ਇੰਟਰਨੈਸ਼ਨਲ ਡੈਸਕ- ਅਫ਼ਗਾਨਿਸਤਾਨ ਨਾਲ ਬਣੇ ਤਣਾਅਪੂਰਨ ਹਾਲਾਤਾਂ ਵਿਚਾਲੇ ਪਾਕਿਸਤਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਖੈਬਰ ਪਖਤੂਨਖਵਾ ਦੇ ਬੰਨੂ ਜ਼ਿਲ੍ਹੇ ਦੀ ਮਿਰਯਾਨ ਤਹਿਸੀਲ ਵਿੱਚ ਸ਼ਨੀਵਾਰ ਸਵੇਰੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਨੇ ਪਾਕਿਸਤਾਨੀ ਸੈਨਾ ਦੇ ਕਾਫਲੇ 'ਤੇ ਘਾਤ ਲਾ ਕੇ ਵੱਡਾ ਹਮਲਾ ਕੀਤਾ। ਇਸ ਹਮਲੇ ਵਿੱਚ ਘੱਟੋ-ਘੱਟ 10 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ ਅਤੇ ਕਈ ਹੋਰ ਜ਼ਖਮੀ ਹੋਏ ਦੱਸੇ ਜਾ ਰਹੇ ਹਨ।
ਟੀ.ਟੀ.ਪੀ. ਦੇ ਅੱਤਵਾਦੀਆਂ ਨੇ ਆਈ.ਈ.ਡੀ. (IED) ਬਲਾਸਟ ਕਰ ਕੇ ਸੈਨਾ ਦੇ ਇੱਕ ਵਾਹਨ ਨੂੰ ਤਬਾਹ ਕਰ ਦਿੱਤਾ। ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ।
ਮਿਲੀ ਜਾਣਕਾਰੀ ਅਨੁਸਾਰ, ਇਹ ਹਮਲਾ ਸਵੇਰ ਦੇ ਸਮੇਂ ਹੋਇਆ ਜਦੋਂ ਸੈਨਾ ਦਾ ਕਾਫਲਾ ਸਰਹੱਦੀ ਇਲਾਕੇ ਤੋਂ ਲੰਘ ਰਿਹਾ ਸੀ।
ਦੱਸਿਆ ਜਾਂਦਾ ਹੈ ਕਿ 15 ਤੋਂ 20 ਹਥਿਆਰਬੰਦ ਟੀ.ਟੀ.ਪੀ. ਅੱਤਵਾਦੀਆਂ ਨੇ ਸੜਕ ਕਿਨਾਰੇ ਲੁਕ ਕੇ ਆਈ.ਈ.ਡੀ. ਬੰਬ ਬਲਾਸਟ ਕੀਤਾ ਤੇ ਫਿਰ ਅੰਨ੍ਹੇਵਾਹ ਗੋਲੀਬਾਰੀ ਕੀਤੀ। ਹਮਲੇ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਵਿਸਫੋਟ ਦੀ ਆਵਾਜ਼ ਮੀਲਾਂ ਦੂਰ ਤੱਕ ਸੁਣਾਈ ਦਿੱਤੀ ਸੀ, ਜਿਸ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ।
ਰੂਸ ਨੇ ਖਿੱਚ ਲਈ ਪਰਮਾਣੂ ਹਥਿਆਰਾਂ ਦੀ ਟੈਸਟਿੰਗ ਦੀ ਤਿਆਰੀ ! ਵਿਦੇਸ਼ ਮੰਤਰੀ ਦੇ ਦਾਅਵੇ ਨੇ ਮਚਾਈ ਖਲਬਲੀ
NEXT STORY