ਨਵੀਂ ਦਿੱਲੀ, (ਏ. ਐੱਨ. ਆਈ.)- ਅਮਰੀਕੀ ਫੈੱਡਰਲ ਰਿਜ਼ਰਵ ਨੇ ਵਿਆਜ ਦਰਾਂ ’ਚ 50 ਬੇਸਿਸ ਅੰਕਾਂ ਦੀ ਕਟੌਤੀ ਦਾ ਐਲਾਨ ਕੀਤਾ ਹੈ। ਕੋਰੋਨਾ ਮਹਾਮਾਰੀ ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਅਮਰੀਕੀ ਫੈੱਡਰਲ ਨੇ ਵਿਆਜ ਦਰਾਂ ’ਚ ਕਟੌਤੀ ਕੀਤੀ ਹੈ।
ਅਮਰੀਕੀ ਫੈੱਡਰਲ ਰਿਜ਼ਰਵ ਨੇ 18 ਸਤੰਬਰ ਨੂੰ ਇਹ ਐਲਾਨ ਕੀਤਾ। ਮਹਿੰਗਾਈ ਦੇ ਲੱਗਭਗ ਕਾਬੂ ’ਚ ਆਉਣ ਨਾਲ ਅਰਥਸ਼ਾਸਤਰੀਆਂ ਨੂੰ ਉਮੀਦ ਸੀ ਕਿ ਫੈੱਡਰਲ 4 ਸਾਲਾਂ ਵਿਚ ਪਹਿਲੀ ਵਾਰ ਆਪਣੀ ਬੈਂਚਮਾਰਕ ਦਰ ਵਿਚ ਕਟੌਤੀ ਕਰੇਗਾ।
ਫੈੱਡਰਲ ਦਾ ਇਹ ਫੈਸਲਾ ਜ਼ਿਆਦਾਤਰ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਦੇ ਉਲਟ ਹੈ। ਅਰਥਸ਼ਾਸਤਰੀਆਂ ਨੇ ਵਿਆਜ ਦਰਾਂ ਵਿਚ 25 ਬੇਸਿਸ ਅੰਕਾਂ ਦੀ ਉਮੀਦ ਜਤਾਈ ਸੀ। ਅਮਰੀਕੀ ਫੈੱਡਰਲ ਰਿਜ਼ਰਵ ਨੇ ਵਿਆਜ ਦਰਾਂ ’ਚ 50 ਬੇਸਿਸ ਪੁਆਟਿੰਸ ਘਟਾ ਕੇ 4.75 ਫੀਸਦੀ-5.00 ਫੀਸਦੀ ਕਰ ਦਿੱਤਾ।
ਫੈੱਡਰਲ ਨੇ ਆਪਣੇ ਪਾਲਿਸੀ ਰੇਟ ਨੂੰ ਘੱਟ ਕਰਨ ਲਈ ਇਕ ਸਾਲ ਤੋਂ ਵੱਧ ਸਮੇਂ ਤੱਕ 5.25 ਫੀਸਦੀ-5.50 ਫੀਸਦੀ ਦੀ ਰੇਂਜ ’ਚ ਰੱਖਿਆ ਸੀ। ਇਸ ਸਮੇਂ ਪੂਰੀ ਦੁਨੀਆ ’ਚ ਵਿਆਜ ਦਰਾਂ ’ਚ ਕਟੌਤੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਦੂਜੇ ਦੇਸ਼ਾਂ ਦੇ ਕੇਂਦਰੀ ਬੈਂਕਾਂ ਦੀ ਗੱਲ ਕਰੀਏ ਤਾਂ ਯੂ. ਕੇ., ਯੂਰੋਜ਼ੋਨ, ਕੈਨੇਡਾ, ਮੈਕਸੀਕੋ, ਸਵਿਟਜ਼ਰਲੈਂਡ ਅਤੇ ਸਵੀਡਨ ਵਿਚ ਵਿਆਜ ਦਰਾਂ ਵਿਚ ਕਟੌਤੀ ਹੋ ਚੁੱਕੀ ਹੈ।
UK ਨੇ ਸ਼ੁਰੂ ਕੀਤੀ ਈ-ਵੀਜ਼ਾ ਮੁਹਿੰਮ, ਭਾਰਤੀਆਂ ਸਮੇਤ ਪ੍ਰਵਾਸੀਆਂ ਨੂੰ ਕੀਤੀ ਇਹ ਅਪੀਲ
NEXT STORY