ਗਲਾਸਗੋ/ਸਕਾਟਲੈਂਡ (ਮਨਦੀਪ ਖੁਰਮੀ ਹਿੰਮਤਪੁਰਾ): ਇੰਗਲੈਂਡ ਵਿੱਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ 21 ਤੱਕ ਪਹੁੰਚ ਗਈ ਹੈ। ਇਸਦਾ ਖੌਫ ਸ਼ਾਹੀ ਪਰਿਵਾਰ ਦੇ ਵਿਹੜੇ ਵਿੱਚ ਵੀ ਦਿਖਾਈ ਦੇ ਰਿਹਾ ਹੈ। ਮਹਾਰਾਣੀ ਐਲਿਜਾਬੈੱਥ 2 ਨੂੰ ਵਾਇਰਸ ਦੇ ਖਤਰੇ ਤੋਂ ਬਚਾਉਣ ਲਈ ਬਰਮਿੰਘਮ ਪੈਲੇਸ ਦੀ ਬਜਾਏ ਵਿੰਡਸਰ ਕਾਸਲ ਵਿਖੇ ਤਬਦੀਲ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਜੇਕਰ ਹਾਲਾਤ ਹੋਰ ਗੰਭੀਰ ਰੂਪ ਧਾਰਨ ਕਰ ਲੈਂਦੇ ਹਨ ਤਾਂ 93 ਸਾਲਾ ਮਹਾਰਾਣੀ ਅਤੇ 98 ਸਾਲਾ ਪ੍ਰਿੰਸ ਫਿਲਿਪ ਨੂੰ ਸੈਂਡਰਿੰਘਮ ਲਿਜਾਇਆ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਮਹਾਰਾਣੀ ਬੀਤੇ ਦਿਨੀਂ ਬਹੁਤ ਸਾਰੇ ਲੋਕਾਂ ਵਿੱਚ ਵਿਚਰਦੀ ਰਹੀ ਹੈ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਣ ਦੇ ਡਰੋਂ ਹੀ ਉਹਨਾਂ ਦੀ ਰਹਿਣ ਜਗ੍ਹਾ ਤਬਦੀਲ ਕੀਤੀ ਗਈ ਹੈ। ਉਹਨਾਂ ਦਾ 94ਵਾਂ ਜਨਮ ਦਿਨ ਵੀ ਕੁਝ ਕੁ ਹਫਤੇ ਦੂਰ ਹੈ। ਇਸਦੇ ਨਾਲ ਹੀ ਮਹਾਰਾਣੀ ਨੂੰ ਉਹਨਾਂ ਦੀਆਂ ਮਈ, ਜੂਨ ਮਹੀਨੇ ਦੀਆਂ ਸਾਲਾਨਾ ਗਾਰਡਨ ਪਾਰਟੀਆਂ ਵੀ ਰੱਦ ਕਰਨ ਲਈ ਕਿਹਾ ਗਿਆ ਹੈ।
ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਹੁਣ ਤੱਕ ਹੋਈਆਂ ਮੌਤਾਂ ਵਿੱਚ ਉਮਰ ਵਰਗ 60 ਸਾਲ ਤੋਂ ਵਧੇਰੇ ਨੋਟ ਕੀਤਾ ਗਿਆ ਹੋਣ ਕਰਕੇ ਆਉਣ ਵਾਲੇ ਦਿਨਾਂ 'ਚ 70 ਸਾਲ ਤੋਂ ਵਡੇਰੀ ਉਮਰ ਦੇ ਬਜ਼ੁਰਗਾਂ ਨੂੰ ਘਰਾਂ ਵਿੱਚ ਹੀ ਰਹਿਣ ਦਾ ਹੁਕਮ ਹੋ ਸਕਦਾ ਹੈ। ਉਹਨਾਂ ਦੇ ਖਾਣ ਪੀਣ ਵਾਲੇ ਸਮਾਨ ਅਤੇ ਲੋੜੀਦੀਆਂ ਦਵਾਈਆਂ ਉਹਨਾਂ ਦੇ ਘਰ ਪਹੁੰਚਾਉਣ ਨੂੰ ਵੀ ਯਕੀਨੀ ਬਣਾਇਆ ਜਾ ਸਕਦਾ ਹੈ। ਆਉਣ ਵਾਲੇ ਦਿਨਾਂ ਦੀ ਸਥਿਤੀ ਨੂੰ ਭਾਂਪਦਿਆਂ ਸਰਕਾਰ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੀ ਮਦਦ ਨਾਲ ਹਜ਼ਾਰਾਂ ਦੀ ਗਿਣਤੀ ਵਿੱਚ ਬੈੱਡ ਤਿਆਰ ਰੱਖਣ ਬਾਰੇ ਵੀ ਕਿਹਾ ਹੈ। ਬਰਤਾਨੀਆ ਵਿੱਚ ਉਤਪਾਦਨ ਕਰਨ ਵਾਲੀਆਂ ਕੰਪਨੀਆਂ ਨੂੰ ਵੈਂਟੀਲੇਟਰ ਅਤੇ ਹੋਰ ਮੈਡੀਕਲ ਸਮਾਨ ਦਾ ਉਤਪਾਦਨ ਵਧਾਉਣ ਲਈ ਕਿਹਾ ਗਿਆ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਕੰਪਨੀਆਂ ਦੇ ਪ੍ਰਮੁੱਖਾਂ ਨਾਲ ਗੱਲਬਾਤ ਦੌਰਾਨ ਇਸ ਰਾਸ਼ਟਰੀ ਕੋਸ਼ਿਸ਼ ਵਿੱਚ ਸਾਥ ਦੇਣ ਲਈ ਕਿਹਾ ਹੈ ਤਾਂ ਜੋ ਦੇਸ਼ ਦੇ ਲੋਕਾਂ ਨਾਲ ਖੜ੍ਹਿਆ ਜਾ ਸਕੇ।
ਟਾਮ ਦੇ ਰੂਮਾਨੀ ਸੰਦੇਸ਼ ਤੋਂ ਬੇਹੱਦ ਖੁਸ਼ ਹੋਈ ਨਿਕੋਲ
NEXT STORY