ਲੰਡਨ-ਬ੍ਰਿਟੇਨ ਨੇ ਕੋਵਿਡ-19 ਦੇ ਸਫਲ ਇਲਾਜ 'ਚ ਮਦਦਗਾਰ ਮੰਨੀ ਜਾ ਰਹੀ ਵਿਸ਼ਵ ਦੀ ਪਹਿਲੀ ਐਂਟੀਵਾਇਰਲ ਗੋਲੀ ਦੀ ਸ਼ਰਤੀਆ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬ੍ਰਿਟੇਨ ਪਹਿਲਾਂ ਦੇਸ਼ ਹੈ ਜਿਸ ਨੇ ਇਸ ਗੋਲੀ ਨਾਲ ਇਲਾਜ ਨੂੰ ਢੁਕਵਾਂ ਮੰਨਿਆ ਹੈ, ਹਾਲਾਂਕਿ ਇਹ ਸਪੱਸ਼ਟ ਨਹੀਂ ਹੈ ਕਿ ਇਹ ਗੋਲੀ ਕਿੰਨੀ ਜਲਦ ਉਪਲੱਬਧ ਹੋਵੇਗੀ। 18 ਸਾਲ ਅਤੇ ਇਸ਼ ਤੋਂ ਜ਼ਿਆਦਾ ਉਮਰ ਦੇ ਕੋਰੋਨਾ ਇਨਫੈਕਟਿਡ ਅਜਿਹੇ ਲੋਕਾਂ ਨੂੰ ਇਸ ਗੋਲੀ ਦੀ ਵਰਤੋਂ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ ਜਿਨ੍ਹਾਂ 'ਚ ਘਟੋ-ਘੱਟ ਇਕ ਅਜਿਹਾ ਕਾਰਕ ਨਜ਼ਰ ਆ ਰਿਹਾ ਹੈ ਜਿਸ ਨਾਲ ਸਥਿਤੀ ਗੰਭੀਰ ਹੋ ਸਕਦੀ ਹੈ। ਇਸ ਦਵਾਈ ਦਾ ਨਾਂ 'ਮੋਲਨੁਪਿਰਾਵਿਰ' ਹੈ।
ਇਹ ਵੀ ਪੜ੍ਹੋ : ਈਰਾਨ ਨੇ ਵੀਅਤਨਾਮੀ ਤੇਲ ਟੈਂਕਰ ਨੂੰ ਕੀਤਾ ਜ਼ਬਤ : ਅਧਿਕਾਰੀ
ਕੋਵਿਡ-19 ਦੇ ਹਲਕੇ-ਫੁਲਕੇ ਇਨਫੈਕਸ਼ਨ ਵਾਲੇ ਵਿਅਕਤੀਆਂ ਨੂੰ ਇਹ ਗੋਲੀ ਦਿਨ 'ਚ ਦੋ ਵਾਰ ਲੈਣੀ ਪਵੇਗੀ। ਇਹ ਐਂਟੀਵਾਇਰਲ ਗੋਲੀ ਕੋਰੋਨਾ ਦੇ ਲੱਛਣਾਂ ਨੂੰ ਘੱਟ ਕਰ ਸਕਦੀ ਹੈ ਅਤੇ ਤੇਜ਼ੀ ਨਾਲ ਸਿਹਤ 'ਤੇ ਅੰਕੁਸ਼ ਲਾਉਣ 'ਚ ਇਹ ਮਦਦਗਾਰ ਹੋ ਸਕਦੀ ਹੈ। ਇਸ ਗੋਲੀ ਨਾਲ ਮਹਾਮਾਰੀ ਵਿਰੁੱਧ ਲੜਨ ਲਈ ਜ਼ਰੂਰੀ ਦੋ ਤਰੀਕਿਆਂ ਦਵਾਈ ਅਤੇ ਰੋਕਥਾਮ 'ਚ ਮਦਦਗਾਰ ਹੋਵੇਗੀ। ਅਮਰੀਕਾ, ਯੂਰਪ ਅਤੇ ਕੁਝ ਹੋਰ ਦੇਸ਼ਾਂ 'ਚ ਸੰਬੰਧਿਤ ਰੈਗੂਲੇਟਰ ਇਸ ਦਵਾਈ ਦੀ ਸਮੀਖਿਆ ਕਰ ਰਹੇ ਹਨ। ਯੂ.ਐੱਸ. ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਇਸ ਗੋਲੀ ਦੀ ਸੁਰੱਖਿਆ ਅਤੇ ਅਸਰ ਦੇ ਬਾਰੇ 'ਚ ਪਤਾ ਕਰਨ ਲਈ ਨਵੰਬਰ ਦੇ ਆਖਿਰ 'ਚ ਇਕ ਪੈਨਲ ਦੀ ਬੈਠਕ ਬੁਲਾਏਗਾ।
