ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) - ਯੂਕੇ ਵਿਚ ਮਹਾਮਾਰੀ ਦੌਰਾਨ ਲੋਕਾਂ ਦੀ ਸੇਵਾ ਅਤੇ ਇਲਾਜ ਵਿਚ ਮਦਦ ਕਰਨ ਲਈ ਐਂਬੂਲੈਂਸ ਸੇਵਾ ਕਰਮਚਾਰੀਆਂ ਨੇ ਬਾਖ਼ੂਬੀ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਇਸ ਸੇਵਾ ਨੂੰ ਹੋਰ ਬਿਹਤਰ ਬਣਾਉਣ ਲਈ ਸਰਕਾਰ ਨੇ ਐਲਾਨ ਕੀਤਾ ਹੈ ਕਿ ਇੰਗਲੈਂਡ ਵਿਚ ਹਜ਼ਾਰਾਂ ਐਂਬੂਲੈਂਸ ਕਰਮਚਾਰੀਆਂ ਨੂੰ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਐੱਨ. ਐੱਚ. ਐੱਸ. ਸਟਾਫ 'ਤੇ ਹੁੰਦੇ ਹਮਲਿਆਂ ਵਿਚ ਵਾਧੇ ਤੋਂ ਬਾਅਦ ਬਾਡੀ ਕੈਮਰੇ ਦਿੱਤੇ ਜਾਣਗੇ। ਐਂਬੂਲੈਂਸ ਕਰਮਚਾਰੀਆਂ ਦੇ ਸਬੰਧ ਵਿਚ ਅੰਕੜੇ ਦਰਸਾਉਂਦੇ ਹਨ ਕਿ ਪਿਛਲੇ ਸਾਲ ਲੋਕਾਂ ਵੱਲੋਂ 3,569 ਦੇ ਕਰੀਬ ਐਂਬੂਲੈਂਸ ਸਟਾਫ਼ 'ਤੇ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ, ਜੋ ਕਿ 2016-17 ਦੇ ਮੁਕਾਬਲੇ 30% ਵੱਧ ਸੀ।
ਸਰਕਾਰ ਵੱਲੋਂ ਇਹ ਯੋਜਨਾ ਲੰਡਨ ਅਤੇ ਉੱਤਰ-ਪੂਰਬ ਵਿਚ ਸਫ਼ਲਤਾ ਪੂਰਵਕ ਕੀਤੇ ਗਏ ਪ੍ਰੀਖਣ ਤੋਂ ਬਾਅਦ ਜਾਰੀ ਕੀਤੀ ਜਾ ਰਹੀ ਹੈ। ਇਸ ਤਹਿਤ ਬਾਡੀ ਕੈਮਰੇ ਪੂਰੇ ਦੇਸ਼ ਵਿਚ 10 ਐਂਬੂਲੈਂਸ ਟਰੱਸਟਾਂ ਵਿਚ ਚਾਲਕਾਂ ਨੂੰ ਦਿੱਤੇ ਜਾਣਗੇ। ਮੈਡੀਕਲ ਕਰਮਚਾਰੀ ਇਹ ਕੈਮਰੇ ਪਹਿਨਣਗੇ ਅਤੇ ਕਿਸੇ ਵੀ ਦੁਰਵਿਵਹਾਰ ਵਾਲੀ ਸਥਿਤੀ ਵਿਚ ਰਿਕਾਰਡਿੰਗ ਸ਼ੁਰੂ ਕਰਨ ਲਈ ਇਕ ਬਟਨ ਦਬਾ ਕੇ ਰਿਕਾਰਡਿੰਗ ਕਰ ਸਕਣਗੇ। ਜਿਸ ਉਪਰੰਤ ਲੋੜ ਪੈਣ 'ਤੇ ਇਸਦੀ ਰਿਕਾਰਡਿੰਗ ਪੁਲਸ ਨੂੰ ਦਿੱਤੀ ਜਾ ਸਕਦੀ ਹੈ। ਐੱਨ. ਐੱਚ. ਐੱਸ. ਅਧਿਕਾਰੀ, ਪ੍ਰੇਰਣਾ ਈਸਾਰ ਅਨੁਸਾਰ ਸਿਹਤ ਵਿਭਾਗ ਸਟਾਫ ਦੇ ਹਰੇਕ ਮੈਂਬਰ ਨੂੰ ਕੰਮ 'ਤੇ ਸੁਰੱਖਿਅਤ ਰਹਿਣ ਦਾ ਮੌਲਿਕ ਅਧਿਕਾਰ ਹੈ ਅਤੇ ਹਿੰਸਾ, ਦੁਰਵਿਹਾਰ ਨੂੰ ਖ਼ਤਮ ਕਰਨਾ ਸਰਕਾਰ ਦੀ ਵੀ ਪਹਿਲ ਹੈ। ਸਟਾਫ਼ ਪ੍ਰਤੀ ਹੋਣ ਵਾਲੀਆਂ ਘਟਨਾਵਾਂ ਦੀ ਗਿਣਤੀ ਨੂੰ ਘਟਾਉਣ ਦੇ ਨਾਲ ਇਹ ਕੈਮਰੇ ਲੋਕਾਂ ਨੂੰ ਵੀ ਸੁਰੱਖਿਅਤ ਰੱਖਣਗੇ।
ਵਿਗਿਆਨੀਆਂ ਦਾ ਦਾਅਵਾ, ਦੁਨੀਆ 'ਚ ਪਹਿਲੀ ਵਾਰ ਲੈਬ 'ਚ ਤਿਆਰ ਹੋਇਆ 'ਮਾਂ ਦਾ ਦੁੱਧ'
NEXT STORY