ਸਰੀ— ਕੈਨੇਡਾ ਦੇ ਸ਼ਹਿਰ ਸਰੀ 'ਚ 20 ਅਕਤੂਬਰ ਨੂੰ ਹੋਈਆਂ ਮਿਊਂਸੀਪਲ ਚੋਣਾਂ ਦੇ ਨਤੀਜੇ ਸਾਹਮਣੇ ਆ ਗਏ ਹਨ।ਇੱਥੇ ਮੇਅਰ ਦੀ ਚੋਣ ਲੜ ਰਹੇ ਡੱਗ ਮੈਕਲਮ ਨੂੰ ਜਿੱਤ ਪ੍ਰਾਪਤ ਹੋਈ ਹੈ।ਕਿਹਾ ਜਾ ਰਿਹਾ ਹੈ ਕਿ ਸੇਫ ਸਰੀ ਕੋਇਲੇਸ਼ਨ ਵਲੋਂ ਚੋਣ ਲੜਨ ਵਾਲੇ ਡੱਗ ਮੈਕਲਮ ਦੀ ਜਿੱਤ ਪਿੱਛੇ ਵੱਡਾ ਹੱਥ ਪੰਜਾਬੀਆਂ ਦਾ ਹੀ ਹੈ ਕਿਉਂਕਿ ਇੱਥੇ ਪੰਜਾਬੀ ਵੱਡੀ ਗਿਣਤੀ 'ਚ ਰਹਿੰਦੇ ਹਨ ਅਤੇ ਉਨ੍ਹਾਂ ਵਲੋਂ ਡੱਗ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ, ਜਦੋਂ ਕਿ ਪੰਜਾਬੀ ਉਮੀਦਵਾਰ ਤਰਿੰਦਰ ਸਿੰਘ ਗਿੱਲ ਨੂੰ ਹਾਰ ਦਾ ਮੂੰਹ ਦੇਖਣਾ ਪਿਆ।

ਡੱਗ ਮੈਕਲਮ ਪਹਿਲਾਂ ਵੀ ਸਰੀ ਦੇ ਮੇਅਰ ਰਹਿ ਚੁੱਕੇ ਹਨ। ਉਹ 1996 ਤੋਂ 2005 ਤਕ ਸਰੀ ਦੇ ਮੇਅਰ ਰਹੇ ਹਨ। ਉਨ੍ਹਾਂ ਨੇ ਹੁਣ ਦੀਆਂ ਚੋਣਾਂ 'ਚ ਪੰਜਾਬੀ ਮੂਲ ਦੇ ਟੋਮ ਗਿੱਲ ਉਰਫ ਤਰਿੰਦਰ ਸਿੰਘ ਗਿੱਲ ਨੂੰ ਲਗਭਗ 17000 ਵੋਟਾਂ ਦੇ ਫਰਕ ਨਾਲ ਅੱਗੇ ਨਿਕਲ ਗਏ ਹਨ।ਡੱਗ (ਸੇਫ ਸਰੀ ਕੋਇਲੇਸ਼ਨ) ਨੂੰ ਹੁਣ ਤਕ 45484 ਵੋਟਾਂ ਹਾਸਲ ਹੋਈਆਂ ਜਦ ਕਿ ਟੋਮ ਗਿੱਲ (ਸਰੀ ਫਸਟ) ਨੂੰ 28473 ਵੋਟਾਂ ਮਿਲੀਆਂ।ਜੇਕਰ ਉਹ ਜਿੱਤਦੇ ਤਾਂ ਇਸ ਵਾਰ ਸਰੀ ਨੂੰ ਪਹਿਲਾ ਪੰਜਾਬੀ ਮੇਅਰ ਮਿਲ ਸਕਦਾ ਸੀ।
ਸੇਫ ਸਰੀ ਕੁਲੀਸ਼ਨ ਦੇ 8 ਕੌਂਸਲ ਉਮੀਦਵਾਰਾਂ 'ਚੋਂ 7 ਨੇ ਜਿੱਤ ਹਾਸਲ ਕੀਤੀ ਹੈ। ਕੌਂਸਲਰ ਚੋਣਾਂ 'ਚ ਦੋ ਪੰਜਾਬੀਆਂ ਨੇ ਵੀ ਬਾਜ਼ੀ ਮਾਰੀ ਹੈ।
ਸੇਫ ਸਰੀ ਕੁਲੀਸ਼ਨ ਵਲੋਂ ਜੈਕ ਸਿੰਘ ਹੁੰਦਲ :

ਸੇਫ ਸਰੀ ਕੁਲੀਸ਼ਨ ਵਲੋਂ ਹੀ ਮਨਦੀਪ ਨਾਗਰਾ :

ਉੱਥੇ ਹੀ, ਸਕੂਲ ਟਰੱਸਟੀ ਦੀ ਚੋਣ 'ਚ ਗੈਰੀ ਥਿੰਦ ਨੂੰ ਜਿੱਤ ਹਾਸਲ ਹੋਈ ਹੈ।

ਉਹ ਸਰੀ ਫਸਟ ਐਜੂਕੇਸ਼ਨ ਟੀਮ ਵਲੋਂ ਚੋਣ ਲੜ ਰਹੇ ਸਨ ਅਤੇ ਉਨ੍ਹਾਂ ਨੇ 33530 ਵੋਟਾਂ ਹਾਸਲ ਕੀਤੀਆਂ ਹਨ।
ਬ੍ਰਿਟਿਸ਼ ਨੌਜਵਾਨ ਨੇ ਬੀਮਾਰੀ ਨੂੰ ਦਿੱਤੀ ਮਾਤ, ਨਿਕਲਿਆ 9500 ਕਿਲੋਮੀਟਰ ਦੀ ਰਿਕਾਰਡ ਦੌੜ 'ਤੇ
NEXT STORY