ਤਾਈਪੇ-ਯੂਰਪੀਨ ਯੂਨੀਅਨ ਦੇ ਸੰਸਦ ਮੈਂਬਰਾਂ ਨੇ ਵੀਰਵਾਰ ਨੂੰ ਤਾਈਵਾਨ ਦੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਯੂਰਪੀਨ ਯੂਨੀਅਨ ਦੇ ਸੰਸਦ ਮੈਂਬਰਾਂ ਦਾ ਵਫ਼ਦ ਦੇਸ਼ ਦੀ ਪਹਿਲੀ ਅਧਿਕਾਰਤ ਯਾਤਰਾ 'ਤੇ ਆਇਆ ਹੈ। ਲੋਕਤਾਂਤਰਿਕ ਪ੍ਰਕਿਰਿਆਵਾਂ 'ਚ ਵਿਦੇਸ਼ੀ ਦਖਲਅੰਦਾਜ਼ੀ 'ਤੇ ਯੂਰੀਪਨ ਯੂਨੀਅਨ ਦੀ ਕਮੇਟੀ ਦੇ 13 ਸੰਸਦ ਮੈਂਬਰ ਤਿੰਨ ਦਿਨ ਦੀ ਤਾਈਵਾਨ ਯਾਤਰਾ 'ਤੇ ਹਨ। ਇਹ ਵਫ਼ਦ ਬੁੱਧਵਾਰ ਨੂੰ ਪਹੁੰਚਿਆ ਅਤੇ ਸੰਸਦ ਮੈਂਬਰਾਂ ਨੇ ਤਾਈਵਾਨ ਦੇ ਮੁੱਖੀ ਸੁ ਤਸੇਂਗ-ਚਾਂਗ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਬ੍ਰਿਟੇਨ 'ਚ ਕੋਰੋਨਾ ਦੇ ਇਲਾਜ ਲਈ 'ਮਰਕ' ਦੀ ਗੋਲੀ ਨੂੰ ਮਿਲੀ ਮਨਜ਼ੂਰੀ
ਯੂਰਪੀਨ ਯੂਨੀਅਨ ਦੀ ਵਿਦੇਸ਼ ਦਖਲਅੰਦਾਜ਼ੀ ਕਮੇਟੀ ਦੇ ਪ੍ਰਧਾਨ ਰਾਫੇਲ ਗਲਸਮੈਨ ਨੇ ਕਿਹਾ ਕਿ ਤਾਈਵਾਨ ਨਾਲ ਯੂਰਪੀਨ ਯੂਨੀਅਨ ਵੱਲੋਂ ਸਹਿਯੋਗ ਵਧਾਏ ਜਾਣ ਦਾ ਸਮਾਂ ਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਯੂਰਪੀਨ ਸੰਸਦ ਮੈਂਬਰ ਨੇ 'ਯੂਰੀਪਨ ਯੂਨੀਅਨ-ਤਾਈਵਾਨ ਡਿਪਲੋਮੈਟ ਸੰਬੰਧਾਂ ਨਾਲ ਸਹਿਯੋਗ ਵਧਾਉਣ ਇਕਾਈ ਲਈ ਬਿੱਲ ਪਾਸ ਕੀਤਾ।
ਇਹ ਵੀ ਪੜ੍ਹੋ : ਈਰਾਨ ਨੇ ਵੀਅਤਨਾਮੀ ਤੇਲ ਟੈਂਕਰ ਨੂੰ ਕੀਤਾ ਜ਼ਬਤ : ਅਧਿਕਾਰੀ
ਇਸ ਗੈਰ-ਬਾਈਡਿੰਗ ਬਿੱਲ 'ਚ ਤਾਈਵਾਨ 'ਚ ਪ੍ਰਤੀਨਿਧੀ ਦਫ਼ਤਰ ਦਾ ਨਾਂ ਬਦਲਣ ਦੀ ਗੱਲ ਕਹੀ ਗਈ ਨਾਲ ਹੀ ਟਾਪੂ ਨਾਲ ਦੁੱਵਲੇ ਨਿਵੇਸ਼ ਸਮਝੌਤੇ 'ਤੇ ਵੀ ਸਹਿਮਤੀ ਬਣੀ। ਇਹ ਯਾਤਰਾ ਤਾਈਵਾਨ ਲਈ ਵਧ ਰਹੇ ਸਮਰਥਨ ਦਰਮਿਆਨ ਹੋ ਰਹੀ ਹੈ। ਇਸ ਹਿੱਸੇ 'ਤੇ ਚੀਨ ਆਪਣਾ ਦਾਅਵਾ ਕਰਦਾ ਹੈ ਨਾਲ ਹੀ ਉਸ ਨੇ ਕਿਹਾ ਕਿ ਖੇਤਰ ਨੂੰ ਮਿਲਾਉਣ ਦੀ ਜ਼ਰੂਰਤ ਪੈਣ 'ਤੇ ਤਾਕਤ ਦੀ ਵਰਤੋਂ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਅਮਰੀਕਾ: ਬਾਰਡਰ 'ਤੇ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰਜ਼ਾਨੇ ਵਜੋਂ ਮਿਲ ਸਕਦੇ ਹਨ ਲੱਖਾਂ ਡਾਲਰ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ 'ਚ ਕੋਰੋਨਾ ਦੇ ਇਲਾਜ ਲਈ 'ਮਰਕ' ਦੀ ਗੋਲੀ ਨੂੰ ਮਿਲੀ ਮਨਜ਼ੂਰੀ
NEXT STORY