ਇੰਟਰਨੈਸ਼ਨਲ ਡੈਸਕ- ਚੀਨ ਨੇ ਹਾਲ ਹੀ ਵਿੱਚ ਪਾਕਿਸਤਾਨ ਦੇ ਇੱਕ ਰਿਮੋਟ ਸੈਂਸਿੰਗ ਸੈਟੇਲਾਈਟ ਨੂੰ ਲਾਂਚ ਕੀਤਾ ਹੈ। ਇਸ ਲਾਂਚ ਦੌਰਾਨ ਚੀਨ ਨੇ ਰਾਕੇਟ ਰਾਹੀਂ ਆਪਣੇ 2 ਸੈਟੇਲਾਈਟ ਵੀ ਨਾਲ ਹੀ ਪੁਲਾੜ ਵਿੱਚ ਭੇਜੇ ਹਨ।
ਚੀਨ ਦੇ ਲਿਜੀਅਨ. ਵਾਈ-8 ਕੈਰੀਅਰ ਰਾਕੇਟ ਰਾਹੀਂ ਲਾਂਚ ਕੀਤੇ ਗਏ ਇਨ੍ਹਾਂ ਸੈਟੇਲਾਈਟਾਂ 'ਚ ਪਾਕਿਸਤਾਨ ਦਾ ਰਿਮੋਟ ਸੈਂਸਿੰਗ ਸੈਟੇਲਾਈਟ ਤੇ ਚੀਨ ਦੇ ਏ.ਆਈ.ਆਰ.ਸੈਟ 03 ਤੇ 04 ਸ਼ਾਮਲ ਸਨ, ਜਿਨ੍ਹਾਂ ਨੂੰ ਉੱਤਰ-ਪੱਛਮੀ ਚੀਨ ਸਥਿਤ ਐਰੋਸਪੇਸ ਇਨੋਵੇਸ਼ਨ ਪਾਇਲਟ ਜ਼ੋਨ ਤੋਂ ਲਾਂਚ ਕੀਤਾ ਗਿਆ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਇਹ ਸਫ਼ਲਤਾਪੂਰਵਕ ਆਪਣੇ ਆਰਬਿਟ 'ਚ ਪਹੁੰਚ ਗਏ ਹਨ।
ਇਹ ਵੀ ਪੜ੍ਹੋ- ਅਮਰੀਕੀ ਫ਼ੌਜ ਦੀ ਸਮੁੰਦਰ ਵਿਚਾਲੇ ਵੱਡੀ ਕਾਰਵਾਈ ! ਟਰੰਪ ਦੇ ਇਸ਼ਾਰੇ 'ਤੇ ਉਡਾ'ਤੀ ਪਣਡੁੱਬੀ
ਇਹ ਇਸ ਸਾਲ ਤੀਜੀ ਵਾਰ ਹੈ, ਜਦੋਂ ਚੀਨ ਨੇ ਪਾਕਿਸਤਾਨ ਦੇ ਸੈਟੇਲਾਈਟ ਆਪਣੇ ਰਾਕੇਟ ਰਾਹੀਂ ਪੁਲਾੜ 'ਚ ਭੇਜੇ ਹਨ। ਇਸ ਤੋਂ ਪਹਿਲਾਂ ਪਾਕਿਸਤਾਨ ਰਿਮੋਟ ਸੈਂਸਿੰਗ ਸੈਟੇਲਾਈਟ 1 ਤੇ ਪੀ.ਆਰ.ਐੱਸ.ਸੀ.ਈ01 ਨੂੰ ਜਨਵਰੀ 'ਚ ਚੀਨ ਨੇ ਲਾਂਚ ਕੀਤਾ ਸੀ।
ਇਸ ਕਾਰਵਾਈ ਨੂੰ ਚੀਨ ਅਤੇ ਪਾਕਿਸਤਾਨ ਦੇ ਗਠਜੋੜ ਨੂੰ ਹੋਰ ਅੱਗੇ ਵਧਾਉਣ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਹਾਲ ਹੀ ਦੇ ਸਾਲਾਂ ਵਿੱਚ, ਚੀਨ ਲਗਾਤਾਰ ਪਾਕਿਸਤਾਨ ਨੂੰ ਸੈਟੇਲਾਈਟ ਲਾਂਚ ਕਰਨ ਵਿੱਚ ਮਦਦ ਕਰ ਰਿਹਾ ਹੈ। ਇਸ ਸਹਿਯੋਗ ਨੇ ਉਨ੍ਹਾਂ ਦੇ ਗਠਜੋੜ ਨੂੰ ਪੁਲਾੜ ਦੇ ਖੇਤਰ ਤੱਕ ਫੈਲਾ ਦਿੱਤਾ ਹੈ।
ਇਹ ਵੀ ਪੜ੍ਹੋ- ''ਤਾਂ ਪੂਰਾ ਦੇਸ਼ ਹੋ ਜਾਏਗਾ ਤਬਾਹ..!'', ਟਰੰਪ-ਜ਼ੇਲੈਂਸਕੀ ਦੀ ਮੁਲਾਕਾਤ ਦੌਰਾਨ ਭਖ਼ ਗਿਆ ਮਾਹੌਲ
ਯੂਕ੍ਰੇਨ ਨੇ ਰੂਸ ਦੇ ਵੱਡੇ ਗੈਸ ਪਲਾਂਟ ’ਤੇ ਕੀਤਾ ਡਰੋਨ ਹਮਲਾ
NEXT STORY