ਲੰਡਨ (ਬਿਊਰੋ)— ਕਿਸੇ ਨੇ ਸੱਚ ਹੀ ਕਿਹਾ ਹੈ ਕਿ ਹਿੰਮਤ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ। ਇਸ ਦੀ ਇਕ ਉਦਾਹਰਣ ਬ੍ਰਿਟੇਨ ਦੇ 32 ਸਾਲਾ ਨੌਜਵਾਨ ਨੇ ਪੇਸ਼ ਕੀਤੀ ਹੈ। ਇਸ ਨੌਜਵਾਨ ਨੇ ਪਹਿਲਾਂ ਬਚਪਨ ਵਿਚ ਹੋਈ ਗੰਭੀਰ ਬੀਮਾਰੀ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਹੁਣ ਆਪਣੀ ਹਿੰਮਤ ਸਦਕਾ ਹੀ ਇਕ ਰਿਕਾਰਡ ਦੌੜ ਲਈ ਨਿਕਲ ਚੁੱਕਾ ਹੈ। ਬ੍ਰਿਟੇਨ ਦਾ 32 ਸਾਲਾ ਜੇਮੀ ਮੈਕਡੋਨਾਲਡ 9500 ਕਿਲੋਮੀਟਰ ਦੀ ਦੌੜ ਪੂਰੀ ਕਰਨ ਲਈ ਨਿਕਲ ਚੁੱਕਿਆ ਹੈ। ਜੇਮੀ ਅਮਰੀਕਾ ਦੇ ਪੱਛਮੀ ਤੱਟ ਮਤਲਬ ਕੇਪ ਅਲਵਾ ਤੋਂ ਵੈਸਟ ਕੋਡੀ ਹੈੱਡ ਲਾਈਟਹਾਊਸ ਸਥਿਤ ਪੂਰਬੀ ਤੱਟ ਤੱਕ ਦੌੜੇਗਾ। ਜੇਮੀ ਦੀ ਇਹ ਦੌੜ 230 ਮੈਰਾਥਨ ਦੇ ਬਰਾਬਰ ਹੋਵੇਗੀ। ਇਸ ਵਿਚੋਂ ਉਹ ਹੁਣ ਤੱਕ 115 ਮੈਰਾਥਨ ਦੇ ਬਰਾਬਰ ਦੌੜ ਚੁੱਕੇ ਹਨ।
9 ਸਾਲ ਦੀ ਉਮਰ ਤੱਕ ਰਿਹਾ ਬੀਮਾਰ

ਜੇਮੀ ਨੇ ਅਪ੍ਰੈਲ ਵਿਚ ਦੌੜਨਾ ਸ਼ੁਰੂ ਕੀਤਾ ਸੀ। ਅਗਲੇ 6 ਮਹੀਨੇ ਤੱਕ ਉਹ ਇਸ ਦੌੜ ਨੂੰ ਪੂਰਾ ਕਰ ਲਵੇਗਾ। ਜੇਮੀ ਬੈਂਕਾਕ ਤੋਂ ਗਲੂਸੈਸਟਰ (ਇੰਗਲੈਂਡ) ਤੱਕ ਸਾਈਕਲ ਚਲਾ ਕੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਆਪਣਾ ਨਾਮ ਦਰਜ ਕਰਾ ਚੁੱਕਾ ਹੈ। ਇਸ ਲਈ ਉਸ ਨੇ 268 ਘੰਟੇ, 32 ਮਿੰਟ, 40 ਸੈਕੰਡ (ਕਰੀਬ 11 ਦਿਨ) ਦਾ ਸਮਾਂ ਲਿਆ ਸੀ। ਜੇਮੀ ਦੀ ਕਹਾਣੀ ਬਹੁਤ ਦਿਲਚਸਪ ਹੈ। 9 ਸਾਲ ਦੀ ਉਮਰ ਤੱਕ ਉਸ ਦਾ ਜ਼ਿਆਦਾਤਰ ਸਮਾਂ ਹਸਪਤਾਲ ਵਿਚ ਹੀ ਬੀਤਿਆ। ਉਸ ਨੂੰ ਰੀੜ੍ਹ ਦੀ ਹੱਡੀ ਦੀ ਬੀਮਾਰੀ ਸੀ। ਇਮਿਊਨ ਸਿਸਟਮ ਕਮਜ਼ੋਰ ਸੀ ਅਤੇ ਮਿਰਗੀ ਦੇ ਦੌਰੇ ਪੈਂਦੇ ਸਨ। ਡਾਕਟਰਾਂ ਨੂੰ ਡਰ ਸੀ ਕਿ ਉਹ ਸ਼ਾਇਦ ਹੀ ਕਦੇ ਚੱਲ ਪਾਵੇ।

