ਕਾਰਾਕਸ— ਵੈਨਜ਼ੁਏਲਾ 'ਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਸੋਮਵਾਰ ਨੂੰ ਹਨੇਰਾ ਛਾ ਗਿਆ। ਸੋਸ਼ਲ ਮੀਡੀਆ ਦੀ ਰਿਪੋਰਟ ਮੁਤਾਬਕ ਵੈਨਜ਼ੁਏਲਾ ਦੀ ਰਾਜਧਾਨੀ ਕਾਰਾਕਸ ਸਮੇਤ ਲਗਭਗ 17 ਸੂਬਿਆਂ 'ਚ ਸੋਮਵਾਰ ਨੂੰ ਸਥਾਨਕ ਸਮੇਂ ਮੁਤਾਬਕ ਸ਼ਾਮ 4.40 ਵਜੇ ਬਿਜਲੀ ਸਪਲਾਈ ਠੱਪ ਹੋਣ ਨਾਲ ਪ੍ਰਭਾਵਿਤ ਹੋਏ।
ਬਿਜਲੀ ਨਾ ਹੋਣ ਕਾਰਨ ਟੈਲੀਫੋਨ ਸੇਵਾਵਾਂ, ਆਵਾਜਾਈ ਲਾਈਟਾਂ ਅਤੇ ਹੋਰ ਬੁਨਿਆਦੀ ਸੇਵਾਵਾਂ ਪ੍ਰਭਾਵਿਤ ਹੋਈਆਂ ਅਤੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੋਸ਼ਲ ਮੀਡੀਆ 'ਤੇ ਕਾਰਾਕਾਸ 'ਚ ਪੈਦਲ ਆਪਣੀ ਮੰਜ਼ਲ ਤਕ ਜਾਂਦੇ ਹੋਏ ਲੋਕਾਂ ਦੀਆਂ ਤਸਵੀਰਾਂ ਪੋਸਟ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਵੈਨਜ਼ੁਏਲਾ 'ਚ 7 ਮਾਰਚ ਨੂੰ ਵੀ ਬਿਜਲੀ ਸਪਲਾਈ ਬੰਦ ਹੋਣ ਕਾਰਨ ਹਨੇਰਾ ਛਾ ਗਿਆ ਸੀ। ਸਰਕਾਰੀ ਬਿਜਲੀ ਕੰਪਨੀ ਨੇ ਸਿਰਫ ਕਾਰਾਕਸ ਦੇ ਪ੍ਰਭਾਵਿਤ ਇਲਾਕਿਆਂ 'ਚ ਬਿਜਲੀ ਠੱਪ ਹੋਣ ਦੀ ਖਬਰ ਦਿੱਤੀ ਹੈ।
ਬੰਗਲਾਦੇਸ਼ : ਵਿਦਿਆਰਥੀਆਂ ਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ 'ਚ ਮੌਲਾਨਾ ਗ੍ਰਿਫਤਾਰ
NEXT STORY