ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਮੁਖੀ ਇਮਰਾਨ ਖਾਨ ਨੂੰ ਨਿਰਧਾਰਤ ਸਮੇਂ ’ਚ ਪਾਰਟੀ ਦੀ ਅੰਦਰੂਨੀ ਚੋਣ ਨਾ ਕਰਵਾਉਣ ’ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਹ ਜਾਣਕਾਰੀ ਮੀਡੀਆ ਦੀਆਂ ਖ਼ਬਰਾਂ ਤੋਂ ਮਿਲੀ। ਪਾਕਿਸਤਾਨ ਚੋਣ ਕਮਿਸ਼ਨ (ਈ. ਸੀ. ਪੀ.) ਨੇ ਨੋਟਿਸ ’ਚ ਇਸ ਸਾਲ 13 ਜੂਨ ਨੂੰ ਹੋਣ ਵਾਲੀ ਪਾਰਟੀ ਦੀ ਅੰਦਰੂਨੀ ਚੋਣ ਨਾ ਕਰਵਾਉਣ ਲਈ ਪੀ. ਟੀ. ਆਈ. ਮੁਖੀ ਤੋਂ ਕਾਰਨ ਪੁੱਛਿਆ ਹੈ। ਉਨ੍ਹਾਂ ਨੂੰ 14 ਦਿਨਾਂ ’ਚ ਜਵਾਬ ਦੇਣ ਨੂੰ ਵੀ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਪੜ੍ਹਾਈ ਕਰ ਰਹੇ ਭਾਰਤੀ ਵਿਦਿਆਰਥੀਆਂ ਲਈ ਵੱਡੀ ਖ਼ਬਰ, ਸੰਸਦ ’ਚ ਪੇਸ਼ ਹੋਇਆ ਨਵਾਂ ਬਿੱਲ
‘ਜਿਓ ਨਿਊਜ਼’ ਦੀ ਖ਼ਬਰ ਮੁਤਾਬਕ ਪੀ. ਟੀ. ਆਈ. ਤੋਂ ਇਲਾਵਾ ਈ. ਸੀ. ਪੀ. ਨੇ ਦੋ ਹੋਰ ਪਾਰਟੀਆਂ ਨੂੰ ਵੀ ਅੰਦਰੂਨੀ ਚੋਣ ਨਾ ਕਰਵਾਉਣ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ, ਜਿਸ ’ਚ ਪਾਬੰਦੀਸ਼ੁਦਾ ਤਹਿਰੀਕ-ਏ-ਲੱਬੈਕ (ਟੀ. ਐੱਲ. ਪੀ.) ਤੇ ਬਲੂਚਿਸਤਾਨ ਆਵਾਮੀ ਪਾਰਟੀ ਸ਼ਾਮਲ ਹੈ। ਖ਼ਬਰ ’ਚ ਕਿਹਾ ਗਿਆ ਹੈ ਕਿ ਨੋਟਿਸ ਅਨੁਸਾਰ ਖਾਨ 13 ਜੂਨ ਨੂੰ ਈ. ਸੀ. ਪੀ. ਨੂੰ ਪਾਰਟੀ ਦੀ ਅੰਦਰੂਨੀ ਚੋਣ ਕਰਵਾਉਣ ਲਈ ਨਾਕਾਮ ਰਹੇ। ਚੋਣ ਐਕਟ ਤਹਿਤ ਸਾਰੀਆਂ ਸਿਆਸੀ ਪਾਰਟੀਆਂ ਸਮੇਂ ’ਤੇ ਪਾਰਟੀ ਦੀ ਅੰਦਰੂਨੀ ਚੋਣ ਕਰਵਾਉਣ ਲਈ ਪਾਬੰਦ ਹਨ।
PM ਇਮਰਾਨ ਬੋਲੇ-ਅਮਰੀਕਾ ਨੇ ਅਫਗਾਨਿਸਤਾਨ ’ਚ ਵਿਗਾੜੇ ਹਾਲਾਤ, ਤਾਲਿਬਾਨ ਦੇ ਹੱਕ ’ਚ ਕਹੀ ਵੱਡੀ ਗੱਲ
NEXT STORY