ਵੈੱਬ ਡੈਸਕ : ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ) ਦੀ ਇੱਕ ਮਸ਼ਹੂਰ ਹਸਤੀ Jimmy Savile ਨੇ 1960 ਤੋਂ 2000 ਤੱਕ ਲਗਭਗ 40 ਸਾਲਾਂ ਤੱਕ ਬੀਬੀਸੀ 'ਚ ਆਪਣੀ ਨੌਕਰੀ ਦੌਰਾਨ ਸੈਂਕੜੇ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ। ਇਸ ਮਾਮਲੇ ਵਿੱਚ ਯੂਕੇ ਪੁਲਸ ਹੱਥ 'ਤੇ ਹੱਥ ਧਰ ਕੇ ਵੇਖਦੀ ਰਹੀ ਤੇ ਯੌਨ ਸ਼ੋਸ਼ਣ ਦੇ ਪੀੜਤ ਬੱਚਿਆਂ ਨੂੰ ਨਿਆ ਨਹੀਂ ਮਿਲ ਸਕਿਆ। ਮੁਲਜ਼ਮ Jimmy Savile ਦੀ 2011 ਵਿਚ ਮੌਤ ਹੋ ਗਈ ਹੈ ਪਰ ਹੁਣ ਟੈਸਲਾ ਦੇ ਸੀਈਓ ਮਸਲ ਨੇ ਇਸ ਨੂੰ ਵੱਡਾ ਮੁੱਦਾ ਬਣਾਇਆ ਹੈ। ਮਸਕ ਨੇ ਬਾਕਾਇਦਾ ਇਸ ਨੂੰ ਲੈ ਕੇ ਯੂਕੇ ਦੇ ਪ੍ਰਧਾਨ ਮੰਤਰੀ ਕੀਅਰ ਸਟਾਰਮਰ ਦੇ ਖਿਲਾਫ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) 'ਤੇ ਇਕ ਮੁਹਿੰਮ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ : ਘਰੋਂ ਨਿਕਲਣ ਤੋਂ ਪਹਿਲਾਂ ਜ਼ਰੂਰ ਪੜ੍ਹ ਲਓ ਇਹ ਖ਼ਬਰ, ਕਈ Main Roads ਬੰਦ
ਕੌਣ ਹੈ Jimmy Savile?
ਜਿੰਮੀ ਸੇਵਿਲ (ਜਨਮ 31 ਅਕਤੂਬਰ 1926, ਲੀਡਜ਼, ਇੰਗਲੈਂਡ - ਮੌਤ 29 ਅਕਤੂਬਰ 2011, ਲੀਡਜ਼) ਇੱਕ ਬ੍ਰਿਟਿਸ਼ ਮਨੋਰੰਜਨ ਸੀ। ਉਸਦੀ ਮੌਤ ਤੋਂ ਬਾਅਦ, ਉਸ 'ਤੇ ਜਿਨਸੀ ਸ਼ੋਸ਼ਣ ਸਕੈਂਡਲ ਦੇ ਦੋਸ਼ ਲੱਗੇ। ਦੂਜੇ ਵਿਸ਼ਵ ਯੁੱਧ ਦੌਰਾਨ, ਸੇਵਿਲ ਨੇ ਕਿਸ਼ੋਰ ਦੇ ਰੂਪ ਵਿੱਚ ਕੋਲੇ ਦੀਆਂ ਖਾਣਾਂ ਵਿੱਚ ਕੰਮ ਕੀਤਾ, ਜਿੱਥੇ ਇੱਕ ਖਾਨ ਵਿੱਚ ਧਮਾਕੇ ਵਿੱਚ ਉਸਨੂੰ ਗੰਭੀਰ ਸੱਟਾਂ ਲੱਗੀਆਂ। ਫਿਰ ਉਸਨੇ ਡਾਂਸ ਹਾਲ ਮੈਨੇਜਰ ਅਤੇ ਡੀਜੇ ਵਜੋਂ ਕੰਮ ਕੀਤਾ। ਉਹ ਆਖਰਕਾਰ ਰੇਡੀਓ ਲਕਸਮਬਰਗ ਲਈ ਇੱਕ ਡੀਜੇ ਬਣ ਗਿਆ ਅਤੇ 1968 ਤੋਂ ਬੀਬੀਸੀ ਰੇਡੀਓ 1 ਵਿੱਚ ਵੀ ਕੰਮ ਕੀਤਾ।
ਕਿਸ ਨੇ ਕੀਤੀ ਮਾਮਲੇ ਦੀ ਜਾਂਚ?
