ਬੀਜਿੰਗ— ਜੋ ਘਰ ਆਪਣੇ ਦੇਸ਼ ਚੀਨ ਵਿਰੁੱਧ ਵਿਰੋਧ ਦੀ ਉਦਾਹਰਨ ਦੇ ਰੂਪ ਵਿਚ 14 ਸਾਲ ਤੱਕ ਖੜ੍ਹਾ ਸੀ, ਉਸ ਨੂੰ ਬੀਤੇ ਦਿਨੀਂ ਢਾਹ ਦਿੱਤਾ ਗਿਆ। ਚੀਨ ਵਿਚ ਨੇਲ ਹਾਊਸ ਆਮ ਹਨ। ਇਹ ਨਾਂ ਉਨ੍ਹਾਂ ਘਰਾਂ ਨੂੰ ਦਿੱਤਾ ਜਾਂਦਾ ਹੈ, ਜੋ ਸਰਕਾਰੀ ਯੋਜਨਾਵਾਂ ਦੀ ਰਾਹ ਵਿਚ ਰੁਕਾਵਟ ਬਣਦੇ ਹਨ ਅਤੇ ਢਾਹੇ ਜਾਣ ਤੋਂ ਇਨਕਾਰ ਕਰਦੇ ਹਨ।
ਸ਼ੰਘਾਈ ਨੇਲ ਹਾਊਸ ਵੀ ਇਕ ਅਜਿਹਾ ਘਰ ਸੀ, ਜੋ ਸੜਕ ਨਿਰਮਾਣ ਪ੍ਰੋਜੈਕਟ ਵਿਚ ਰੁਕਾਟਵ ਬਣਿਆ ਸੀ। ਇਸ ਘਰ ਕਾਰਨ ਚਾਰ ਲੇਨ ਦੀ ਸੜਕ ਵਿਚ ਸਿਰਫ ਦੋ ਲੇਨ 'ਤੇ ਟ੍ਰੈਫਿਕ ਦਾ ਆਉਣਾ-ਜਾਣਾ ਸੀ। ਸਾਲ 2003 ਤੋਂ ਪ੍ਰਮਾਣਿਤ ਇਸ ਘਰ ਦੇ ਵਾਸੀਆਂ ਨੂੰ ਇੱਥੋਂ ਹਟਣ ਲਈ ਕਿਹਾ ਜਾ ਰਿਹਾ ਸੀ ਪਰ ਇਹ ਲੋਕ ਹਰ ਵਾਰੀ ਹਰਜ਼ਾਨੇ ਦੀ ਰਾਸ਼ੀ ਨੂੰ ਨਾਕਾਫੀ ਦੱਸਦੇ ਸਨ। ਹੁਣ ਇਸ ਪਰਿਵਾਰ ਨੇ ਘਰ ਨੂੰ 4.12 ਲੱਖ ਡਾਲਰ ਦੇ ਹਰਜ਼ਾਨਾ ਲੈ ਕੇ ਖਾਲੀ ਕਰ ਦਿੱਤਾ ਹੈ।
ਲੰਡਨ ਅੰਡਰਗ੍ਰਾਊਂਡ ਟਰੇਨ ਬੰਬ ਧਮਾਕੇ ਦੇ ਮਾਮਲੇ 'ਚ ਪੁਲਸ ਨੇ ਕੀਤੀ ਤੀਜੀ ਗ੍ਰਿਫਤਾਰੀ
NEXT STORY