ਬ੍ਰਸੇਲਸ– ਅਫਗਾਨਿਸਤਾਨ ’ਚ ਆਪਣੀ ਭੂਮਿਕਾ ਨੂੰ ਲੈ ਕੇ ਪਾਕਿਸਤਾਨ ਅਤੇ ਉਸ ਦੀ ਫੌਜ ਦੁਨੀਆ ਭਰ ’ਚ ਵਿਵਾਦਾਂ ’ਚ ਹੈ। ਅਫਗਾਨਿਸਤਾਨ ’ਚ ਪਿਛਲੇ ਦਿਨੀਂ ਹਜ਼ਾਰਾਂ ਦੀ ਗਿਣਤੀ ’ਚ ਜਨਾਨੀਆਂ ਨੇ ਪਾਕਿਸਤਾਨੀ ਖੁਫੀਆ ਏਜੰਸੀ ਆਈ.ਐੱਸ.ਆਈ. ਦੇ ਦਖਲ ਦਾ ਜ਼ੋਰਦਾਰ ਵਿਰੋਧ ਕੀਤਾ ਸੀ। ਇਹੀ ਨਹੀਂ ਪਾਕਸਿਤਾਨ ਹੁਣ ਪੰਜਸ਼ੀਰ ’ਚ ਤਾਲਿਬਾਨ ਦੇ ਨਾਲ ਮਿਲ ਕੇ ਕਤਲੇਆਮ ਦੇ ਦੋਸ਼ਾਂ ਨਾਲ ਬੁਰੀ ਤਰ੍ਹਾਂ ਘਿਰਿਆ ਹੋਇਆ ਹੈ। ਇਸ ਵਿਚਕਾਰ ਯੂਰਪੀ ਸੰਸਦ ਨੇ ਪਾਕਿਸਤਾਨ ’ਤੇ ਅਫਗਾਨਿਸਤਾਨ ਦੇ ਪੰਜਸ਼ੀਰ ਸੂਬੇ ’ਚ ਨੈਸ਼ਨਲ ਰੈਜਿਸਟੇਂਸ ਫਰੰਟ (ਐੱਨ.ਆਰ.ਐੱਫ.) ਖਿਲਾਫ ਲੜਾਈ ’ਚ ਤਾਲਿਬਾਨ ਦਾ ਸਾਥ ਦੇਣ ਦਾ ਦੋਸ਼ ਲਗਾਉਂਦੇ ਹੋਏ ਇਸ ਸੰਬੰਧ ’ਚ ਇਕ ਪ੍ਰਸਤਾਵ ਪਾਸ ਕੀਤਾ ਹੈ।
ਯੂਰਪੀ ਸੰਸਦ ’ਚ ਪੇਸ਼ ਪ੍ਰਸਤਾਵ ਮੁਤਾਬਕ, ਪਾਕਿਸਤਾਨ ਆਪਣੀ ਸਪੈਸ਼ਲ ਫੋਰਸ ਦੇ ਨਾਲ ਹੀ ਤਾਲਿਬਾਨ ਨੂੰ ਹਵਾਈ ਸਪੋਰਟ ਵੀ ਦੇ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਪਾਕਿਸਤਾਨ ਆਪਣੇ ਇਥੇ ਤਾਲਿਬਾਨ ਦੇ ਲੜਾਕਿਆਂ ਨੂੰ ਸੁਰੱਖਿਅਤ ਪਨਾਹ ਵੀ ਦਿੰਦਾ ਰਿਹਾ ਹੈ। ਦੱਸ ਦੇਈਏ ਕਿ ਇਕ ਪਾਸੇ ਤਾਲਿਬਾਨ ਦਾ ਦਾਅਵਾ ਹੈ ਕਿ ਉਸ ਨੇ ਪੰਜਸ਼ੀਰ ਸੂਬੇ ’ਤੇ ਕਬਜ਼ਾ ਕਰ ਲਿਆ ਹੈ ਜਦਕਿ ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪੰਜਸ਼ੀਰ ’ਚ ਤਾਲਿਬਾਨ ਨੂੰ ਅਹਿਮਦ ਮਸੂਦ ਦੇ ਪ੍ਰਧਾਨਗੀ ’ਚ ਐੱਨ.ਆਰ.ਐੱਫ. ਤੋਂ ਜ਼ਬਰਦਸਤ ਟੱਕਰ ਮਿਲ ਰਹੀ ਹੈ।
ਯੂਕੇ: ਮਹਿਲਾਵਾਂ ਵਿਰੁੱਧ ਹਿੰਸਾ ਨਾਲ ਨਜਿੱਠਣ ਲਈ ਪੁਲਸ ਮੁਖੀ ਦੀ ਨਿਯੁਕਤੀ
NEXT STORY