ਆਪਰੇਸ਼ਨ ਯੇਵਟਰੀ (Operation Yewtree) ਬ੍ਰਿਟੇਨ ਵਿਚ ਸਾਲ 2012 ਵਿਚ ਸ਼ੁਰੂ ਕੀਤਾ ਗਿਆ ਇਕ ਵੱਡੀ ਪੁਲਸ ਜਾਂਚ ਮੁਹਿੰਮ ਸੀ। ਇਸ ਜਾਂਚ ਵਿਚ ਮੁੱਖ ਤੌਰ ਉੱਤੇ ਬ੍ਰਿਟਿਸ਼ ਟੀਵੀ ਪ੍ਰੈ਼ਜ਼ੇਂਟਰ ਤੇ ਰੋਡੀਓ ਹੋਸਟ ਜਿੰਮੀ ਸੈਵਿਲ ਦੇ ਖਿਲਾਫ ਯੌਨ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਗਈ ਸੀ। ਇਸ ਆਪਰੇਸ਼ਨ ਤੋਂ ਬਾਅਦ ਹੋਰ ਵਿਅਕਤੀਆਂ ਤਕ ਵੀ ਇਹ ਜਾਂਚ ਪਹੁੰਚੀ, ਜਿਨ੍ਹਾਂ ਉੱਤੇ ਯੌਨ ਸ਼ੋਸ਼ਣ ਦੇ ਦੋਸ਼ ਸਨ। ਇਹ ਦੋਸ਼ ਉਸ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਸਨ। ਹੋਰ ਵਿਅਕਤੀਆਂ 'ਤੇ ਵੀ ਜਾਂਚ ਦੌਰਾਨ ਜਿਨਸੀ ਸ਼ੋਸ਼ਣ ਅਤੇ ਦੁਰਵਿਵਹਾਰ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿੱਚ ਮਨੋਰੰਜਨ, ਮੀਡੀਆ ਅਤੇ ਜਨਤਕ ਜੀਵਨ ਦੀਆਂ ਪ੍ਰਮੁੱਖ ਹਸਤੀਆਂ ਸ਼ਾਮਲ ਹਨ।
ਇਹ ਵੀ ਪੜ੍ਹੋ : 100 ਦੇ ਨੋਟ ਦੇ ਨਿਲਾਮੀ 'ਚ ਮਿਲੇ 56 ਲੱਖ! ਆਖਿਰ ਕੀ ਸੀ ਇਸ 'ਚ ਅਜਿਹਾ
ਸੇਵਿਲ ਤੋਂ ਇਲਾਵਾ ਵੱਡੀਆਂ ਹਸਤੀਆਂ ਦੇ ਨਾਂ
ਜਾਂਚ ਦੌਰਾਨ ਸਾਵਿਲ ਤੋਂ ਇਲਾਵਾ ਮਨੋਰੰਜਨ ਅਤੇ ਜਨਤਕ ਜੀਵਨ ਨਾਲ ਜੁੜੇ ਹੋਰ ਪ੍ਰਮੁੱਖ ਲੋਕਾਂ ਨੂੰ ਵੀ ਜਾਂਚ ਦੇ ਘੇਰੇ ਵਿਚ ਲਿਆਂਦਾ ਗਿਆ। ਇਨ੍ਹਾਂ 'ਚ ਗੈਰੀ ਗਲਿਟਰ, ਸਟੂਅਰਟ ਹਾਲ ਤੇ ਫਰੈਡੀ ਸਟਾਰ ਵੀ ਸ਼ਾਮਲ ਸਨ। ਗੈਰੀ ਗਲਿਟਰ ਨੂੰ ਬਾਲ ਜਿਨਸੀ ਸ਼ੋਸ਼ਣ ਦਾ ਦੋਸ਼ੀ ਪਾਇਆ ਗਿਆ ਅਤੇ ਜੇਲ੍ਹ ਭੇਜਿਆ ਗਿਆ। ਸਟੂਅਰਟ ਹਾਲ ਨੂੰ ਵੀ ਜਿਨਸੀ ਦੁਰਵਿਹਾਰ ਦਾ ਦੋਸ਼ੀ ਪਾਇਆ ਗਿਆ। ਫਰੈਡੀ ਸਟਾਰ 'ਤੇ ਵੀ ਦੋਸ਼ ਲਗਾਇਆ ਗਿਆ ਸੀ, ਪਰ ਬਾਅਦ ਵਿਚ ਉਸ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਗਿਆ।
ਯੂਕੇ ਦੀ ਸੰਸਦ 'ਚ ਪੇਸ਼ ਹੋਈ ਰਿਪੋਰਟ
'Operation Yewtree' ਦੇ ਖੁਲਾਸੇ ਤੋਂ ਬਾਅਦ ਯੂਕੇ ਦੀ ਸੰਸਦ 'ਚ ਇਹ ਮੁੱਦਾ ਗੂੰਜਿਆ। ਇਸਨੇ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਵਿੱਚ ਸੰਸਥਾਗਤ ਅਸਫਲਤਾਵਾਂ ਦਾ ਪਰਦਾਫਾਸ਼ ਕੀਤਾ ਅਤੇ ਸੰਸਦ ਨੂੰ ਉਨ੍ਹਾਂ ਨਾਲ ਨਜਿੱਠਣ ਲਈ ਨਵੀਆਂ ਨੀਤੀਆਂ ਅਤੇ ਮਜ਼ਬੂਤ ਉਪਾਅ ਅਪਣਾਉਣ ਲਈ ਮਜਬੂਰ ਕੀਤਾ। ਸੰਸਦ ਵਿਚ ਪੇਸ਼ ਹੋਈ Giving Victims a Voice ਰਿਪੋਰਟ 'ਚ ਸੇਵਿਲ ਦੇ ਅਪਰਾਧਾਂ ਤੇ ਸੰਸਥਾਵਾਂ ਦੀਆਂ ਅਸਫਲਤਾਵਾਂ ਦਾ ਵੇਰਵਾ ਦਿੱਤਾ ਗਿਆ। ਰਿਪੋਰਟ ਨੇ ਆਪਣੇ ਅਪਰਾਧਾਂ ਨੂੰ ਛੁਪਾਉਣ ਵਿੱਚ ਸੇਵਿਲ ਦੀ ਪ੍ਰਸਿੱਧੀ ਅਤੇ ਪ੍ਰਭਾਵ ਦੀ ਭੂਮਿਕਾ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਬ੍ਰਿਟਿਸ਼ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਬੀਬੀਸੀ), ਐੱਨਐੱਚਐੱਸ (ਰਾਸ਼ਟਰੀ ਸਿਹਤ ਸੇਵਾ) ਤੇ ਹੋਰ ਸੰਸਥਾਵਾਂ ਦੀ ਜ਼ਿੰਮੇਵਾਰੀ ਬਾਰੇ ਸਵਾਲ ਉਠਾਏ ਗਏ ਸਨ। ਇਸ ਨੇ ਸਪੱਸ਼ਟ ਕੀਤਾ ਕਿ ਇਨ੍ਹਾਂ ਸੰਸਥਾਵਾਂ ਨੇ ਦਹਾਕਿਆਂ ਤੋਂ ਜਿੰਮੀ ਸੇਵਿਲ ਅਤੇ ਹੋਰ ਮੁਲਜ਼ਮਾਂ ਵਿਰੁੱਧ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਨਹੀਂ ਲਿਆ।
ਇਹ ਵੀ ਪੜ੍ਹੋ : Rj ਸਿਮਰਨ ਦੇ ਭਰਾ ਨੇ Instagram 'ਤੇ ਪਾਈ ਭਾਵੁੱਕ ਪੋਸਟ! ਸਾਂਝੀਆਂ ਕੀਤੀਆਂ ਪਰਿਵਾਰਕ ਤਸਵੀਰਾਂ
ਕੀ ਪੀੜਤਾਂ ਨੂੰ ਮਿਲਿਆ ਇਨਸਾਫ?
ਇਸ ਦੌਰਾਨ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਇੰਨੇ ਵੱਡੇ ਘਟਨਾਕ੍ਰਮ ਤੋਂ ਬਾਅਦ ਪੀੜਤਾਂ ਨੂੰ ਇਨਸਾਫ ਮਿਲ ਸਕਿਆ। ਇਥੇ ਦੱਸ ਦਈਏ ਕਿ ਸੇਵਿਲ ਦੀ 2011 'ਚ ਮੌਤ ਹੋ ਗਈ ਸੀ, ਇਸ ਲਈ ਉਸਨੂੰ ਗ੍ਰਿਫਤਾਰ ਜਾਂ ਸਜ਼ਾ ਨਹੀਂ ਦਿੱਤੀ ਜਾ ਸਕੀ। ਇਸ ਸਾਰੀ ਜਾਂਚ ਤੋਂ ਬਾਅਦ ਪੀੜਤਾਂ ਨੂੰ ਮੁਆਵਜ਼ਾ ਦਿੱਤਾ ਗਿਆ ਤੇ ਉਨ੍ਹਾਂ ਵੱਲੋਂ ਦੱਸੀ ਗਈ ਹੱਡ ਬੀਤੀ ਨੂੰ ਵੀ ਸਵਿਕਾਰਿਆ ਗਿਆ। ਇਸ ਸਾਰੀ ਜਾਂਚ ਤੋਂ ਬਾਅਦ ਕਈ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਜ਼ਾਵਾਂ ਦਿੱਤੀਆਂ ਗਈਆਂ। ਕੁਝ ਮਾਮਲਿਆਂ 'ਚ ਸਬੂਤਾਂ ਦੀ ਘਾਟ ਕਾਰਨ ਦੋਸ਼ੀ ਠਹਿਰਾਇਆ ਨਹੀਂ ਜਾ ਸਕਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਯਾਤਰੀਆਂ ਨੂੰ ਲਿਜਾ ਰਹੇ 'ਬੁੱਢਾ ਏਅਰ' ਦੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ
NEXT STORY