ਹੇਲਸਿੰਕੀ (ਭਾਸ਼ਾ) : ਐਸਟੋਨੀਆ ਵਿਚ ਸੋਮਵਾਰ ਨੂੰ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਹੁਣ ਤੱਕ ਸਿਰਫ਼ ਇਕ ਉਮੀਦਵਾਰ ਨੇ ਦਾਅਵੇਦਾਰੀ ਪੇਸ਼ ਕੀਤੀ ਹੈ। ਆਜ਼ਾਦੀ ਦੇ ਬਾਅਦ 30 ਸਾਲਾਂ ਵਿਚ ਐਸਟੋਨੀਆ ਵਿਚ ਇਹ ਬੇਮਿਸਾਲ ਸਥਿਤੀ ਹੈ।
ਰਾਸ਼ਟਰਪਤੀ ਕੇਰਸਟੀ ਕਲਜੁਲੈਦ ਦੇ 5 ਸਾਲ ਦਾ ਕਾਰਜਕਾਲ 10 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ ਅਤੇ 101 ਸੀਟਾਂ ਵਾਲੀ ਸੰਸਦ ਵਿਚ ਸੰਸਦ ਮੈਂਬਰਾਂ ਨੂੰ ਨਵੇਂ ਰਾਸ਼ਟਰਪਤੀ ਦੀ ਚੋਣ ਕਰਨੀ ਹੈ। ਐਸਟੋਨੀਆ ਦੇ ਰਾਸ਼ਟਰੀ ਅਜਾਇਬ ਘਰ ਦੇ ਨਿਰਦੇਸ਼ਕ ਅਲਰ ਕਾਰਿਸ ਹੁਣ ਤੱਕ ਇਸ ਅਹੁਦੇ ਦੇ ਇਕੱਲੇ ਦਾਅਵੇਦਾਰ ਹਨ। ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਪੇਸ਼ ਕਰਨ ਲਈ ਸ਼ਨੀਵਾਰ ਰਾਤ ਤੱਕ ਦਾ ਹੀ ਸਮਾਂ ਹੈ। ਸਿਰਫ਼ ਕਾਰਿਸ ਹੀ ਘੱਟ ਤੋਂ ਘੱਟ 21 ਸੰਸਦ ਮੈਂਬਰਾਂ ਦਾ ਸਮਰਥਨ ਹਾਸਲ ਕਰ ਸਕੇ ਹਨ।
WASA ਦੀ ਚਿਤਾਵਨੀ, ਪਾਕਿਸਤਾਨ ’ਚ ਹੋਰ ਡੂੰਘਾ ਹੋਵੇਗਾ ਪਾਣੀ ਦਾ ਸੰਕਟ, ਪੈ ਸਕਦੈ ਸੋਕਾ
NEXT STORY