ਬੀਜਿੰਗ (ਬਿਊਰੋ): ਚੀਨ ਦੇ ਕੋਰੋਨਾਵਾਇਰਸ ਨਾਲ ਪ੍ਰਭਾਵਿਤ ਸ਼ਹਿਰ ਵੁਹਾਨ ਵਿਚ ਭਾਰਤ ਦੇ 25 ਵਿਦਿਆਰਥੀ ਫਸੇ ਹੋਏ ਹਨ। ਲੱਗਭਗ 1.1 ਕਰੋੜ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਫਸੇ ਭਾਰਤੀ ਵਿਦਿਆਰਥੀਆਂ ਵਿਚੋਂ 20 ਕੇਰਲ ਦੇ ਹਨ। ਅਸਲ ਵਿਚ ਵਾਇਰਸ ਨੂੰ ਸ਼ਹਿਰ ਤੋਂ ਬਾਹਰ ਫੈਲਣ ਤੋਂ ਰੋਕਣ ਲਈ ਵੁਹਾਨ ਨੇ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਲਗਾ ਦਿੱਤੀ ਹੈ। ਚੀਨ ਵਿਚ ਇਸ ਵਾਇਰਸ ਨਾਲ ਹੁਣ ਤੱਕ 25 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 830 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋ ਚੁੱਕੀ ਹੈ। ਚੀਨ ਵਿਚ ਭਾਰਤੀ ਦੂਤਾਵਾਸ ਨੇ ਇਕ ਬਿਆਨ ਵਿਚ ਕਿਹਾ ਕਿ ਉਹ ਸਥਿਤੀ 'ਤੇ ਗੰਭੀਰਤਾ ਨਾਲ ਨਜ਼ਰ ਬਣਾਏ ਹੋਏ ਹੈ।
ਉੱਧਰ ਚੀਨ ਦੇ ਵੁਹਾਨ ਸ਼ਹਿਰ ਤੋਂ ਕੋਰੋਨਾਵਾਇਰਸ ਫੈਲਣਾ ਸ਼ੁਰੂ ਹੋਇਆ ਅਤੇ ਹੁਣ ਇਹ ਗੁਆਂਢੀ ਦੇਸ਼ ਸਿੰਗਾਪੁਰ ਅਤੇ ਵੀਅਤਨਾਮ ਤੱਕ ਫੈਲ ਚੁੱਕਾ ਹੈ। ਚੀਨੀ ਅਧਿਕਾਰੀਆਂ ਨੇ ਵੀਰਵਾਰ ਨੂੰ ਵਾਇਰਸ ਦਾ ਪ੍ਰਸਾਰ ਰੋਕਣ ਲਈ ਵੁਹਾਨ ਸਮੇਤ 8 ਸ਼ਹਿਰਾਂ ਹੁਆਗਾਂਗ, ਏਝਾਓ, ਚੀਬੀ, ਸ਼ਿਆਤਾਓ,ਝਿਜਿਆਂਗ, ਛਿਨਜਿਆਂਗ ਅਤੇ ਲਿਚੁਆਨ ਵਿਚ ਜਨਤਕ ਆਵਾਜਾਈ 'ਤੇ ਰੋਕ ਲਗਾ ਦਿੱਤੀ ਹੈ। ਵੁਹਾਨ ਦੇ ਰੇਲਵੇ ਸਟੇਸ਼ਨ ਅਤੇ ਹਵਾਈ ਅੱਡੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।
