ਮੈਲਬੋਰਨ,(ਭਾਸ਼ਾ)- ਸਾਡੀ ਆਕਾਸ਼ਗੰਗਾ ਦੇ ਕੇਂਦਰ ’ਚ ਬਲੈਕ ਹੋਲ ਨੇੜੇ 30 ਲੱਖ ਸਾਲ ਪਹਿਲਾਂ ਊਰਜਾ ਦਾ ਧਮਾਕਾ ਹੋਇਆ ਸੀ। ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਪੁਲਾੜੀ ਘਟਨਾ ਦੇ ਸਮੇਂ ਤੱਕ ਅਫਰੀਕਾ ’ਚ ਸਾਡੇ ਪੂਰਵਜਾਂ ਨੇ ਦਸਤਕ ਦੇ ਦਿੱਤੀ ਸੀ। ‘ਐਸਟ੍ਰੋਫਿਜ਼ੀਕਲ’ ਰਸਾਲੇ ’ਚ ਛਪੇ ਅਧਿਐਨ ’ਚ ਕਿਹਾ ਗਿਆ ਹੈ ਕਿ ਇਸ ਘਟਨਾ ਕਾਰਣ ਆਕਾਸ਼ਗੰਗਾ ਦੇ ਦੋਵਾਂ ਧਰੁਵਾਂ ਰਾਹੀਂ ਅਤੇ ਬਾਹਰੀ ਪੁਲਾੜ ’ਚ ਕੋਣ ਦੇ ਆਤਾਰ ’ਚ ਵਿਕਿਰਨ ਦਾ ਪ੍ਰਵਾਹ ਹੋਇਆ ਸੀ।
ਇਸ ਘਟਨਾ ਨੂੰ ‘ਸੇਫਰਟ ਫਲੇਅਰ’ ਕਿਹਾ ਜਾਂਦਾ ਹੈ। ਖੋਜਕਾਰਾਂ ਨੇ ਪਾਇਆ ਹੈ ਕਿ ਇਸ ਤੋਂ ਨਿਕਲੀ ਰੌਸ਼ਨੀ ਇੰਨੀ ਜ਼ਿਆਦਾ ਸ਼ਕਤੀਸ਼ਾਲੀ ਸੀ ਕਿ ਇਸ ਦਾ ਅਸਰ ਮੈਗੇਲੈਨਿਕ ਸਟ੍ਰੀਮ ’ਤੇ ਵੀ ਪਿਆ। ਆਸਟਰੇਲੀਆ ਦੇ ਏ. ਆਰ. ਸੀ. ਸੈਂਟਰ ਆਫ ਐਕਸੀਲੈਂਸ ਫਾਰ ਆਲ ਸਕਾਯ ਐਸਟ੍ਰੋਫਿਜ਼ੀਕਸ ਇਨ ਥ੍ਰੀ ਡਾਇਮੈਂਸ਼ਨ ਦੇ ਪ੍ਰੋ. ਜੋਸ ਬਲਾਂਡ-ਹੇਥ੍ਰੋਨ ਦੀ ਅਗਵਾਈ ’ਚ ਵਿਗਿਆਨੀਆਂ ਲਈ ਕੀਤੇ ਗਏ ਅਧਿਐਨ ਮੁਤਾਬਕ ਮੈਗੇਲੈਨਿਕ ਸਟ੍ਰੀਮ ਆਕਾਸ਼ਗੰਗਾ ਤੋਂ ਔਸਤਨ 200,000 ਪ੍ਰਕਾਸ਼ ਸਾਲ ਦੀ ਦੂਰੀ ’ਤੇ ਸਥਿਤ ਹੈ। ਖੋਜ ਮੁਤਾਬਕ ਧਮਾਕਾ ਇੰਨਾ ਖਤਰਨਾਕ ਸੀ ਕਿ ਇਹ ਸੂਰਜ ਦੇ ਮੁਕਾਬਲੇ ’ਚ 42 ਲੱਖ ਗੁਣਾ ਜ਼ਿਆਦਾ ਸ਼ਕਤੀਸ਼ਾਲੀ ਸੀ।
ਜਰਮਨੀ 'ਚ ਕਈ ਵਾਹਨਾਂ ਵਿਚਕਾਰ ਟੱਕਰ, 17 ਲੋਕ ਜ਼ਖਮੀ
NEXT STORY