ਢਾਕਾ - ਦੱਖਣੀ-ਪੂਰਬੀ ਬੰਗਲਾਦੇਸ਼ 'ਚ ਸ਼ਨੀਵਾਰ ਰਾਤ ਨੂੰ ਇਕ ਨਿੱਜੀ ਕੰਟੇਨਰ ਡਿਪੂ 'ਚ ਭਿਆਨਕ ਅੱਗ ਲੱਗਣ ਕਾਰਨ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ 450 ਤੋਂ ਵੱਧ ਲੋਕ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਡੇਲੀ ਸਟਾਰ ਅਖਬਾਰ ਨੇ ਦੱਸਿਆ ਕਿ ਚਟਗਾਂਵ ਦੇ ਸੀਤਾਕੁੰਡ ਉਪਜ਼ਿਲਾ ਦੇ ਕਦਮਰਾਸੂਲ ਇਲਾਕੇ 'ਚ ਸਥਿਤ ਬੀਐੱਮ ਕੰਟੇਨਰ ਡਿਪੂ 'ਚ ਸ਼ਨੀਵਾਰ ਰਾਤ ਨੂੰ ਅੱਗ ਲੱਗ ਗਈ। ਇਸ ਵਿਚ ਕਿਹਾ ਗਿਆ ਹੈ ਕਿ ਡਿਪੂ ਵਿਚ ਅੱਗ ਲੱਗਣ ਅਤੇ ਉਸ ਤੋਂ ਬਾਅਦ ਹੋਏ ਧਮਾਕਿਆਂ ਵਿਚ ਘੱਟੋ-ਘੱਟ 16 ਲੋਕਾਂ ਦੀ ਮੌਤ ਹੋ ਗਈ ਅਤੇ ਪੁਲਿਸ ਅਤੇ ਫਾਇਰਫਾਈਟਰਾਂ ਸਮੇਤ ਸੈਂਕੜੇ ਲੋਕ ਝੁਲਸ ਗਏ। 'ਢਾਕਾ ਟ੍ਰਿਬਿਊਨ' ਨੇ 'ਰੈੱਡ ਕ੍ਰੀਸੈਂਟ ਯੂਥ ਚਟਗਾਂਵ' ਦੇ ਸਿਹਤ ਅਤੇ ਸੇਵਾਵਾਂ ਵਿਭਾਗ ਦੇ ਮੁਖੀ ਇਸਤਾਕੁਲ ਇਸਲਾਮ ਦੇ ਹਵਾਲੇ ਨਾਲ ਕਿਹਾ, "ਇਸ ਘਟਨਾ ਵਿਚ 450 ਤੋਂ ਵੱਧ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ ਘੱਟੋ-ਘੱਟ 350 ਨੂੰ ਸੀ.ਐਮ.ਸੀ.ਐਚ. (ਚਟਗਾਉਂ ਮੈਡੀਕਲ) ਕਾਲਜ) ਹਸਪਤਾਲ) ਵਿਚ ਭਰਤੀ ਹਨ”। ਇਸਲਾਮ ਨੂੰ ਡਰ ਸੀ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਜਾਵੇਗੀ। ਫਾਇਰ ਬ੍ਰਿਗੇਡ ਦੇ ਸੂਤਰਾਂ ਮੁਤਾਬਕ ਇਸ ਦੌਰਾਨ ਤਿੰਨ ਫਾਇਰ ਬ੍ਰਿਗੇਡ ਮੁਲਾਜ਼ਮਾਂ ਦੀ ਵੀ ਮੌਤ ਹੋ ਗਈ। ਅਜੇ ਤੱਕ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ।
ਇਹ ਵੀ ਪੜ੍ਹੋ : ਭਾਰਤ ਨੇ ਸ਼੍ਰੀਲੰਕਾ 'ਚ ਐਂਬੂਲੈਂਸ ਸੇਵਾ ਲਈ 3.3 ਟਨ ਡਾਕਟਰੀ ਸਹਾਇਤਾ ਪ੍ਰਦਾਨ ਕੀਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰੂਸੀ ਫੌਜੀਆਂ ਨੇ ਪੂਰਬੀ ਯੂਕ੍ਰੇਨ 'ਚ ਕੀਤੇ ਹਵਾਈ ਹਮਲੇ
NEXT STORY