ਨਵੀਂ ਦਿੱਲੀ : ਅਮਰੀਕੀ ਪੌਪ ਸਟਾਰ ਨਿਕੋਲ ਸ਼ੇਰਜਿੰਗਰ ਜ਼ਿੰਦਗੀ ਵਿਚ ਫਿਰ ਤੋਂ ਰੋਮਾਂਸ ਤੇ ਸੰਗੀਤ ਆਉਣ ਨਾਲ ਬੇਹੱਦ ਖੁਸ਼ ਹੈ। ਸਾਬਕਾ ਰਗਬੀ ਖਿਡਾਰੀ ਟਾਮ ਇਵਾਂਸ ਦੇ ਨਾਲ ਉਸਦੀ ਜ਼ਿੰਦਗੀ ਸ਼ਾਨਦਾਰ ਚੱਲ ਰਹੀ ਸੀ। ਟਾਮ ਨਿਕੋਲ ਦੇ ਹੁਨਰ ਤੇ ਊਰਜਾ ਦਾ ਮੁਰੀਦ ਰਿਹਾ ਹੈ। ਮਹਿਲਾ ਦਿਵਸ 'ਤੇ ਉਸ ਨੇ ਭਾਵੁਕ ਸੰਦੇਸ਼ ਲਿਖਿਆ। ਉਸ ਨੇ ਦੋਵਾਂ ਦੀ ਸੁੰਦਰ ਸੈਲਫੀ ਪੋਸਟ ਕਰਦਿਆਂ ਨਿਕੋਲ ਦੀ ਸ਼ਲਾਘਾ ਕੀਤੀ ਤੇ ਲਿਖਿਆ, ''ਤੁਹਾਡੇ ਪਿਆਰ ਅਤੇ ਹਰ ਦਿਨ ਸਾਨੂੰ ਉਤਸ਼ਾਹਿਤ ਕਰਨ ਲਈ ਬਹੁਤ ਸ਼ੁਕਰੀਆ।'' ਇਸ ਤੋਂ ਨਿਕੋਲ ਬੇਹੱਦ ਖੁਸ਼ ਹਈ। ਉਸ ਨੇ ਵੀ ਦਿਲ ਦੀ ਇਮੋਜੀ ਨਾਲ ਜਵਾਬ ਦਿੱਤਾ, ''ਤੁਹਾਡੀਆਂ ਪਿਆਰ ਭਰੀਆਂ ਨਜ਼ਰਾਂ ਦੀ ਬੇਹੱਦ ਸ਼ੁਕਰਗੁਜ਼ਾਰ ਹਾਂ।''

'ਗੋਲਡਨ ਗਲੋਬ ਪੁਰਸਕਾਰ' ਸਮਾਰੋਹ ਦੋਰਾਨ ਨਿਕੋਲ ਅਤੇ ਟਾਮ ਨੇ ਪਹਿਲੀ ਵਾਰ ਰੈੱਡ ਕਾਰਪੈਟ 'ਤੇ ਇਕੱਠੇ ਆ ਕੇ ਐਲਾਨ ਕੀਤਾ ਸੀ, ਤਦ ਸਭ ਤੋਂ ਵੱਧ ਚਰਚਾਵਾਂ ਨਿਕੋਲ ਅਤੇ ਟਾਮ ਦੇ ਲੈਅਬੱਧ ਡਾਂਸ ਨੇ ਬਟੋਰੀਆਂ ਸਨ। 41 ਸਾਲਾ ਨਿਕੋਲ ਅਤੇ 34 ਸਾਲਾ ਇਵਾਂਸ ਦੀਆਂ ਨਜ਼ਦੀਕੀਆਂ 'ਐਕਸ ਫੈਕਟਰ ਸ਼ੋਅ' ਦੇ ਦੌਰਾਨ ਵੱਧਣੀਆਂ ਸ਼ੁਰੂ ਹੋਈਆਂ ਸਨ। ਨਿਕੋਲ ਸ਼ੋਅ ਵਿਚ ਜੱਜ ਦੀ ਭੂਮਿਕਾ ਵਿਚ ਸੀ, ਜਦਕਿ ਇਵਾਂਸ ਮੁਕਾਬਲੇਬਾਜ਼ ਸੀ।

ਫਾਰਮੂਲਾ ਵਨ ਰੇਸਰ ਲੂਈਸ ਹੈਮਿਲਟਨ ਤੋਂ ਪਿਆਰ ਵਿਚ ਧੋਖਾ ਖਾਣ ਤੋਂ ਬਾਅਦ ਨਿਕੋਲ ਦਾ ਸਫਰ ਬੁਲਗਾਰੀਆ ਦੇ ਟੈਨਿਸ ਖਿਡਾਰੀ ਗ੍ਰਿਗੋਰ ਦਿਮਿਤ੍ਰੋਵ ਦੇ ਨਾਲ ਵੀ ਖਾਸ ਚੰਗਾ ਨਹੀਂ ਰਿਹਾ। ਫਿਲਾਹਲ ਨਿਕੋਲ ਪੁਰਾਣੇ ਬੈਂਡ 'ਪੂਸੀ ਕੈਟ ਡੌਲ' ਵਿਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਵਿਚ ਰੁੱਝੀ ਹੋਈ ਹੈ। ਨਿਕੋਲ ਅਤੇ ਉਸ ਦੇ ਸਾਥੀਆਂ ਨੇ ਡੇਢ ਦਹਾਕੇ ਪਹਿਲਾਂ ਸ਼ੌਹਰਤ ਦੀਆਂ ਬੁਲੰਦੀਆਂ ਛੂਹੀਆਂ ਹਨ ਪਰ ਵਿਕਟੋਰੀਆ ਬੈਕਹਮ ਸਣੇ ਸਾਰਿਆਂ ਨੇ ਰਸਤੇ ਵੱਖਰੇ ਕਰ ਲਏ। ਵਾਪਸ ਵਿਚ ਨਿਕੋਲ ਦੇ ਨਾਲ ਕੈਰਮਿਟ ਬੈਚਰ, ਕਿੰਬਰਲੇ ਬਿਆਟ, ਜੈਸਿਕਾ, ਐਸ਼ਲੇ ਰਾਬਰਟ ਆਦਿ ਸ਼ਾਮਲ ਹਨ। ਇੰਸਟਾਗ੍ਰਾਮ 'ਤੇ ਨਿਕੋਲ ਦੇ 42 ਲੱਖ ਫਾਲੋਅਰ ਸਨ।
ਕੋਰੋਨਾਵਾਇਰਸ ਕਾਰਨ ਸਿਡਨੀ ਦੇ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਹੋਏ ਬੰਦ
NEXT STORY