ਇਹ ਵੀ ਪੜ੍ਹੋ : ਅਮਰੀਕਾ: ਬਾਰਡਰ 'ਤੇ ਵਿਛੜੇ ਪਰਿਵਾਰਾਂ ਦੇ ਮੈਂਬਰਾਂ ਨੂੰ ਹਰਜ਼ਾਨੇ ਵਜੋਂ ਮਿਲ ਸਕਦੇ ਹਨ ਲੱਖਾਂ ਡਾਲਰ
ਦਵਾਈ ਨਿਰਮਾਤਾ ਕੰਪਨੀ 'ਮਰਕ' ਨੇ ਇਸ ਦਵਾਈ ਨੂੰ ਵਿਕਸਿਤ ਕੀਤਾ ਹੈ। ਅਕਤੂਬਰ 'ਚ ਬ੍ਰਿਟਿਸ਼ ਅਧਿਕਾਰੀਆਂ ਨੇ ਐਲਾਨ ਕੀਤਾ ਸੀ ਕਿ 'ਮੋਲਪੁਪਿਰਾਵਿਰ' ਦੀਆਂ 4,80,000 ਖੁਰਾਕਾਂ ਹਾਸਲ ਕੀਤੀਆਂ ਹਨ ਅਤੇ ਇਨ੍ਹਾਂ ਸਰਦੀਆਂ 'ਚ ਇਨ੍ਹਾਂ ਨਾਲ ਹਜ਼ਾਰਾਂ ਲੋਕਾਂ ਦੇ ਇਲਾਜ 'ਚ ਮਦਦ ਮਿਲਣ ਦੀ ਉਮੀਦ ਹੈ। ਬ੍ਰਿਟੇਨ ਦੇ ਸਿਹਤ ਮੰਤਰੀ ਸਾਜਿਦ ਜਾਵੀਦ ਨੇ ਕਿਹਾ ਕਿ ਇਹ ਸਾਡੇ ਦੇਸ਼ ਲਈ ਇਤਿਹਾਸਕ ਦਿਨ ਹੈ ਕਿਉਂਕਿ ਬ੍ਰਿਟੇਨ ਦੁਨੀਆ ਦਾ ਪਹਿਲਾ ਦੇਸ਼ ਹੈ ਜਿਸ ਨੇ ਅਜਿਹੇ ਐਂਟੀਵਾਇਰਸ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨੂੰ ਘਰ 'ਚ ਹੀ ਕੋਵਿਡ-19 ਦੇ ਇਲਾਜ ਲਈ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਬੈਂਕਾਕ ਤੋਂ ਇਜ਼ਰਾਈਲ ਜਾ ਰਹੇ ਜਹਾਜ਼ ਨੇ ਗੋਆ ਦੇ ਡੇਬੋਲਿਨ ਏਅਰਫੀਲਡ 'ਤੇ ਕੀਤੀ ਐਮਰਜੈਂਸੀ ਲੈਂਡਿੰਗ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਟੀਕਾ ਨਾ ਲਗਵਾਉਣ ਵਾਲੇ ਕਰਮਚਾਰੀਆਂ ’ਤੇ ਸਿੰਗਾਪੁਰ ਸਰਕਾਰ ਹੋਈ ਸਖ਼ਤ, ਦਿੱਤੀ ਇਹ ਚਿਤਾਵਨੀ
NEXT STORY