ਬ੍ਰਸਲਸ-ਯੂਰਪੀਨ ਸੰਘ (ਈ.ਯੂ.) ਨੇ ਵੈਨੇਜ਼ੂਏਲਾ 'ਚ ਲੋਕਤੰਤਰ ਨੂੰ ਕਮਜ਼ੋਰ ਕਰਨ ਅਤੇ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ੀ 19 ਅਧਿਕਾਰੀਆਂ 'ਤੇ ਸੋਮਵਾਰ ਨੂੰ ਪਾਬੰਦੀ ਲਾ ਦਿੱਤੀ। ਈ.ਯੂ. ਦੇ ਵਿਦੇਸ਼ ਮੰਤਰੀਆਂ ਨੇ 'ਵੈਨੇਜ਼ੂਏਲਾ 'ਚ ਦਸੰਬਰ 2020 ਨੂੰ ਹੋਈਆਂ ਚੋਣਾਂ ਤੋਂ ਬਾਅਦ ਦੇਸ਼ ਦੇ ਵਿਗੜਦੇ ਹਾਲਾਤ ਦੇ ਮੱਦੇਨਜ਼ਰਰ 19 ਅਧਿਕਾਰੀਆਂ ਦੀ ਜਾਇਦਾਦ 'ਤੇ ਰੋਕ ਲਗਾ ਦਿੱਤੀ ਅਤੇ ਉਨ੍ਹਾਂ 'ਤੇ ਯਾਤਰਾ ਪਾਬੰਦੀ ਵੀ ਲਾਈ। ਮੁੱਖ ਵਿਰੋਧੀ ਪਾਰਟੀਆਂ ਨੇ ਇਨ੍ਹਾਂ ਚੋਣਾਂ ਦਾ ਬਾਈਕਾਟ ਕੀਤਾ ਸੀ।
ਇਹ ਵੀ ਪੜ੍ਹੋ -ਸੰਰਾ ਦੇ ਕਾਫਲੇ 'ਚ ਯਾਤਰਾ ਦੌਰਾਨ ਇਟਲੀ ਦੇ ਰਾਜਦੂਤ ਦੀ ਕਾਂਗੋ 'ਚ ਹੱਤਿਆ
ਨਵੇਂ ਲੋਕਾਂ 'ਤੇ ਪਾਬੰਦੀ ਨਾਲ ਹੀ ਦੇਸ਼ ਦੇ ਕੁੱਲ 55 ਅਧਿਕਾਰੀ ਈ.ਯੂ. ਦੇ ਅਧੀਨ ਆ ਗਏ ਹਨ। ਮੰਤਰੀਆਂ ਨੇ ਕਿਹਾ ਕਿ ਇਸ ਸੂਚੀ 'ਚ ਸ਼ਾਮਲ ਕੀਤੇ ਗਏ ਲੋਕ ਵਿਰੋਧੀ ਧਿਰ ਦੇ ਚੋਣ ਅਧਿਕਾਰਾਂ ਅਤੇ ਰਾਸ਼ਟਰੀ ਅਸੈਂਬਲੀ ਦੀ ਲੋਕਤਾਂਤਰਿਤ ਕਾਰਵਾਈ ਨੂੰ ਕਮਜ਼ੋਰ ਕਰਨ ਦੇ ਨਾਲ ਹੀ ਮਨੁੱਖੀ ਅਧਿਕਾਰਾਂ ਦੀ ਕਥਿਤ ਉਲੰਘਣਾ ਅਤੇ ਬੁਨਿਆਦੀ ਆਜ਼ਾਦੀ 'ਤੇ ਪਾਬੰਦੀ ਲਾਉਣ ਦੇ ਜ਼ਿੰਮੇਵਾਰ ਹਨ। ਦੇਸ਼ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਦਾ ਦੋਸ਼ ਹੈ ਕਿ ਅਮਰੀਕਾ ਉਨ੍ਹਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ ਅਤੇ ਉਨ੍ਹਾਂ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦਾ ਹੈ।
ਇਹ ਵੀ ਪੜ੍ਹੋ -ਅਮਰੀਕਾ 'ਚ ਕੋਵਿਡ-19 ਨਾਲ ਮਰਨ ਵਾਲਿਆਂ ਦੀ ਗਿਣਤੀ 5 ਲੱਖ ਪਾਰ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਬ੍ਰਿਟੇਨ ਦੇ PM ਨੇ ਲਾਕਡਾਊਨ ਹਟਾਉਣ ਦਾ 'ਰੋਡਮੈਪ' ਕੀਤਾ ਸਾਂਝਾ, 4 ਪੜਾਅ 'ਚ ਹਟਾਈਆਂ ਜਾਣਗੀਆਂ ਪਾਬੰਦੀਆਂ
NEXT STORY