ਨਿਊਯਾਰਕ (ਰਾਜ ਗੋਗਨਾ)— ਬੀਤੇ ਦਿਨ ਭਾਰਤੀ ਮੂਲ ਦੇ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਸਿਰਫ਼ 32 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਨਾਮਵਰ ਕਾਮੇਡੀਅਨ ਨੀਲ ਨੰਦਾ ਦੇ ਮੈਨੇਜਰ ਗ੍ਰੇਗ ਵੇਇਸ ਨੇ ਇਸ ਦੀ ਜਾਣਕਾਰੀ ਦਿੱਤੀ। ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦੀ ਮੌਤ ਦਾ ਕਾਰਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਨੀਲ ਨੰਦਾ 'ਜਿੰਮੀ ਕਿਮਲ ਲਾਈਵ' ਅਤੇ 'ਕਾਮੇਡੀ ਸੈਂਟਰਲ' ਲਈ ਅਮਰੀਕਾ ਵਿੱਚ ਕਾਫੀ ਮਸ਼ਹੂਰ ਸੀ। ਨੀਲ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ। ਉਸ ਦਾ ਜਨਮ ਅਮਰੀਕਾ ਦੇ ਸ਼ਹਿਰ ਅਟਲਾਂਟਾ ਵਿੱਖੇ ਭਾਰਤੀ ਪਰਿਵਾਰ ਵਿਚ ਹੋਇਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ 47 ਸਾਲਾ ਪੰਜਾਬੀ ਨੌਜਵਾਨ ਦਾ ਕਤਲ
ਨੀਲ ਨੰਦਾ ਲਾਸ ਏਂਜਲਸ (ਕੈਲੀਫੋਰਨੀਆ) ਵਿੱਚ ਰਹਿੰਦਾ ਸੀ। ਉਸ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ ਅਤੇ ਜਦੋਂ ਉਹ ਵੱਡਾ ਹੋਇਆ ਤਾਂ ਉਸ ਨੇ ਕਾਮੇਡੀ ਨੂੰ ਅਮਰੀਕਾ ਵਿੱਚ ਆਪਣਾ ਕਿੱਤਾ ਬਣਾ ਲਿਆ। ਨੀਲ ਦੇ ਮੈਨੇਜਰ, ਗ੍ਰੇਗ ਵੇਇਸ ਨੇ ਕਿਹਾ ਕਿ ਉਹ "ਇਹ ਘੋਸ਼ਣਾ ਕਰਦੇ ਹੋਏ ਬਹੁਤ ਦੁਖੀ ਹੈ ਨੀਲ ਨੰਦਾ ਦਾ ਬਹੁਤ ਹੀ ਛੋਟੀ ਉਮਰ32 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ। ਉਸ ਦੇ ਮੈਨੇਜਰ ਗ੍ਰੇਗ ਨੇ ਵੀ ਉਸਨੂੰ ਇੱਕ ਮਹਾਨ ਕਾਮੇਡੀਅਨ, ਇੱਕ ਸ਼ਾਨਦਾਰ ਅਤੇ ਸਾਊ ਵਿਅਕਤੀ ਦੱਸਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਰਾਸ਼ਟਰਪਤੀ ਚੋਣ ਮਾਮਲਾ : ਟਰੰਪ ਜਿੱਤਣ 'ਤੇ ਵਿਵੇਕ ਰਾਮਾਸਵਾਮੀ ਨਹੀਂ ਹੋਣਗੇ ਕੈਬਨਿਟ ’ਚ ਸ਼ਾਮਲ
NEXT STORY