ਨਿਊਯਾਰਕ— ਫੇਸਬੁੱਕ ਨੇ ਕਿਹਾ ਹੈ ਕਿ ਉਹ ਨਫਰਤ ਭਰੇ ਭਾਸ਼ਣ, ਗ੍ਰਾਫਿਕ ਹਿੰਸਾ ਤੇ ਉਸ ਦੇ ਨਿਯਮਾਂ ਦੇ ਹੋਰ ਉਲੰਘਣ ਨੂੰ ਲੈ ਕੇ ਯੂਜ਼ਰਸ ਦੇ ਦੇਖਣ ਤੇ ਉਨ੍ਹਾਂ ਦੇ ਰਿਪੋਰਟ ਕਰਨ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਹਟਾਉਣ ਦੀ ਪ੍ਰਣਾਲੀ ਬਣਾ ਰਿਹਾ ਹੈ। ਸੋਸ਼ਲ ਨੈੱਟਵਰਕਿੰਗ ਸਾਈਟ ਨੇ ਕਿਹਾ ਕਿ ਅਪ੍ਰੈਲ ਤੋਂ ਸਤੰਬਰ ਦੌਰਾਨ ਉਸ ਨੇ ਜਿੰਨੇ ਨਫਰਤ ਭਰੇ ਭਾਸ਼ਣਾਂ ਦਾ ਪਤਾ ਲਾਇਆ, ਉਹ ਪਿਛਲੇ 6 ਮਹੀਨਿਆਂ ਦੇ ਮੁਕਾਬਲੇ ਦੁਗਣੇ ਹਨ।
ਫੇਸਬੁੱਕ ਦੀ ਛਿਮਾਹੀ ਰਿਪੋਰਟ ਉਦੋਂ ਆਈ ਹੈ ਜਦੋਂ ਉਹ ਫਰਜ਼ੀ ਖਬਰਾਂ ਨੂੰ ਲੈ ਕੇ ਅਮਰੀਕਾ, ਮਿਆਂਮਾ, ਭਾਰਤ ਤੇ ਹੋਰ ਕਿਤੇ ਚੋਣ ਦਖਲ, ਨਫਰਤ ਭਾਸ਼ਣ ਤੇ ਹਿੰਸਾ ਨੂੰ ਉਤਸ਼ਾਹਿਤ ਕਰਨ 'ਚ ਫੇਸਬੁੱਕ ਦੀ ਭੂਮਿਕਾ ਨਾਲ ਜੂਝ ਰਿਹਾ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਉਸ ਨੇ ਹਾਲ ਦੇ 6 ਮਹੀਨਿਆਂ 'ਚ 1.5 ਅਰਬ ਤੋਂ ਜ਼ਿਆਦਾ ਫਰਜ਼ੀ ਅਕਾਉਂਟ ਬੰਦ ਕੀਤੇ ਜੋ ਪਿਛਲੇ 6 ਮਹੀਨਿਆਂ ਦੌਰਾਨ 1.3 ਅਰਬ ਤੋਂ ਜ਼ਿਆਦਾ ਹਨ। ਫੇਸਬੁੱਕ ਨੇ ਕਿਹਾ ਕਿ ਉਸ ਨੂੰ ਜੋ ਜ਼ਿਆਦਾ ਫਰਜ਼ੀ ਅਕਾਉਂਟ ਮਿਲੇ, ਉਹ ਗਲਤ ਸੂਚਨਾ ਫੈਲਾਉਣ ਦੇ ਇਰਾਦੇ ਦੀ ਬਜਾਏ ਵਿੱਤੀ ਰੂਪ ਨਾਲ ਪ੍ਰੇਰਿਤ ਮਿਲੇ। ਕੰਪਨੀ ਦੇ ਕਰੀਬ 2.3 ਅਰਬ ਯੂਜ਼ਰਸ ਹਨ।
ਫੇਸਬੁੱਕ ਨੇ ਵੀਰਵਾਰ ਨੂੰ ਕਿਹਾ ਕਿ ਉਸ ਨੇ ਵਾਸ਼ਿੰਗਟਨ ਪਬਲਿਕ ਰਿਲੇਸ਼ਨ ਕੰਪਨੀ, ਡਿਫਾਇਨਰਸ ਨਾਲ ਸਬੰਧ ਤੋੜ ਲਿਆ ਹੈ। ਦ ਨਿਊਯਾਰਕ ਟਾਈਮ ਦਾ ਕਹਿਣਾ ਹੈ ਕਿ ਫੇਸਬੁੱਕ ਨੇ ਵਿਰੋਧੀਆਂ ਦੀ ਅਕਸ ਖਰਾਬ ਕਰਨ ਲਈ ਇਸ ਕੰਪਨੀ ਦੀਆਂ ਸੇਵਾਵਾਂ ਲਈਆਂ ਸਨ। ਫੇਸਬੁੱਕ ਇਕ ਅਜਿਹੀ ਸੁਤੰਤਰ ਸੰਸਥਾ ਬਣਿਆ ਰਿਹਾ ਹੈ, ਜੋ ਇਸ 'ਤੇ ਨਜ਼ਰ ਰੱਖੇਗੀ ਕਿ ਸੋਸ਼ਲ ਨੈੱਟਵਰਕਿੰਗ ਸਾਈਟ ਤੋਂ ਕਿਹੜੀ ਸਮੱਗਰੀ ਹਟਾਈ ਜਾਵੇ। ਫੇਸਬੁੱਕ ਦੇ ਮੁਖ ਕਾਰਜਕਾਰੀ ਮਾਰਕ ਜ਼ੁਕਰਬਰਗ ਨੇ ਇਕ ਮੀਡੀਆ ਬ੍ਰੀਫਿੰਗ 'ਚ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਨੂੰ ਮਨੁੱਖਤਾ ਦੀ ਆਜ਼ਾਦੀ ਤੇ ਸੁਰੱਖਿਆ ਬਾਰੇ ਕਈ ਫੈਸਲੇ ਖੁਦ ਨਹੀਂ ਕਰਨੇ ਚਾਹੀਦੇ। ਸਾਫਟਵੇਅਰ ਵਲੋਂ ਜਾਂ ਯੂਜ਼ਰ ਵਲੋਂ ਰਿਪੋਰਟ ਕੀਤੇ ਪੋਸਟ ਦੀ ਇਕ ਅੰਦਰੂਨੀ ਪ੍ਰਣਾਲੀ ਸਮੀਖਿਆ ਕਰਦੀ ਹੈ, ਜਿਸ ਦੀ ਸਮਰਥਾ ਵਧਾਈ ਜਾ ਰਹੀ ਹੈ।
ਜ਼ੁਕਰਬਰਗ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਇਕ ਸੁਤੰਤਰ ਸੰਸਥਾ ਬਣਾਈ ਜਾਵੇਗੀ ਜੋ ਇਕ ਤਰ੍ਹਾਂ ਨਾਲ ਉੱਪਰੀ ਅਦਾਲਤ ਦੀ ਤਰ੍ਹਾਂ ਕੰਮ ਕਰੇਗੀ, ਜੋ ਸੋਸ਼ਲ ਨੈੱਟਵਰਕ ਵਲੋਂ ਕੰਟੈਂਟ ਹਟਾਉਣ ਦੇ ਫੈਸਲੇ ਦੀਆਂ ਅਪੀਲਾਂ 'ਤੇ ਵਿਚਾਰ ਕਰੇਗਾ। ਅਪੀਲੀ ਸੰਸਥਾ ਦੀ ਸੰਰਚਨਾ ਇਸ ਤਰ੍ਹਾਂ ਦੀ ਹੋਵੇਗੀ ਕਿ ਉਹ ਆਉਣ ਵਾਲੇ ਸਾਲ 'ਚ ਫੇਸਬੁੱਕ ਦੇ ਸਿਧਾਂਤਾਂ ਤੇ ਨੀਤਿਆਂ ਦਾ ਪਾਲਣ ਕਰਦੇ ਹੋਏ ਕਿਵੇਂ ਆਪਣੇ ਆਪ ਨੂੰ ਸੁਤੰਤਰ ਰੱਖਣ।
ਫੇਸਬੁੱਕ ਦੀ ਅਗਲੇ ਸਾਲ ਆਪਣੀ ਰਾਇ ਦੀ ਰਿਪੋਰਟ ਦੇ ਨਾਲ ਹਰ ਚੌਥੇ ਮਹੀਨੇ ਕੰਟੈਂਟ ਹਟਾਉਣ ਦੀ ਜਾਣਕਾਰੀ ਵੀ ਰੱਖਣ ਦੀ ਯੋਜਨਾ ਹੈ। ਜ਼ੁਕਰਬਰਗ ਨੇ ਕਿਹਾ ਕਿ ਅਸੀਂ ਆਪਣੀ ਨੈੱਟਵਰਕਿੰਗ ਸਾਈਟ ਤੋਂ ਨਫਰਤ ਫੈਲਾਉਣ ਵਾਲੇ ਭਾਸ਼ਣ, ਡਰਾਉਣਾ-ਧਮਕਾਉਣਾ ਤੇ ਅੱਤਵਾਦ ਦੇ ਕੰਟੈਂਟ ਨੂੰ ਹਟਾਉਣ 'ਤੇ ਪ੍ਰਗਤੀ ਕੀਤੀ ਹੈ। ਇਹ ਲੋਕਾਂ ਨੂੰ ਆਵਾਜ਼ ਚੁੱਕਣ ਦਾ ਮੌਕਾ ਦੇਣ ਤੇ ਉਨ੍ਹਾਂ ਨੂੰ ਸੁਰੱਖਿਅਤ ਰੱਖਣ ਵਿਚਾਲੇ ਸਹੀ ਸੰਤੁਲਨ ਲੱਭਣ ਬਾਰੇ 'ਚ ਹੈ।
ਅਜਿਹਾ ਸਟਾਰਟਅੱਪ ਜੋ ਬੇਘਰ ਲੋਕਾਂ ਨੂੰ ਦਿੰਦਾ ਹੈ ਮੁਫਤ ਜੁਰਾਬਾਂ
NEXT STORY