ਲੰਡਨ (ਏਜੰਸੀ) : ਵਿਦੇਸ਼ਾਂ ’ਚ ਪੜ੍ਹਾਈ ਕਰਨ ਦੇ ਚਾਹਵਾਨ ਭਾਰਤ ਦੇ ਵਿਦਿਆਰਥੀਆਂ ਲਈ ਯੂਰਪ ਦੇ ਵੱਖ-ਵੱਖ ਦੇਸ਼ਾਂ ਵਲੋਂ ਕੁਆਰੰਟਾਈਨ ਦੀ ਸ਼ਰਤ ਖ਼ਤਮ ਕੀਤੀ ਜਾ ਰਹੀ ਹੈ। ਇਸ ਕੜੀ ’ਚ ਇੰਗਲੈਂਡ ਅਤੇ ਪੋਲੈਂਡ 2 ਦੇਸ਼ਾਂ ਨੇ 2 ਇੰਜਕੈਸ਼ਨ ਲਗਵਾ ਚੁੱਕੇ ਭਾਰਤੀ ਵਿਦਿਆਰਥੀਆਂ ਲਈ ਕੁਆਰੰਟਾਈਨ ਦੀ ਸ਼ਰਤ ਖਤਮ ਕਰ ਦਿੱਤੀ ਹੈ। ਲੁਧਿਆਣਾ ਸਥਿਤ ਯੂਰੋਕੈਨ ਗਲੋਬਲ ਦੇ ਐੱਮ. ਡੀ. ਅਮਨਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੇਸ਼ਾਂ ਵਲੋਂ ਵਿਦਿਆਰਥੀਆਂ ਲਈ ਕੁਆਰੰਟਾਈਨ ਦੀ ਸ਼ਰਤ ਖਤਮ ਕਰਨ ਤੋਂ ਬਾਅਦ ਵੱਡੀ ਰਾਹਤ ਵਾਲੀ ਗੱਲ ਹੈ ਕਿਉਂਕਿ ਵਿਦਿਆਰਥੀ ਯੂਰਪ ਦੇ ਦੇਸ਼ਾਂ ’ਚ ਪੜ੍ਹਣ ਲਈ ਜਾਂਦੇ ਹਨ ਅਤੇ ਜਾਂਦੇ ਹੀ ਉਨ੍ਹਾਂ ਨੂੰ 10 ਦਿਨ ਤੋਂ ਲੈ ਕੇ 14 ਦਿਨ ਤੱਕ ਕੁਆਰੰਟਾਈਨ ਰਹਿਣਾ ਪੈਂਦਾ ਸੀ, ਜਿਸ ’ਤੇ ਉਨ੍ਹਾਂ ਦਾ ਖ਼ਰਚਾ ਹੋ ਰਿਹਾ ਸੀ। ਹੁਣ ਇਹ ਸ਼ਰਤ ਖਤਮ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਵਿੱਤੀ ਰਾਹਤ ਮਿਲੇਗੀ ਅਤੇ ਪੜ੍ਹਾਈ ਲਈ ਯੂਰਪ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ’ਚ ਵੀ ਵਾਧਾ ਹੋਵੇਗਾ।
ਲੰਡਨ 'ਚ ਬਜ਼ੁਰਗ ਸਿੱਖ ਮਰੀਜ਼ ਦੀ ਹਸਪਤਾਲ ਨੇ ਬਿਨਾਂ ਇਜਾਜ਼ਤ ਕੱਟੀ ਦਾੜ੍ਹੀ-ਮੁੱਛ, ਪਿਆ ਬਖੇੜਾ
NEXT STORY