ਵਾਸ਼ਿੰਗਟਨ-ਅਮਰੀਕਾ ਦੇ ਸਿਹਤ ਸਲਾਹਕਾਰਾਂ ਨੇ ਜਾਨਸਨ ਐਂਡ ਜਾਨਸਨ (ਜੇ.ਐਂਡ.ਜੇ.) ਦੇ ਕੋਵਿਡ-19 ਰੋਕੂ ਟੀਕੇ ਲਈ ਬੂਸਟਰ ਖੁਰਾਕ ਦੀ ਸ਼ੁੱਕਰਵਾਰ ਨੂੰ ਸਿਫਾਰਿਸ਼ ਕੀਤੀ। ਸਲਾਹਕਾਰਾਂ ਨੇ ਇਸ ਗੱਲ 'ਤੇ ਚਿੰਤਾ ਜਤਾਈ ਕਿ ਜਿਨ੍ਹਾਂ ਲੋਕਾਂ ਨੂੰ ਟੀਕੇ ਦੀ ਇਕ ਖੁਰਾਕ ਦਿੱਤੀ ਗਈ ਹੈ, ਉਹ ਉਨ੍ਹਾਂ ਲੋਕਾਂ ਦੇ ਮੁਕਾਬਲੇ ਘੱਟ ਸੁਰੱਖਿਅਤ ਹਨ ਜਿਨ੍ਹਾਂ ਨੂੰ ਹੋਰ ਕੰਪਨੀ ਦੇ ਟੀਕਿਆਂ ਦੀਆਂ ਦੋ ਖੁਰਾਕਾਂ ਦਿੱਤੀਆਂ ਗਈਆਂ ਹਨ। ਜੇ.ਐਂਡ.ਜੇ. ਨੇ ਫੂਡ ਐਂਡ ਡਰੱਗ ਐਡਮਿਨੀਸਟ੍ਰੇਸ਼ਨ ਨੂੰ ਦੱਸਿਆ ਕਿ ਇਕ ਵਾਧੂ ਖੁਰਾਕ ਪਹਿਲੀ ਖੁਰਾਕ ਦੇ ਦੋ ਮਹੀਨੇ ਦੇ ਅੰਦਰ ਦੇਣ ਤੋਂ ਵਾਧੂ ਸੁਰੱਖਿਆ ਪ੍ਰਦਾਨ ਕਰ ਸਕਦੀ ਹੈ ਪਰ ਜੇਕਰ ਲੋਕ 6 ਮਹੀਨੇ ਤੋਂ ਬਾਅਦ ਇਸ ਨੂੰ ਲੈ ਲੈਣ ਤਾਂ ਇਹ ਹੋਰ ਬਿਹਤਰ ਕੰਮ ਕਰ ਸਕਦੀ ਹੈ।
ਇਹ ਵੀ ਪੜ੍ਹੋ : ਕੈਨੇਡੀਅਨ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਢਿੱਲੋ ਦਾ ਫਰਿਜ਼ਨੋ ਵਿਖੇ ਸੁਆਗਤ
ਹਾਲਾਂਕਿ ਇਸ ਗੱਲ 'ਤੇ ਸਹਿਮਤੀ ਨਹੀਂ ਬਣੀ ਕਿ ਉਚਿਤ ਸਮਾਂ ਕਿੰਨਾ ਹੋਣਾ ਚਾਹੀਦਾ ਪਰ ਐੱਫ.ਡੀ.ਏ. ਦੀ ਸਲਾਹਕਾਰ ਕਮੇਟੀ ਨੇ ਸਰਬਸੰਮਤੀ ਨਾਲ ਵੋਟ ਕੀਤੀ ਕਿ ਇਕ ਖੁਰਾਕ ਦੇ ਘਟੋ-ਘੱਟ ਦੋ ਮਹੀਨੇ ਬਾਅਦ ਬੂਸਟਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ। ਐੱਫ.ਡੀ.ਏ. ਸਲਾਹਕਾਰ ਅਤੇ ਫਿਲਾਡੈਲਫੀਆ ਦੇ ਚਿਲਡਰਨ ਹਸਪਤਾਲ 'ਚ ਮੈਡੀਕਲ ਡਾ. ਪਾਲ ਆਫਿਟ ਨੇ ਕਿਹਾ ਮੇਰਾ ਸਪੱਸ਼ਟ ਤੌਰ 'ਤੇ ਮੰਨਣਾ ਹੈ ਕਿ ਇਹ ਹਮੇਸ਼ਾ ਦੋ ਖੁਰਾਕ ਵਾਲਾ ਟੀਕਾ ਹੋਣਾ ਚਾਹੀਦਾ ਹੈ। ਇਸ ਸਮੇਂ ਇਕ ਖੁਰਾਕ ਵਾਲੇ ਟੀਕੇ ਦੇ ਰੂਪ 'ਚ ਇਸ ਨੂੰ ਮਨਜ਼ੂਰ ਕਰਨਾ ਮੁਸ਼ਕਲ ਹੈ।
