ਪੇਰੂ— ਪੇਰੂ ਦੇ ਟਰੂਜਿਲੋ 'ਚ ਪੁਰਾਤੱਤਵ ਵਿਗਿਆਨਕਾਂ ਨੂੰ 140 ਬੱਚਿਆਂ ਦੇ ਅਵਸ਼ੇਸ਼ ਮਿਲੇ ਹਨ। ਇਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਹ ਮਨੁੱਖੀ ਇਤਿਹਾਸ ਦੇ ਸਭ ਤੋਂ ਵੱਡੇ ਕਤਲੇਆਮ ਦੀ ਨਿਸ਼ਾਨੀ ਹੈ। ਰਿਪੋਰਟਸ ਮੁਤਾਬਕ ਇਨ੍ਹਾਂ ਅਵਸ਼ੇਸ਼ਾ 'ਚ 200 ਛੋਟੇ ਲਾਮਾਵਾਂ ਦੇ ਵੀ ਅਵਸ਼ੇਸ਼ ਮਿਲੇ ਹਨ। ਇਸ ਤੋਂ ਪਹਿਲਾਂ 2011 'ਚ ਇਸੇ ਥਾਂ 'ਤੇ 42 ਬੱਚਿਆਂ ਤੇ 70 ਲਾਮਾ ਦੇ ਅਵਸ਼ੇਸ਼ ਦਾ ਪਤਾ ਲਗਾਇਆ ਸੀ।
ਪੁਰਾਤੱਤਵ ਵਿਗਿਆਨਕਾਂ ਨੇ ਇਸ ਥਾਂ ਦੀ ਖੁਦਾਈ ਕਰਕੇ ਇਸ ਨਤੀਜੇ 'ਤੇ ਪਹੁੰਚੇ। ਉਨ੍ਹਾਂ ਦਾ ਕਹਿਣਾ ਹੈ ਕਿ ਪੇਰੂ ਦੇ ਉੱਤਰੀ ਤੱਟੀ ਖੇਤਰ 'ਚ 550 ਸਾਲ ਪਹਿਲਾਂ ਕਿਸੇ ਧਾਰਮਿਕ ਰਸਮਾਂ ਦੇ ਤਹਿਤ ਇੰਨੇ ਬੱਚਿਆਂ ਦੀ ਇਕੱਠੇ ਬਲੀ ਦਿੱਤੀ ਗਈ ਸੀ। ਨੈਸ਼ਨਲ ਜਿਓਗ੍ਰਾਫੀਕ ਨੇ ਇਸ ਰਿਪੋਰਟ ਬਾਰੇ ਜਾਣਕਾਰੀ ਦਿੱਤੀ ਹੈ। ਭੌਤਿਕ ਮਨੁੱਖੀ ਵਿਗਿਆਨ ਜਾਨ ਵਰਾਨੋ ਕਹਿੰਦੇ ਹਨ ਕਿ ਮੈਂ ਇਸ ਚੀਜ ਦੀ ਉਮੀਦ ਕਦੇ ਨਹੀਂ ਕੀਤੀ ਸੀ। ਉਨ੍ਹਾਂ ਨੂੰ ਇਸ ਖੇਤਰ 'ਚ ਅਜਿਹੀਆਂ ਚੀਜਾਂ ਦਾ ਕਈ ਦਹਾਕਿਆਂ ਦਾ ਅਨੁਭਵ ਹਾਸਲ ਹੈ। ਪੇਰੂ ਦੇ ਇਸ ਪੁਰਾਤੱਤਵ ਸਥਾਨ ਜਿਸ ਨੂੰ ਰਸਮੀ ਤੌਰ 'ਤੇ 'ਹੁਆਨਚਾਕਿਟੋ-ਲਾਸ ਲਾਮਾਸ' ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਇਹ ਥਾਂ ਯੂਨੇਸਕੋ ਦੀ ਵਰਲਡ ਹੇਰੀਟੇਜ ਸਾਈਟ ਚਾਨ ਚਾਨ ਤੋਂ ਅੱਧੇ ਮੀਲ ਦੀ ਦੂਰੀ 'ਤੇ ਸਥਿਤ ਹੈ। ਇਹ ਥਾਂ ਪਹਿਲੀ ਵਾਰ 2011 'ਚ ਖੁਦਾਈ ਕਰਮੀਆਂ ਵੱਲੋਂ ਖਿੱਚ ਦੇ ਕੇਂਦ 'ਚ ਲਿਆਂਦਾ ਗਿਆ ਸੀ। ਉਸ ਦੌਰਾਨ ਸਥਾਨਕ ਲੋਕਾਂ ਨੇ ਮਨੁੱਖੀ ਅਵਸ਼ੇਸ਼ਾਂ ਨੂੰ ਉਥੇ ਦੇਖਿਆ ਸੀ। ਉਸ ਦੌਰਾਨ ਸਿਰਫ 42 ਬੱਚਿਆਂ ਤੇ 76 ਲਾਮਾ ਦੇ ਅਵਸ਼ੇਸ਼ ਉਥੇ ਮਿਲੇ ਪਰ 2016 'ਚ ਉਸੇ ਥਾਂ 140 ਬੱਚਿਆਂ ਤੇ 200 ਲਾਮਾ ਦੇ ਅਵਸ਼ੇਸ਼ ਪਾਏ ਗਏ ਸੀ। ਰੇਡੀਓਕਾਰਬਨ ਤਕਨੀਕ ਤੋਂ ਪਤਾ ਲਗਾਇਆ ਕਿ ਇਹ ਸਾਰੇ 1400 ਤੇ 1450 ਈ. ਦੌਰਾਨ ਦੀ ਘਟਨਾ ਹੈ।
ਅਮਰੀਕਾ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ 4 ਸਾਲ ਦੀ ਕੈਦ
NEXT STORY