ਲੰਡਨ (ਬਿਊਰੋ)— ਇੰਗਲੈਂਡ ਵਿਚ ਇਕ ਨੌਜਵਾਨ ਦੇ ਪਿਆਰ ਦੀ ਕੀਮਤ ਮੱਛੀਆਂ ਨੂੰ ਆਪਣੀ ਜਾਨ ਦੇ ਕੇ ਚੁਕਾਉਣੀ ਪਈ। ਆਪਣੀ ਸਾਬਕਾ ਗਰਲਫਰੈਂਡ ਤੋਂ ਪਰੇਸ਼ਾਨ 36 ਸਾਲਾ ਨੌਜਵਾਨ ਬੇਂਜਾਮਿਨ ਐਵਿਲ ਨੇ ਬਦਲਾ ਲੈਣ ਲਈ ਉਸ ਦੀਆਂ 50 ਮੱਛੀਆਂ ਨੂੰ ਮਾਰ ਦਿੱਤਾ। ਬੇਂਜਾਮਿਨ ਨੇ ਕੱਪੜੇ ਧੋਣ ਵਾਲਾ ਪਾਊਡਰ ਮੱਛੀਆਂ ਦੇ ਟੈਂਕ ਵਿਚ ਪਾ ਦਿੱਤਾ ਸੀ। ਸੂਚਨਾ ਮਿਲਦੇ ਹੀ ਪੁਲਸ ਨੇ ਤੁਰੰਤ ਬੇਂਜਾਮਿਨ ਨੂੰ ਗ੍ਰਿਫਤਾਰ ਕਰ ਲਿਆ।

ਅਦਾਲਤ ਨੇ ਪਸ਼ੂਆਂ ਨਾਲ ਬੇਰਹਿਮੀ ਦਾ ਮਾਮਲਾ ਦੇਖਦਿਆਂ ਬੇਂਜਾਮਿਨ ਨੂੰ 14 ਹਫਤੇ ਦੀ ਜੇਲ ਦੀ ਸਜ਼ਾ ਸੁਣਾਈ। ਨਾਲ ਹੀ 12 ਮਹੀਨੇ ਲਈ ਕੰਮ ਤੋਂ ਸਸਪੈਂਡ ਕਰ ਦਿੱਤਾ। ਹੁਣ ਬੇਂਜਾਮਿਨ ਅਗਲੇ 10 ਸਾਲ ਤੱਕ ਕਿਸੇ ਵੀ ਜਾਨਵਰ ਨੂੰ ਨਹੀਂ ਪਾਲ ਸਕੇਗਾ। ਇਸ ਅਪਰਾਧ ਲਈ ਅਦਾਲਤ ਨੇ ਬੇਂਜਾਮਿਨ 'ਤੇ 28,658 ਰੁਪਏ ਦਾ ਜ਼ੁਰਮਾਨਾ ਵੀ ਲਗਾਇਆ ਹੈ।
ਸੂਡਾਨ 'ਚ ਪਹਿਲੀ ਵਾਰ ਵਿਦੇਸ਼ ਮੰਤਰੀ ਬਣੀ ਔਰਤ
NEXT STORY