ਇਹ ਵੀ ਪੜ੍ਹੋ : ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈ ਚੁੱਕੇ ਯਾਤਰੀਆਂ ਲਈ ਅਮਰੀਕਾ ਨੇ ਖੋਲ੍ਹੇ ਦਰਵਾਜ਼ੇ, 8 ਨਵੰਬਰ ਤੋਂ ਕਰ ਸਕਣਗੇ ਯਾਤਰਾ
ਐੱਫ.ਡੀ.ਏ. ਸਿਫਾਰਿਸ਼ਾਂ ਨੂੰ ਮਨਾਉਣ ਲਈ ਪਾਬੰਦ ਨਹੀਂ ਹੈ ਅਤੇ ਆਖਿਰੀ ਫੈਸਲਾ ਉਸ ਦਾ ਖੁਦ ਦਾ ਹੁੰਦਾ ਹੈ। ਨਵੀਂ ਖੋਜ ਇਹ ਦਰਸਾਉਂਦੀ ਹੈ ਕਿ ਜੇ.ਐਂਡ.ਜੇ. ਦੇ ਟੀਕੇ ਲਵਾਉਣ ਵਾਲਿਆਂ ਦੀ ਪ੍ਰਤੀਰੋਧਕ ਸਮਰਥਾ ਉਸ ਵੇਲੇ ਹੋਰ ਮਜ਼ਬੂਤ ਹੋ ਜਾਂਦੀ ਹੈ ਜਦ ਇਨ੍ਹਾਂ ਨੂੰ ਕਿਸੇ ਦੂਜੀ ਚੰਗੀ ਕੰਪਨੀ ਦੀ ਬੂਸਟਰ ਖੁਰਾਕ ਦਿੱਤੀ ਜਾਂਦੀ ਹੈ। ਵੱਖ-ਵੱਖ ਟੀਕਿਆਂ ਨੂੰ ਮਿਲਾ ਕੇ ਲਾਉਣ ਦੇ ਸੰਬੰਧ ਚ ਚੱਲ ਰਹੇ ਕਈ ਅਧਿਐਨਾਂ ਦੇ ਸ਼ੁਰੂਆਤੀ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਕੋਈ ਵੀ ਬੂਸਟਰ ਖੁਰਾਕ ਲੋਕਾਂ 'ਚ ਵਾਇਰਸ ਨਾਲ ਲੜਨ ਵਾਲੀ ਐਂਟੀਬਾਡੀਜ਼ ਦੇ ਪੱਧਰ ਨੂੰ ਵਧਾ ਦਿੰਦੀ ਹੈ। ਜੇ.ਐਂਡ.ਜੇ. ਦੀ ਇਕ ਖੁਰਾਕ ਵਾਲੇ ਟੀਕੇ ਤੋਂ ਬਾਅਦ ਫਾਈਜ਼ਰ ਜਾਂ ਮੋਡਰਨਾ ਦਾ ਟੀਕਾ ਲਾਉਣ ਨਾਲ ਇਸ 'ਚ ਹੈਰਨੀਜਨਕ ਵਾਧਾ ਦੇਖਣ ਨੂੰ ਮਿਲਿਆ।
ਇਹ ਵੀ ਪੜ੍ਹੋ : US ਕੈਪੀਟਲ ਨੇੜੇ ਬੇਸਬੈਟ ਨਾਲ ਔਰਤ ਨੇ ਪੁਲਸ ਅਧਿਕਾਰੀ 'ਤੇ ਕੀਤਾ ਹਮਲਾ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਅਮਰੀਕਾ ਦਾ ਚੀਨ ਨੂੰ ਝਟਕਾ, ਚੀਨੀ ਭਾਸ਼ਾ ਪ੍ਰੋਗਰਾਮ ਬੀਜਿੰਗ ਤੋਂ ਹਟਾ ਕੇ ਤਾਈਵਾਨ ਕੀਤਾ ਟਰਾਂਸਫਰ
NEXT STORY