦੀ ਅਖਬਾਰ 'ਸ਼ਾਰਲੀ ਏਬਦੋ' ਵਿਚ ਹੋਏ ਅੱਤਵਾਦੀ ਹਮਲੇ ਦੇ ਮਾਮਲੇ ਦੀ ਸੁਣਵਾਈ ਹਾਲ ਹੀ ਵਿਚ ਸ਼ੁਰੂ ਹੋਈ ਸੀ। ਇਸ ਮੌਕੇ 'ਤੇ ਮੈਗਜ਼ੀਨ ਨੇ ਫਿਰ ਉਹੀ ਕਾਰਟੂਨ ਛਾਪ ਦਿੱਤਾ ਸੀ ਜਿਸ ਤੋਂ ਨਰਾਜ਼ ਹੋ ਕੇ ਪਹਿਲਾਂ ਹਮਲਾ ਕੀਤਾ ਗਿਆ ਸੀ। ਇਸ 'ਤੇ ਅਲਕਾਇਦਾ ਨੇ ਧਮਕੀ ਦਿੱਤੀ ਸੀ ਕਿ ਜੇਕਰ ਮੈਗਜ਼ੀਨ ਨੂੰ ਲੱਗਦਾ ਹੈ ਕਿ 2015 ਦਾ ਹਮਲਾ ਇਕੱਲਾ ਸੀ, ਤਾਂ ਇਹ ਉਸ ਦੀ ਭੁੱਲ ਹੈ।
FATF ਦੀ ਤਲਵਾਰ ਹੋਣ ਦੇ ਬਾਵਜੂਦ 21 ਅੱਤਵਾਦੀਆਂ ਨੂੰ VIP ਸਹੂਲਤਾਂ ਦੇ ਰਹੀ ਹੈ ਪਾਕਿ ਸਰਕਾਰ
NEXT STORY