ਚੀਨੀ ਅਧਿਕਾਰੀਆਂ ਨੇ ਭਾਰਤੀਆਂ ਨੂੰ ਖਾਧ ਸਪਲਾਈ ਸਮੇਤ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਕੇਰਲ ਵਿਚ ਹਵਾਈ ਅੱਡੇ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਦਿੱਲੀ, ਮੁੰਬਈ, ਕੋਲਕਾਤਾ ਹਵਾਈ ਅੱਡਿਆਂ 'ਤੇ ਚੈਕਿੰਗ ਦੀ ਸਖਤ ਵਿਵਸਥਾ ਕੀਤੀ ਗਈ ਹੈ। ਚੀਨ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਉਸ ਨੇ ਦੋ ਹੈਲਪਲਾਈਨ ਨੰਬਰ +8618612083629 ਅਤੇ +8618612083617 ਜਾਰੀ ਕੀਤੇ ਹਨ। ਇਹਨਾਂ 'ਤੇ ਸੰਪਰਕ ਕਰ ਕੇ ਇਸ ਵਾਇਰਸ ਬਾਰੇ ਗੱਲ ਕੀਤੀ ਜਾ ਸਕਦੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਇਰਸ ਤੋਂ ਬੱਚਣਾ ਹੀ ਸਭ ਤੋ ਵਧੀਆ ਤਰੀਕਾ ਹੈ ਕਿਉਂਕਿ ਇਸ ਦਾ ਕੋਈ ਇਲਾਜ ਨਹੀਂ ਹੈ।
ਜੇਕਰ ਬੁਖਾਰ ਹੋ ਰਿਹਾ ਹੈ, ਖੰਘ ਦੀ ਸ਼ਿਕਾਇਤ ਹੈ ਅਤੇ ਸਾਹ ਲੈਣ ਵਿਚ ਪਰੇਸ਼ਾਨੀ ਹੋ ਰਹੀ ਹੈ ਤਾਂ ਇਹ ਕੋਰੋਨਾਵਾਇਰਸ ਦੇ ਲੱਛਣ ਹੋ ਸਕਦੇ ਹਨ। ਇਹ ਹਵਾ ਵਿਚ ਖੰਘਣ ਅਤੇ ਛਿੱਕਣ ਨਾਲ ਫੈਲਦਾ ਹੈ। ਇਸ ਦੇ ਇਲਾਵਾ ਹੱਥ ਮਿਲਾਉਣ ਤੇ ਵਾਇਰਸ ਨਾਲ ਪੀੜਤ ਮਰੀਜ਼ ਦੇ ਸੰਪਰਕ ਵਿਚ ਆਉਣ ਕਾਰਨ ਵੀ ਇਹ ਬੀਮਾਰੀ ਫੈਲਦੀ ਹੈ।
ਭਾਰਤ ਸਰਕਾਰ ਨੇ ਕਿਹਾ ਕਿ ਸਾਊਦੀ ਅਰਬ ਵਿਚ ਕੰਮ ਕਰਨ ਵਾਲੀ ਕੇਰਲ ਦੀ ਇਕ ਨਰਸ ਦੇ ਵਾਇਰਸ ਨਾਲ ਪ੍ਰਭਾਵਿਤ ਹੋਣ ਦਾ ਖਦਸ਼ਾ ਸੀ ਪਰ ਜਾਂਚ ਦੇ ਬਾਅਦ ਇਹ ਸਾਫ ਹੋ ਗਿਆ ਹੈ ਕਿ ਉਹ ਪੂਰੀ ਤਰ੍ਹਾਂ ਠੀਕ ਹੈ। ਵਿਦੇਸ਼ ਰਾਜ ਮੰਤਰੀ ਵੀ. ਮੁਰਲੀਧਰਨ ਨੇ ਵੀਰਵਾਰ ਨੂੰ ਟਵੀਟ ਵਿਚ ਲਿਖਿਆ,''ਕੇਰਲ ਦੀ ਇਕ ਨਰਸ ਅਸੀਰ ਨੈਸ਼ਨਲ ਹਸਪਤਾਲ ਵਿਚ ਇਲਾਜ ਕਰਵਾ ਰਹੀ ਹੈ, ਉਸ ਨੂੰ ਜਨਰਲ ਵਾਰਡ ਵਿਚ ਸ਼ਿਫਟ ਕੀਤਾ ਜਾ ਚੁੱਕਾ ਹੈ।''
ਸਾਹਿਤਕਾਰ ਇੰਦਰ ਸਿੰਘ ਖਾਮੋਸ਼ ਦਾ ਅਮਰੀਕਾ 'ਚ ਦਿਹਾਂਤ
NEXT STORY