ਸੈਕਰਾਮੈਂਟੋ, (ਰਾਜ ਗੋਗਨਾ)— ਬੀਤੇ ਦਿਨ ਐਲਕ ਗਰੋਵ ਸਿਟੀ ਦੇ ਡਾਇਵਰਸਿਟੀ ਇਨਕਲਿਊਜ਼ਨ ਦੀ ਮੀਟਿੰਗ ਸਿਟੀ ਹਾਲ ਵਿਖੇ ਹੋਈ। ਇਸ ਵਿਚ ਕਮਿਸ਼ਨਰ ਗੁਰਜਤਿੰਦਰ ਸਿੰਘ ਰੰਧਾਵਾ, ਡਾ. ਭਾਵਿਨ ਪਾਰਖ, ਜਿੰਕੀ ਡਾਲਰ, ਡਾ. ਅਸ਼ੋਕ ਸ਼ੰਕਰ, ਮਹਿੰਦਰ ਸਿੰਘ, ਸਕਾਟ ਮੈਤਸੂਮੋਟੋ, ਕ੍ਰਿਸਟੋਫਰ ਟੈਨ, ਡਾ. ਰੇਅਮੰਡ, ਅਰਜੂਮੰਡ ਅਜ਼ੀਮੀ ਤੇ ਜੈਸਿਕਾ ਕਾਰਟਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਕਮਿਸ਼ਨ ਦੇ ਨਵੇਂ ਚੇਅਰਮੈਨ ਭਾਵਿਨ ਪਾਰਖ ਨੂੰ ਚੁਣਿਆ ਗਿਆ, ਜਦਕਿ ਜੈਸਿਕਾ ਕਾਰਟਰ ਵਾਈਸ ਚੇਅਰ ਹੋਵੇਗੀ। ਇਸ ਮੀਟਿੰਗ ਵਿਚ ਐਲਕ ਗਰੋਵ ਸਿਟੀ ਦੇ ਉੱਚ ਅਧਿਕਾਰੀਆਂ ਅਤੇ ਪੁਲਿਸ ਅਫਸਰਾਂ ਨੇ ਕਮਿਸ਼ਨ ਨੂੰ ਸਿਟੀ ਵਿਚ ਆਪਸੀ ਭਾਈਚਾਰਾ ਬਣਾਏ ਰੱਖਣ ਦੀ ਅਪੀਲ ਕੀਤੀ।
ਚੀਨ ਦੇ ਵੁਹਾਨ 'ਚ ਫਸੇ 25 ਭਾਰਤੀ, ਸਿੰਗਾਪੁਰ ਤੇ ਵੀਅਤਨਾਮ ਪਹੁੰਚਿਆ ਵਾਇਰਸ
NEXT STORY