ਨਿਊਯਾਰਕ (ਰਾਜ ਗੋਗਨਾ)- ਹਾਲੀਵੁੱਡ ਅਦਾਕਾਰਾ ਮਿਸ਼ੇਲ ਟ੍ਰੈਚਟਨਬਰਗ (39) ਸਾਲਾ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ। ਉਹ ਨਿਊਯਾਰਕ ਵਿੱਚ ਆਪਣੇ ਮੈਨਹਟਨ ਅਪਾਰਟਮੈਂਟ ਵਿੱਚ ਉਸ ਨੂੰ ਬੇਹੋਸ਼ ਪਾਇਆ ਗਿਆ ਸੀ।
ਉਸ ਨੇ ਤਿੰਨ ਸਾਲ ਦੀ ਉਮਰ ਵਿੱਚ ਇੱਕ ਬਾਲ ਕਲਾਕਾਰ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ "ਬਫੀ ਦਿ ਵੈਂਪਾਇਰ ਸਲੇਅਰ" ਅਤੇ "ਗੌਸਿਪ ਗਰਲ" ਵਰਗੀਆਂ ਸੀਰੀਜ਼ 'ਚ ਨਿਭਾਈਆਂ ਸ਼ਾਨਦਾਰ ਭੂਮਿਕਾਵਾਂ ਨਾਲ ਕਾਫ਼ੀ ਪਹਿਚਾਣ ਬਣਾਈ ਸੀ। ਉਸ ਦੇ ਚਾਹੁਣ ਵਾਲੇ ਉਸ ਨੂੰ ਪਿਆਰ ਨਾਲ 'ਬਫੀ' ਕਹਿੰਦੇ ਸਨ।

ਅਮਰੀਕੀ ਮੀਡੀਆ ਨੇ ਦੱਸਿਆ ਕਿ ਮਿਸ਼ੇਲ ਦੀ ਬੁੱਧਵਾਰ ਸਵੇਰੇ ਬਹੁਤ ਘੱਟ ਉਮਰ ਵਿੱਚ ਮੌਤ ਹੋ ਗਈ। ਜਦੋਂ ਪੁਲਸ ਮੌਕੇ 'ਤੇ ਪਹੁੰਚੀ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲਾਂਕਿ ਉਸ ਦੇ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ।

ਜਾਣਕਾਰੀ ਅਨੁਸਾਰ ਮਿਸ਼ੇਲ ਦਾ ਹਾਲ ਹੀ ਵਿੱਚ ਲਿਵਰ ਟ੍ਰਾਂਸਪਲਾਂਟ ਹੋਇਆ ਸੀ, ਜਿਸ ਤੋਂ ਬਾਅਦ ਤੋਂ ਹੀ ਉਹ ਸਿਹਤ ਸਮੱਸਿਆਵਾਂ ਨਾਲ ਜੂਝ ਰਹੀ ਹੈ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੇ ਜਦੋਂ ਉਸ ਨੂੰ ਸਿਹਤ ਬਾਰੇ ਪੁੱਛਿਆ ਸੀ ਤਾਂ ਉਸ ਨੇ ਕਿਹਾ ਕਿ ਉਹ ਸਿਹਤਮੰਦ ਹੈ। ਪੁਲਸ ਨੂੰ ਵੀ ਸ਼ੱਕ ਹੈ ਕਿ ਉਸ ਦੀ ਮੌਤ ਲਿਵਰ ਟ੍ਰਾਂਸਪਲਾਂਟ ਮਗਰੋਂ ਹੋਈਆਂ ਪ੍ਰਾਬਲਮਜ਼ ਕਾਰਨ ਹੋਈ ਹੈ। ਇਸ ਤੋਂ ਇਲਾਵਾ ਪੁਲਸ ਨੇ ਇਹ ਵੀ ਕਿਹਾ ਹੈ ਕਿ ਮਿਸ਼ੇਲ ਦੀ ਮੌਤ ਕੋਈ ਸਾਜ਼ਿਸ਼ ਨਹੀਂ।
ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੇ ਲਈ ਕਰਵਟ, ਡਿੱਗ ਰਹੇ ਮੋਟੇ-ਮੋਟੇ ਗੜ੍ਹੇ, ਸੜਕਾਂ ਹੋ ਗਈਆਂ ਚਿੱਟੀਆਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੋਪ ਫਰਾਂਸਿਸ ਦੀ ਸਿਹਤ ਵਿਗੜੀ, ਸਾਹ ਸਬੰਧੀ ਸਮੱਸਿਆਵਾਂ ਨੇ ਵਧਾਈ ਚਿੰਤਾ
NEXT STORY