ਕਾਬੁਲ (ਭਾਸ਼ਾ)- ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੜਕ ਕਿਨਾਰੇ ਹੋਏ ਧਮਾਕੇ ਵਿਚ 2 ਲੋਕ ਜ਼ਖ਼ਮੀ ਹੋ ਗਏ ਹਨ। ਪੁਲਸ ਮੁਤਾਬਕ ਕਾਬੁਲ ਦੇ ਪੱਛਮੀ ਜ਼ਿਲੇ ਕੋਟਾ-ਏ-ਸਾਂਗੀ 'ਚ ਧਮਾਕਾ ਉਸ ਸਮੇਂ ਕੀਤਾ ਗਿਆ, ਜਦੋਂ ਇਕ ਟੈਕਸੀ ਉਥੋਂ ਲੰਘ ਰਹੀ ਸੀ। ਕਾਬੁਲ ਪੁਲਸ ਦੇ ਤਾਲਿਬਾਨ ਦੇ ਬੁਲਾਰੇ ਮੋਬੀਨ ਨੇ ਕਿਹਾ ਕਿ ਧਮਾਕੇ ਵਿਚ 2 ਲੋਕ ਜ਼ਖ਼ਮੀ ਹੋਏ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਜ਼ਖ਼ਮੀਆਂ ਵਿਚ ਟੈਕਸੀ ਵਿਚ ਸਵਾਰ ਇਕ ਔਰਤ ਅਤੇ ਇਕ ਰਾਹਗੀਰ ਵੀ ਸ਼ਾਮਲ ਹੈ।
2 ਦਿਨ ਪਹਿਲਾਂ ਪੱਛਮੀ ਕਾਬੁਲ ਦੇ ਇਕ ਹੋਰ ਇਲਾਕੇ ਵਿਚ ਇਕ ਮਿੰਨੀ ਬੱਸ ਨੂੰ ਬੰਬ ਧਮਾਕੇ ਨਾਲ ਉਡਾਉਣ ਨਾਲ ਘੱਟੋ-ਘੱਟ 1 ਵਿਅਕਤੀ ਦੀ ਮੌਤ ਹੋ ਗਈ ਸੀ ਅਤੇ 5 ਹੋਰ ਜ਼ਖ਼ਮੀ ਹੋ ਗਏ ਸਨ। ਮ੍ਰਿਤਕ ਦੀ ਪਛਾਣ ਉਸ ਦੇ ਸਾਥੀਆਂ ਨੇ ਇਕ ਟੀਵੀ ਪੱਤਰਕਾਰ ਹਾਮਿਦ ਸਿਗਯਾਨੀ ਵਜੋਂ ਕੀਤੀ ਸੀ। ਧਮਾਕਿਆਂ ਦੀ ਤੁਰੰਤ ਕਿਸੇ ਨੇ ਜ਼ਿੰਮੇਵਾਰੀ ਨਹੀਂ ਲਈ ਹੈ। ਇਸਲਾਮਿਕ ਸਟੇਟ ਸਮੂਹ ਅਫ਼ਗਾਨਿਸਤਾਨ ਵਿਚ ਹਿੰਸਾ ਕਰ ਰਿਹਾ ਹੈ ਅਤੇ ਤਾਲਿਬਾਨ ਲੜਾਕਿਆਂ ਅਤੇ ਆਮ ਨਾਗਰਿਕਾਂ, ਖਾਸ ਕਰਕੇ ਸ਼ੀਆ ਹਜ਼ਾਰਾ ਭਾਈਚਾਰੇ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਬੁੱਢਾ ਹੋਇਆ ਚੀਨ! 'ਵਿਆਹ' ਬਣਿਆ ਵੱਡੀ ਚੁਣੌਤੀ, ਬੱਚੇ ਪੈਦਾ ਕਰਨ ਦੀ ਪਾਲਸੀ ਅਸਫਲ
NEXT STORY