9 ਸਾਲ ਬਾਅਦ ਉਸ ਦੀ ਸਥਿਤੀ ਵਿਚ ਸੁਧਾਰ ਹੋਣ ਲੱਗਾ ਅਤੇ ਬੀਮਾਰੀਆਂ ਦੇ ਲੱਛਣ ਕਾਫੀ ਘੱਟ ਹੋਣ ਲੱਗੇ। ਹੁਣ ਜੇਮੀ ਸੁਪਰਹੀਰੋ ਵਾਂਗ ਇਕ ਡਰੈੱਸ ਪਹਿਨਦਾ ਹੈ। ਉਸ ਨੇ ਬੱਚਿਆਂ ਦੀ ਮਦਦ ਲਈ ਸੁਪਰਹੀਰੋ ਫਾਊਂਡੇਸ਼ਨ ਵੀ ਬਣਾਇਆ ਹੈ। ਬੱਚਿਆਂ ਦੇ ਇਲਾਜ ਲਈ ਜੇਮੀ ਹੁਣ ਤੱਕ 36 ਹਜ਼ਾਰ ਪੌਂਡ (ਕਰੀਬ 36 ਲੱਖ ਰੁਪਏ) ਇਕੱਠੇ ਕਰ ਚੁੱਕਿਆ ਹੈ।
ਸ਼ੇਅਰ ਕੀਤੀਆਂ ਇਹ ਗੱਲਾਂ

ਜੇਮੀ ਦੱਸਦੇ ਹਨ,''ਮੈਂ ਟੈਨਿਸ ਸਿਖਾ ਕੇ 20 ਹਜ਼ਾਰ ਪੌਂਡ (19 ਲੱਖ ਰੁਪਏ) ਕਮਾਏ। ਇਸ ਮਗਰੋਂ ਮੈਂ 50 ਪੌਂਡ ਵਿਚ ਇਕ ਸਾਈਕਲ ਖਰੀਦੀ। ਮੈਨੂੰ ਲੱਗਦਾ ਸੀ ਕਿ ਇਹ ਸਭ ਤੋਂ ਖਰਾਬ ਸਾਈਕਲ ਹੋਵੇਗੀ ਪਰ ਇਸ ਨਾਲ ਹੀ ਮੈਂ ਬੈਂਕਾਕ ਤੋਂ ਗਲੂਸੈਸਟਰ ਤੱਕ ਦਾ 22 ਹਜ਼ਾਰ 530 ਕਿਲੋਮੀਟਰ ਦਾ ਸਫਰ ਤੈਅ ਕੀਤਾ।'' ਜੇਮੀ ਦੱਸਦੇ ਹਨ ਕਿ ਜੇ ਤੁਸੀਂ ਦਰਦ ਸਹਿਣ ਦੀ ਸਮਰੱਥਾ ਰੱਖਦੇ ਹੋ ਤਾਂ ਤੁਸੀਂ ਸਭ ਕੁਝ ਕਰ ਸਕਦੇ ਹੋ। ਮੇਰੇ ਪੈਰਾਂ ਵਿਚ ਇੰਨਾ ਦਰਦ ਹੁੰਦਾ ਸੀ ਕਿ ਮੈਂ ਰੋਣ ਲੱਗਦਾ ਸੀ। ਪਰ ਇਹ ਉਹੀ ਤਾਕਤ ਹੈ ਜਿਸ ਨੇ ਮੈਨੂੰ ਦਰਦ ਤੋਂ ਉਭਰਨ ਵਿਚ ਮਦਦ ਕੀਤੀ।
ਜੇਮੀ ਫਿਲਹਾਲ ਅਮਰੀਕਾ ਵਿਚ ਦੌੜ ਰਹੇ ਹਨ। ਇਸ ਦੌਰਾਨ ਉਹ 50 ਡਿਗਰੀ ਸੈਲਸੀਅਸ ਤਾਪਮਾਨ ਤੋਂ ਲੈ ਕੇ ਹੜ੍ਹ ਪੀੜਤ ਇਲਾਕਿਆਂ ਅਤੇ ਜ਼ਹਿਰੀਲੀ ਮਕੜੀਆਂ ਦੇ ਜੰਗਲ ਵਿਚੋਂ ਵੀ ਦੌੜੇ। ਜੇਮੀ ਮੁਤਾਬਕ,''ਮੀਂਹ ਦੇ ਮੌਸਮ ਵਿਚ ਦੌੜਦੇ ਸਮੇਂ ਜਦੋਂ ਬਿਜਲੀ ਕੜਕਦੀ ਹੈ ਤਾਂ ਲੱਗਦਾ ਹੈ ਕਿ ਇਹ ਮੇਰੇ 'ਤੇ ਹੀ ਡਿੱਗ ਪਵੇਗੀ। ਥੋੜ੍ਹਾ ਡਰ ਲੱਗਦਾ ਹੈ ਪਰ ਫਿਰ ਮੈਂ ਖੁਦ ਹੀ ਉਸ ਡਰ 'ਤੇ ਕਾਬੂ ਪਾ ਲੈਂਦਾ ਹਾਂ।''
ਅਮਰੀਕੀ ਕੰਪਨੀਆਂ 'ਚ ਉੱਚ ਅਹੁਦਿਆਂ 'ਤੇ ਗਿਣਤੀ ਦੀਆਂ ਔਰਤਾਂ
NEXT STORY